ਐਸਸੀਓ ਕਾਨਫਰੰਸ : LAC ਤੇ ਜਾਰੀ ਤਣਾਅ ਦੇ ਵਿਚਕਾਰ ਪਹਿਲੀ ਵਾਰ ਮੋਦੀ-ਜਿਨਪਿੰਗ ਹੋਏ ਆਹਮੋ-ਸਾਹਮਣੇ
ਭਾਰਤ ਦੇ ਐਸਸੀਓ ਦੇਸ਼ਾਂ ਨਾਲ ਮਜ਼ਬੂਤ ਸੱਭਿਆਚਾਰਕ ਅਤੇ ਇਤਿਹਾਸਕ ਸੰਬੰਧ ਹਨ-ਪ੍ਰਧਾਨ ਮੰਤਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਵਿੱਚ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ,ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ,ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਕੇ ਇਸ ਦੇ ਮਾੜੇ ਆਰਥਿਕ ਪ੍ਰਭਾਵ ਤੋਂ ਰਾਹਤ ਪਾਉਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਇਸ ਕਾਨਫ਼ਰੰਸ ਵਿੱਚ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਅਤੇ ਐਸਸੀਓ ਦੇ ਸੱਕਤਰ ਜਨਰਲ ਰਾਸ਼ੀਦ ਅਲੀਮੋਵ ਤੋਂ ਇਲਾਵਾ,ਐਸਸੀਓ ਦੇ ਸਾਰੇ ਅੱਠ ਮੈਂਬਰ ਦੇਸ਼ਾਂ ਅਤੇ ਚਾਰ ਆਬਜ਼ਰਵਰ ਰਾਜਾਂ ਦੇ ਨੇਤਾ ਸ਼ਾਮਲ ਹੋਏ।
”ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਐਸਸੀਓ ਦੇਸ਼ਾਂ ਨਾਲ ਮਜ਼ਬੂਤ ਸੱਭਿਆਚਾਰਕ ਅਤੇ ਇਤਿਹਾਸਕ ਸੰਬੰਧ ਹਨ। ਭਾਰਤ ਦਾ ਮੰਨਣਾ ਹੈ ਕਿ ਸੰਪਰਕ ਵਧਾਉਣ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਇਕ ਦੂਜੇ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੇ ਹੋਏ ਅੱਗੇ ਵਧਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ 'ਸੁਧਾਰਾਤਮਕ ਬਹੁਪੱਖੀਵਾਦ'ਜਿਹੜਾ ਅੱਜ ਦੀ ਆਲਮੀ ਹਕੀਕਤ ਨੂੰ ਦਰਸਾਉਂਦਾ ਹੈ,ਸਾਰੇ ਹਿੱਸੇਦਾਰਾਂ ਦੀਆਂ ਉਮੀਦਾਂ,ਸਮਕਾਲੀ ਚੁਣੌਤੀਆਂ ਅਤੇ ਮਨੁੱਖ ਭਲਾਈ ਵਰਗੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਦਾ ਹੈ। ਅਸੀਂ ਇਸ ਕੋਸ਼ਿਸ਼ ਵਿੱਚ ਐਸਸੀਓ ਮੈਂਬਰ ਦੇਸ਼ਾਂ ਦੇ ਪੂਰਨ ਸਮਰਥਨ ਦੀ ਉਮੀਦ ਕਰਦੇ ਹਾਂ।