ਚਾਰ ਅਮਰੀਕੀ ਦੂਤਾਵਾਸ ਨੂੰ ਉਡਾਉਣਾ ਚਾਹੁੰਦਾ ਸੀ ‘ਕਮਾਂਡਰ ਸੁਲੇਮਾਨੀ’: ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਹਮਲੇ ਵਿੱਚ ਈਰਾਨ ਦੇ ਕਮਾਂਡਰ ਕਾਸਿਮ ਸੁਲੇਮਾਨੀ...

Trump

ਵਾਸ਼ਿੰਗਟਨ: ਅਮਰੀਕੀ ਹਮਲੇ ਵਿੱਚ ਈਰਾਨ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਤੋਂ ਦੋਨਾਂ ਦੇਸ਼ਾਂ ਦੇ ਵਿੱਚ ਤਨਾਅ ਜਾਰੀ ਹੈ। ਇਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਸੁਲੇਮਾਨੀ 4 ਅਮਰੀਕੀ ਦੂਤਾਵਾਸਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਰਾਨੀ ਕਮਾਂਡਰ ਸੁਲੇਮਾਨੀ ਚਾਰ ਅਮਰੀਕੀ ਦੂਤਾਵਾਸਾਂ ਉੱਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।

ਟਰੰਪ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕਰਦੇ ਹੋਏ ਕਿਹਾ ਕਿ ਕਾਸਿਮ ਸੁਲੇਮਾਨੀ ਅਮਰੀਕੀ ਦੂਤਾਵਾਸ ਤੋਂ ਇਲਾਵਾ ਦੂਜੇ ਸੰਗਠਨਾਂ ਉੱਤੇ ਵੀ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਟਰੰਪ ਨੇ ਕਿਹਾ,  ਉਹ ਅਮਰੀਕੀਆਂ ਉੱਤੇ ਫਿਰ ਤੋਂ ਹਮਲੇ ਦੀ ਸਾਜਿਸ਼ ਰਚ ਰਿਹਾ ਸੀ। ਅਸੀਂ ਉਨ੍ਹਾਂ ਨੂੰ ਰੋੜ ਦਿੱਤਾ ਅਤੇ ਅਮਰੀਕੀਆਂ ਉੱਤੇ ਹਮਲਾ ਕਰਨ ਤੋਂ ਰੋਕ ਦਿੱਤਾ।

ਸੁਲੇਮਾਨੀ ਨੂੰ ਬਹੁਤ ਪਹਿਲਾਂ ਹੀ ਮਾਰ ਦਿੱਤਾ ਜਾਣਾ ਚਾਹੀਦਾ ਸੀ। ਦੱਸ ਦਈਏ ਕਿ ਪਿਛਲੇ ਹਫਤੇ ਸੁਲੇਮਾਨੀ ਨੂੰ ਅਮਰੀਕੀ ਏਅਰ ਸਟ੍ਰਾਈਕ ਵਿੱਚ ਮਾਰ ਸੁੱਟਿਆ ਸੀ। ਈਰਾਨ ਦੇ ਮੇਜਰ ਜਨਰਲ ਰਹੇ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਈਰਾਨ ਨੇ 8 ਜਨਵਰੀ ਦੀ ਅੱਧੀ ਰਾਤ ਨੂੰ ਇਰਾਕ ਵਿੱਚ ਮੌਜੂਦ ਅਮਰੀਕਾ ਦੇ ਦੋ ਫੌਜੀ ਟਿਕਾਣਿਆਂ ਉੱਤੇ ਮਿਸਾਇਲ ਨਾਲ ਹਮਲਾ ਕੀਤਾ।

ਇਰਾਕ ਵਿੱਚ ਈਰਾਨ ਨੇ ਇੱਕ ਦਰਜਨ ਤੋਂ ਜ਼ਿਆਦਾ ਬਲਾਸਟਿਕ ਮਿਸਾਇਲਾਂ ਦਾਗੀਂਆਂ। ਈਰਾਨ ਦੇ ਇਸ ਹਮਲੇ ਤੋਂ ਬਾਅਦ ਟਰੰਪ ਨੇ ਕਿਹਾ, ਸਾਡਾ ਕੋਈ ਵੀ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਸਾਡੇ ਸਾਰੇ ਫੌਜੀ ਸੁਰੱਖਿਅਤ ਹਨ ਅਤੇ ਸਾਡੇ ਫੌਜੀ ਫ਼ੌਜੀਆਂ ਦਾ ਬਹੁਤ ਘੱਟ ਨੁਕਸਾਨ ਹੋਇਆ ਹੈ। ਇਸ ਹਮਲੇ ਨੂੰ ਈਰਾਨ ਨੇ ਅਮਰੀਕਾ ਦੇ ਚਿਹਰੇ ‘ਤੇ ਚਪੇੜ ਦੱਸਿਆ ਸੀ।

ਈਰਾਨ ਨੇ ਦਾਅਵਾ ਕੀਤਾ ਕਿ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਉੱਤੇ ਹਮਲੇ ਵਿੱਚ ਘੱਟ ਤੋਂ ਘੱਟ 80 ਅਮਰੀਕੀ ਫੌਜੀ ਮਾਰੇ ਗਏ। ਈਰਾਨ  ਦੀ ਰਿਪੋਰਟ ਮੁਤਾਬਕ, ਇਹ ਹਮਲਾ ਈਰਾਨ ਦੀ ਸ਼ਕਤੀਸ਼ਾਲੀ ਰੇਵੋਲਿਊਸ਼ਨਰੀ ਗਾਰਡਸ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਸ਼ੁੱਕਰਵਾਰ ਨੂੰ ਅਮਰੀਕੀ ਡਰੋਨ ਹਮਲੇ ਵਿੱਚ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।