ਤਾਲੀਬਾਨੀ ਕਮਾਂਡਰ ਨੂੰ ਅਫ਼ਗਾਨ ਹਵਾਈ ਫ਼ੌਜ ਨੇ ਕੀਤਾ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫਗਾਨਿਸਤਾਨ 'ਚ ਅਫਗਾਨ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ...

Afgan Army
:

ਕਾਬੁਲ: ਅਫਗਾਨਿਸਤਾਨ 'ਚ ਅਫਗਾਨ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ। ਫੌਜ ਨੇ ਤਾਲਿਬਾਨ ਦੇ ਇਕ ਕਮਾਂਡਰ ਨੂੰ ਢੇਰ ਕਰ ਦਿੱਤਾ ਹੈ। ਹਵਾਈ ਹਮਲੇ 'ਚ ਤਾਲਿਬਾਨੀ ਕਮਾਂਡਰ ਨੂੰ ਢੇਰ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਐਤਵਾਰ ਨੂੰ ਤਾਲਿਬਾਨ ਦੇ ਇਕ ਕਮਾਂਡਰ ਨੂੰ ਅਫਗਾਨਿਸਤਾਨ ਦੇ ਮੱਧ ਲੋਗਾਰ ਸੂਬੇ 'ਚ ਫੌਜ ਨੇ ਹਵਾਈ ਹਮਲੇ 'ਚ ਢੇਰ ਕਰ ਦਿੱਤਾ ਹੈ।

 ਦੱਸਿਆ ਜਾ ਰਿਹਾ ਕਿ ਮਾਰੇ ਗਏ ਤਾਲਿਬਾਨੀ ਕਮਾਂਡਰ ਦੀ ਪਛਾਣ ਵੈਸੂਦੀਨ ਦੇ ਤੌਰ 'ਤੇ ਹੋਈ ਹੈ। ਉਹ ਅਫਗਾਨਿਸਤਾਨ 'ਚ ਤਿੰਨ ਜੱਜਾਂ ਦੇ ਕਤਲ 'ਚ ਸ਼ਾਮਲ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਵੈਸੂਦੀਨ ਤਿੰਨ ਦਿਨ ਪਹਿਲਾਂ ਤਿੰਨ ਜੱਜਾਂ ਦੇ ਕਤਲ ਦੇ ਘਟਨਾਕ੍ਰਮ 'ਚ ਸ਼ਾਮਲ ਸੀ। ਦੱਸ ਦਈਏ ਕਿ 6 ਨਵੰਬਰ ਨੂੰ ਅਫਗਾਨਿਸਤਾਨ ਦੇ ਲੋਗਾਰ ਸੂਬੇ ਦੇ ਮੁਹੰਮਦ ਆਗਾ ਜ਼ਿਲੇ 'ਚ ਇਕ ਅੱਤਵਾਦੀ ਹਮਲੇ 'ਚ ਤਿੰਨ ਅਫਗਾਨ ਜੱਜਾਂ ਸਣੇ ਕਿ ਪ੍ਰਸ਼ਾਸਨਿਕ ਅਧਿਕਾਰੀ ਦੀ ਮੌਤ ਹੋ ਗਈ ਸੀ।