ਬੰਗਲਾਦੇਸ਼ ਦੇ 2004 ਗ੍ਰੇਨੇਡ ਹਮਲਾ ਮਾਮਲੇ 'ਚ ਖਾਲਿਦਾ ਜਿਆ ਦੇ ਬੇਟੇ ਨੂੰ ਉਮਰਕੈਦ, 19 ਨੂੰ ਫਾਂਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਦੀ ਇਕ ਅਦਾਲਤ ਨੇ 2004 ਦੇ ਗ੍ਰੇਨੇਡ ਹਮਲਾ ਮਾਮਲੇ ਵਿਚ ਸਾਬਕਾ ਪ੍ਰਧਾਨਮੰਤਰੀ ਖਾਲਿਦਾ ਜਿਆ ਦੇ ਬੇਟੇ ਤਾਰਕ ਰਹਿਮਾਨ ਨੂੰ ਉਮਰਕੈਦ ਦੀ ਸਜਾ ਸੁਣਾਈ।

Tariq Rehman

ਢਾਕਾ, ( ਪੀਟੀਆਈ) : ਬੰਗਲਾਦੇਸ਼ ਦੀ ਇਕ ਅਦਾਲਤ ਨੇ 2004 ਦੇ ਗ੍ਰੇਨੇਡ ਹਮਲਾ ਮਾਮਲੇ ਵਿਚ 19 ਲੋਕਾਂ ਨੂੰ ਮੌਤ ਦੀ ਸਜਾ ਅਤੇ ਸਾਬਕਾ ਪ੍ਰਧਾਨਮੰਤਰੀ ਖਾਲਿਦਾ ਜਿਆ ਦੇ ਬੇਟੇ ਤਾਰਕ ਰਹਿਮਾਨ ਸਮੇਤ 19 ਲੋਕਾਂ ਨੂੰ ਉਮਰਕੈਦ ਦੀ ਸਜਾ ਸੁਣਾਈ। ਇਸ ਹਮਲੇ ਵਿਚ 24 ਲੋਕ ਮਾਰੇ ਗਏ ਸਨ। ਉਸ ਸਮੇਂ ਵਿਰੋਧੀ ਧਿਰ ਦੀ ਮੁਖੀ ਸ਼ੇਖ ਹਸੀਨਾ ਸਮੇਤ ਲਗਭਗ 500 ਲੋਕ ਜ਼ਖ਼ਮੀ ਹੋਏ ਸਨ। ਬੰਗਲਾਦੇਸ਼ ਦੀ ਮੌਜੂਦਾ ਪ੍ਰਧਾਨਮੰਤਰੀ ਹਸੀਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਹਮਲਾ 21 ਅਗਸਤ 2004 ਨੂੰ ਅਵਾਮੀ ਲੀਗ ਦੀ ਇਕ ਰੈਲੀ ਤੇ ਕੀਤਾ ਗਿਆ ਸੀ।

ਇਸ ਹਮਲੇ ਵਿਚ ਉਹ ਬਚ ਗਈ ਸੀ, ਪਰ ਉਨਾਂ ਦੀ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਿਆ ਸੀ। ਸਾਬਕਾ ਗ੍ਰਹਿ ਰਾਜ ਮੰਤਰੀ ਲੁਤਫੋਜਮਾਂ ਬਾਬਰ ਉਨਾਂ 19 ਲੋਕਾਂ ਵਿਚ ਸ਼ਾਮਿਲ ਹਨ ਜਿਨਾਂ ਨੂੰ ਅਦਾਲਤ ਨੇ ਫਾਂਸੀ ਦੀ ਸਜਾ ਸੁਣਾਈ। ਲੰਦਨ ਵਿਚ ਰਹਿ ਰਹੇ ਬੀਐਨਪੀ ਦੇ ਸੀਨੀਅਰ ਉਪ ਮੁਖੀ ਰਹਿਮਾਨ ਅਤੇ ਹੋਰਨਾ 18 ਨੂੰ ਉਮਰਕੈਦ ਦੀ ਸਜਾ ਸੁਣਾਈ ਗਈ। ਜਾਂਚ ਵਿਚ ਪਾਇਆ ਗਿਆ ਕਿ ਰਹਿਮਾਨ ਸਮੇਤ ਬੀਐਨਪੀ ਨੀਤ ਸਰਕਾਰ ਦੇ ਪ੍ਰਭਾਵੀ ਧੜੇ ਨੇ ਅਤਿਵਾਦੀ ਸੰਗਠਨ ਹਰਕਤੁਲ ਜਿਹਾਦ ਅਲ ਇਸਲਾਮੀ ਦੇ ਅਤਿਵਾਦੀਆਂ ਤੋਂ ਇਹ ਹਮਲਾ ਕਰਵਾਉਣ ਦੀ ਯੋਜਨਾ ਬਣਾਈ ਸੀ

ਅਤੇ ਹਮਲੇ ਨੂੰ ਅਤੇ 300 ਕਰਚਮਾਰੀਆਂ ਦੀ ਮੌਤ ਹੋ ਗਈ ਸੀ। ਬੰਗਲਾਦੇਸ਼ ਦੀ ਮੋਜੂਦਾ ਰਾਜਨੀਤੀ ਵਿਚ ਇਸ ਹਮਲੇ ਤੋਂ ਬਾਅਦ ਬਹੁਤ ਬਦਲਾਵ ਆਏ ਸਨ। ਹਮਲੇ ਵੇਲੇ ਮੋਜੂਦਾ ਪ੍ਰਧਾਨਮੰਤਰੀ ਸ਼ੇਖ ਹਸੀਨਾ ਵਿਰੋਧੀ ਧਿਰ ਦੀ ਨੇਤਾ ਸੀ। ਬੰਗਲਾਦੇਸ਼ ਦੀ ਸਿਆਸਤ ਵਿਚ ਸ਼ੇਖ ਹਸੀਨਾ ਅਤੇ ਖਾਲਿਦਾ ਜੀਆ ਦੇ ਵਿਚ ਦੁਸ਼ਮਣੀ ਦਹਾਕਿਆਂ ਪੁਰਾਣੀ ਰਹੀ ਹੈ। ਬੰਗਲਾਦੇਸ਼ ਦੇ ਰਾਜਨੀਤਕ ਇਤਿਹਾਸ ਵਿਚ ਇਹ ਬਹੁਤ ਖਤਰਨਾਕ ਹਮਲਾ ਸੀ, ਜਿਸਦੇ ਕੇਂਦਰ ਵਿਚ ਸ਼ੇਖ ਹਸੀਨਾ ਨੂੰ ਖਤਮ ਕਰਨ ਦੀ ਸਾਜਸ਼ ਸੀ।