ਅਫ਼ਗ਼ਾਨਿਸਤਾਨ ਵਿਚ ਹੋਏ ਬੰਬ ਧਮਾਕੇ ਵਿਚ 3 ਦੀ ਮੌਤ, 27 ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਧਿਕਾਰੀਆਂ ਨੇ ਹਮਲੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ

3 killed, 43 injured in Afghanistan car bomb blast

ਜਲਾਲਾਬਾਦ : ਪੂਰਬੀ ਅਫ਼ਗ਼ਾਨਿਸਤਾਨ ਵਿਚ ਪੁਲਿਸ ਹੈਡਕੁਆਟਰ ਨੇੜੇ ਬੁਧਵਾਰ ਨੂੰ ਇਕ ਟਰੱਕ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 20 ਬੱਚੇ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮਿ ਨੇ ਕਿਹਾ ਕਿ ਹਮਲਾ ਬੁਧਵਾਰ ਸਵੇਰੇ ਪੂਰਬੀ ਲਗਮਾਨ ਸੂਬੇ ਦੇ ਅਲੀਸਿੰਗ ਜ਼ਿਲ੍ਹੇ ਵਿਚ ਹੋਇਆ। ਹਮਲੇ ਵਿਚ ਦੋ ਸੁਰੱਖਿਆ ਕਰਮਚਾਰੀਆਂ ਸਮੇਤ ਤਿੰਨ ਲੋਕ ਮਾਰੇ ਗਏ ਅਤੇ 27 ਜ਼ਖਮੀ ਹੋਏ। ਅਧਿਕਾਰੀਆਂ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਦੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਲਗਮਾਨ ਪ੍ਰਾਂਤ ਦੇ ਰਾਜਪਾਲ ਦੇ ਬੁਲਾਰੇ ਅਸਦੁੱਲਾ ਦੌਲਤਜ਼ਈ ਨੇ ਕਿਹਾ ਕਿ ਪੁਲਿਸ ਹੈਡਕੁਆਟਰ ਦੀ ਇਮਾਰਤ ਨੇੜੇ ਹੋਏ ਬੰਬ ਧਮਾਕੇ ਕਾਰਨ ਨੇੜਲੇ ਮਦਰੱਸੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਧਮਾਕੇ ਵਿਚ ਤਕਰੀਬਨ 20 ਵਿਦਿਆਰਥੀ ਅਤੇ ਸੱਤ ਲੋਕ ਜ਼ਖਮੀ ਹੋਏ ਹਨ। ਤਾਲਿਬਾਨ ਨੇ ਮੀਡੀਆ ਨੂੰ ਭੇਜੇ ਅਪਣੇ ਬਿਆਨ ਵਿਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਕ ਦਰਜਨ ਸੁਰੱਖਿਆ ਬਲਾਂ ਦੀ ਮੌਤ ਦਾ ਦਾਅਵਾ ਕੀਤਾ ਹੈ।

ਸੰਯੁਕਤ ਰਾਸ਼ਟਰ ਦੇ ਬੱਚਿਆਂ ਦੇ ਫੰਡ ਅਨੁਸਾਰ ਸਾਲ 2017 ਤੋਂ ਬਾਅਦ ਅਫ਼ਗ਼ਾਨਿਸਤਾਨ ਦੇ ਸਕੂਲਾਂ 'ਤੇ ਹਮਲਿਆਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਹੈ। ਸਾਲ 2018 ਦੇ ਅੰਤ ਤਕ 1000 ਤੋਂ ਵੱਧ ਸਕੂਲ ਬੰਦ ਹੋ ਚੁੱਕੇ ਹਨ। ਇਸ ਸਮੇਂ ਅਫਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਨਤੀਜੇ ਦਾ ਇੰਤਜ਼ਾਰ ਹੈ। ਚੋਣਾਂ ਪਿਛਲੇ ਮਹੀਨੇ ਹੋਈਆਂ ਸਨ। ਤਾਲਿਬਾਨ ਨੇ ਵੱਡੇ ਅਤੇ ਛੋਟੇ ਕਈ ਹਮਲਿਆਂ ਨਾਲ ਮਤਦਾਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ।