ਰਾਸ਼ਟਰਪਤੀ ਟਰੰਪ ਨੇ ਕਦੇ ਵੀ ਜਾਣਬੁੱਝ ਕੇ COVID 19 ਨੂੰ ਲੈ ਕੇ ਗੁਮਰਾਹ ਨਹੀ ਕੀਤਾ:ਵ੍ਹਾਈਟ ਹਾਊਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਕੋਰੋਨਾ ਵਾਇਰਸ  ਦਾ ਕਹਿਰ ਲਗਾਤਾਰ ਜਾਰੀ ਹੈ ਤੇ ਰਾਸ਼ਟਰਪਤੀ ਟਰੰਪ ..........

Donald Trump

ਅਮਰੀਕਾ ਵਿਚ ਕੋਰੋਨਾ ਵਾਇਰਸ  ਦਾ ਕਹਿਰ ਲਗਾਤਾਰ ਜਾਰੀ ਹੈ ਤੇ ਰਾਸ਼ਟਰਪਤੀ ਟਰੰਪ ਇਸ ਅਰਸੇ ਦੌਰਾਨ ਆਪਣੇ ਵਿਵਾਦਪੂਰਨ ਬਿਆਨਾਂ ਕਰਕੇ ਸੁਰਖੀਆਂ ਵਿਚ ਰਹੇ ਹਨ।

ਹੁਣ, ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਾਣ ਬੁੱਝ ਕੇ ਕਦੇ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਗੁਮਰਾਹ ਨਹੀਂ ਕੀਤਾ। ਵ੍ਹਾਈਟ ਹਾਊਸ ਨੇ ਅੱਗੇ ਕਿਹਾ

ਕਿ ਟਰੰਪ ਨੇ ਹਮੇਸ਼ਾਂ ਆਪਣੇ ਜਨਤਕ ਭਾਸ਼ਣ ਵਿਚ ਵਾਇਰਸ ਬਾਰੇ ਫੈਲੇ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਨਤਾ ਨੂੰ ਇਸ ਸੰਕਟ ਦੀ ਸਥਿਤੀ ਵਿਚ ਘਬਰਾਉਣ ਤੋਂ ਬਚਣ ਲਈ ਕਿਹਾ।

 ਨਾਲ ਹੀ ਅਮਰੀਕਾ ਵਿਚ  ਜਿਵੇਂ ਹੀ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਉਥੇ ਚੋਣ ਪ੍ਰਚਾਰ ਵੀ ਜ਼ੋਰ ਫੜਦਾ ਜਾ ਰਿਹਾ ਹੈ। ਨਾਲ ਹੀ ਦੋਸ਼ਾਂ ਅਤੇ ਜਵਾਬੀ ਕਾਰਵਾਈਆਂ ਦੇ ਦੌਰ ਵੀ ਤੇਜ਼ ਹੋ ਰਹੇ ਹਨ। ਰਾਸ਼ਟਰਪਤੀ ਦੇ ਦੋ ਮੁੱਖ ਉਮੀਦਵਾਰਾਂ ਡੋਨਾਲਡ ਟਰੰਪ ਅਤੇ ਜੋ ਬਿਡੇਨ ਵਿਚਾਲੇ ਲੜਾਈ ਹੁਣ ਕੋਰੋਨਾ ਟੀਕੇ ਨੂੰ ਲੈ ਕੇ ਤੇਜ਼ ਹੋ ਗਈ ਹੈ।

ਦਰਅਸਲ, ਇੱਕ ਰਿਪੋਰਟ ਦੇ ਅਨੁਸਾਰ, ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਟਰੰਪ ਨੇ ਕੋਰੋਨਾ ਟੀਕੇ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਹਨ, ਜੋ ਸੱਚ ਨਹੀਂ ਹਨ। 

ਮੈਨੂੰ ਚਿੰਤਾ ਹੈ ਕਿ ਭਾਵੇਂ ਸਾਡੇ ਕੋਲ ਇੱਕ ਚੰਗਾ ਟੀਕਾ ਹੈ, ਲੋਕ ਇਸ ਨੂੰ ਲੈਣ ਤੋਂ ਝਿਜਕਣਗੇ। ਇਸ ਦੇ ਪਿੱਛੇ ਦਾ ਕਾਰਨ ਟਰੰਪ ਦਾ ਬਿਆਨ ਹੈ, ਜੋ ਲੋਕਾਂ ਦਾ ਵਿਸ਼ਵਾਸ ਕਮਜ਼ੋਰ ਕਰ ਰਿਹਾ ਹੈ।

ਇਸ ਤੋਂ ਬਾਅਦ, ਡੋਨਾਲਡ ਟਰੰਪ ਨੇ ਬਿਡੇਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਰੋਪ ਲਗਾਇਆ ਗਿਆ  ਕਿ ਕੋਰੋਨਾ ਟੀਕੇ ਨੂੰ ਲੈ ਕੇ ਜੋ ਬਿਡੇਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਬਿਡੇਨ ਅਤੇ ਕਮਲਾ ਨੂੰ ਕੋਰੋਨਾ ਵਾਇਰਸ ਟੀਕੇ ਬਾਰੇ ਗੁੰਮਰਾਹਕੁੰਨ ਬਿਆਨਾਂ ਲਈ ਅਮਰੀਕੀ ਜਨਤਾ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।

ਇਸ ਦੇ ਨਾਲ ਹੀ, ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਂ ਟੀਕਾ ਬਾਰੇ ਡੋਨਾਲਡ ਟਰੰਪ 'ਤੇ ਭਰੋਸਾ ਨਹੀਂ ਕਰ ਸਕਦੀ, ਜਾਣਕਾਰੀ ਲਈ ਇਕ ਭਰੋਸੇਯੋਗ ਸਰੋਤ ਹੋਣਾ ਚਾਹੀਦਾ ਹੈ, ਜੋ ਕਿ ਕਾਰਜਕੁਸ਼ਲਤਾ ਅਤੇ ਭਰੋਸੇਯੋਗਤਾ ਦੀ ਗੱਲ ਕਰਦਾ ਹੈ।

ਇਸ ਵਾਰ ਜੋ ਬਿਡੇਨ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਨ ਅਤੇ ਕਮਲਾ ਹੈਰਿਸ ਅਮਰੀਕੀ ਚੋਣ ਵਿੱਚ ਡੈਮੋਕਰੇਟਿਕ ਪਾਰਟੀ ਤੋਂ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ। ਜਦੋਂ ਕਿ ਡੋਨਾਲਡ ਟਰੰਪ ਰਿਪਬਲੀਕਨ ਪਾਰਟੀ ਤੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਰਾਸ਼ਟਰਪਤੀ ਅਹੁਦੇ ਦੇ ਮਾਈਕ ਪੈਂਸ ਉਮੀਦਵਾਰ ਹੋਣਗੇ।