ਈਰਾਨ ਅੱਗੇ ਨਰਮ ਪਏ ਅਮਰੀਕਾ ਦੇ ਸੁਰ ! ਰਾਸ਼ਟਰਪਤੀ ਟਰੰਪ ਨੇ ਕੀਤੀ ਇਹ ਅਪੀਲ...

ਏਜੰਸੀ

ਖ਼ਬਰਾਂ, ਕੌਮਾਂਤਰੀ

ਈਰਾਨ ਨੇ ਅਮਰੀਕਾ ਦੇ ਫ਼ੌਜੀ ਟਿਕਾਣਿਆ 'ਤੇ ਮਿਸਾਇਲ ਨਾਲ ਕੀਤਾ ਸੀ ਹਮਲਾ

File Photo

ਨਵੀਂ ਦਿੱਲੀ : ਈਰਾਨ ਦੁਆਰਾ ਅਮਰੀਕਾ ਦੇ ਫ਼ੌਜੀ ਟਿਕਾਣਿਆ 'ਤੇ ਕੀਤੇ ਹਮਲਿਆ ਅਤੇ ਪੱਛਮੀ ਏਸ਼ੀਆ ਵਿਚ ਵਧੇ ਤਣਾਅ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਟਰੰਪ ਦੇ ਸੰਬੋਧਨ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਈਰਾਨ ਦੇ ਵਿਰੁੱਧ ਵੱਡਾ ਐਲਾਨ ਕਰ ਸਕਦੇ ਹਨ ਪਰ ਟਰੰਪ ਵੱਲੋਂ ਈਰਾਨ ਨਾਲ ਸ਼ਾਂਤੀ ਦੀ ਕੀਤੀ ਅਪੀਲ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ।

ਟਰੰਪ ਨੇ ਕਿਹਾ ਕਿ ''ਅਸੀ ਈਰਾਨ ਦੁਆਰ ਕੀਤੇ ਹਮਲੇ ਦਾ ਜਵਾਬ ਦੇਣ ਦੀ ਥਾਂ ਉਸ ਦੇ ਉੱਤੇ ਦੂਜੇ ਤਰੀਕੇ ਨਾਲ ਕਾਰਵਾਈ ਕਰਾਂਗੇ। ਈਰਾਨ 'ਤੇ ਆਰਥਿਕ ਪਾਬੰਦੀਆ ਲਗਾ ਕੇ ਉਸ ਨੂੰ ਸਜ਼ਾ ਦੇਵਾਂਗੇ''। ਤੀਜੇ ਵਿਸ਼ਵ ਯੁੱਧ ਦੀ ਆਹਟਾ 'ਤੇ ਵਿਰਾਮ ਲਗਾਉਂਦਿਆ ਟਰੰਪ ਨੇ ਕਿਹਾ ਕਿ ''ਉਹ ਸ਼ਾਂਤੀ ਚਾਹੁੰਦਾ ਹੈ। ਉਹ ਈਰਾਨ ਦੇ ਨੇਤਾਵਾ ਅਤੇ ਲੋਕਾਂ ਦੇ ਲਈ ਚੰਗੇ ਭਵਿੱਖ ਦੀ ਉਮੀਦ ਕਰਦੇ ਹਨ ਜਿਸ ਦੇ ਉਹ ਹੱਕਦਾਰ ਹਨ''। 

ਟਰੰਪ ਨੇ ਈਰਾਨ ਦੇ ਉਸ ਦਾਅਵੇ ਨੂੰ ਵੀ ਸਿਰੇ ਤੋਂ ਖਾਰਿਜ਼ ਕੀਤਾ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਵੱਲੋਂ ਕੀਤੀ ਕਾਰਵਾਈ ਵਿਚ 80 ਸੈਨਿਕ ਮਾਰੇ ਗਏ ਹਨ । ਟਰੰਪ ਨੇ ਕਿਹਾ ਕਿ ਇਸ ਹਮਲੇ ਵਿਚ ਕਿਸੇ ਵੀ ਅਮਰੀਕੀ ਸੈਨਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਟਰੰਪ ਨੇ ਈਰਾਨ ਦੇ ਪਰਮਾਣੂ ਹਥਿਆਰਾ ਨੂੰ ਲੈ ਕੇ ਚੇਤਾਵਨੀ ਦਿੰਦਿਆ ਕਿਹਾ ਕਿ ਜਦੋਂ ਤੱਕ ਮੈ ਰਾਸ਼ਟਰਪਤੀ ਹਾਂ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵਾਂਗਾ।

ਈਰਾਨ ‘ਤੇ ਹਮੇਸ਼ਾ ਹੀ ਹਮਲਾਵਰ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਉਸ ਦੇ ਪ੍ਰਤੀ ਨਰਮ ਰੁਖ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਟਰੰਪ ਦੁਆਰਾ ਈਰਾਨ ਨੂੰ ਕੀਤੀ ਸ਼ਾਂਤੀ ਦੀ ਅਪੀਲ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਘੱਟਣ ਦੇ ਅਸਾਰ ਜਤਾਏ ਜਾ ਰਹੇ ਹਨ। ਉੱਥੇ ਹੀ ਹੁਣ ਤੀਜੇ ਵਿਸ਼ਵ ਯੁੱਧ ਦਾ ਖਤਰਾ ਵੀ ਟਲਦਾ ਦਿਖਾਈ ਦੇ ਰਿਹਾ ਹੈ।