ਵੇਨੇਜ਼ੁਏਲਾ ਦੀ ਹਾਲਤ ਖਰਾਬ, ਖਾਣ-ਪੀਣ ਦੀਆਂ ਚੀਜ਼ਾਂ ਪਿੱਛੇ ਹੋਣ ਲੱਗੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੌਮਾਂਤਰੀ ਮੀਡੀਆ ਦੀ ਰੀਪੋਰਟਾਂ ਮੁਤਾਬਕ ਇਥੇ ਇਕ ਕਿਲੋ ਚੌਲ ਲਈ ਲੋਕ ਇਕ ਦੂਜੇ ਦਾ ਕਤਲ ਕਰ ਰਹੇ ਹਨ।

venezuela inflation rate

ਕਰਾਕਸ : ਵੇਨੇਜ਼ੁਏਲਾ ਦੀ ਆਰਥਿਕ ਮੰਦੀ ਸਬੰਧੀ ਕੌਮਾਂਤਰੀ ਮੀਡੀਆ ਦੀ ਰੀਪੋਰਟਾਂ ਮੁਤਾਬਕ ਇਥੇ ਇਕ ਕਿਲੋ ਚੌਲ ਲਈ ਲੋਕ ਇਕ ਦੂਜੇ ਦਾ ਕਤਲ ਕਰ ਰਹੇ ਹਨ। ਬਦਹਾਲੀ ਦਾ ਸਾਹਮਣਾ ਕਰ ਰਹੇ ਵੇਨੇਜ਼ੁਏਲਾ ਵਿਚ ਮਹਿੰਗਾਈ ਦਰ 13 ਲੱਖ ਤੱਕ ਵੱਧ ਚੁੱਕੀ ਹੈ। ਬਜ਼ਾਰ ਵਿਚ ਇਕ ਕਿਲੋ ਚਿਕਨ ਦੀ ਕੀਮਤ ਲਗਭਗ 10277 ਰੁਪਏ, ਰੇਸਤਰਾਂ ਵਿਚ ਸਾਧਾਰਨ ਭੋਜਨ 34 ਹਜ਼ਾਰ ਰੁਪਏ,

5 ਹਜ਼ਾਰ ਲੀਟਰ ਤੋਂ ਵੱਧ ਦਾ ਦੁੱਧ, 6535 ਰੁਪਏ ਦੇ ਇਕ ਦਰਜ਼ਨ ਅੰਡੇ, 11 ਹਜ਼ਾਰ ਰੁਪਏ ਕਿਲੋ ਟਮਾਟਰ, 16 ਹਜ਼ਾਰ ਰੁਪਏ ਮੱਖਣ, 17 ਹਜ਼ਾਰ ਰੁਪਏ ਕਿਲੋ ਆਲੂ, 95 ਹਜ਼ਾਰ ਰੁਪਏ ਰੈੱਡ ਟੇਬਲ ਵਾਈਨ, 12 ਹਜ਼ਾਰ ਵਿਚ ਘਰੇਲੂ ਬੀਅਰ, ਅਤੇ 6 ਹਜ਼ਾਰ ਰੁਪਏ ਵਿਚ ਕੋਕਾ ਕੋਲਾ ਦੀ ਦੋ ਲੋਟਰ ਦੀ ਬੋਤਲ ਮਿਲ ਰਹੀ ਹੈ। ਅਮਰੀਕਾ ਵੱਲੋਂ ਮਦਦ ਦੇ ਤੌਰ 'ਤੇ ਦਿਤੀ ਜਾਣ ਵਾਲੀ ਸਮੱਗਰੀ ਨੂੰ ਰੋਕ ਦਿਤਾ ਗਿਆ ਹੈ

ਕਿਉਂਕਿ ਰਾਸ਼ਟਰਪਤੀ ਨਿਕੋਲਸ ਮੂਡਰੋ ਦਾ ਕਹਿਣਾ ਹੈ ਕਿ ਉਹਨਾਂ ਦਾ ਦੇਸ਼ ਭਿਖਾਰੀ ਨਹੀਂ ਹੈ। ਮੂਡਰੋ ਸਰਕਾਰ ਨੇ ਕੌਮਾਂਤਰੀ ਮਦਦ ਨੂੰ ਰੋਕਣ ਲਈ ਕੋਲੰਬੀਆ ਵੇਨੇਜ਼ੁਏਲਾ ਸਰੱਹਦ 'ਤੇ ਬਣੇ ਪੁੱਲ ਨੂੰ ਰੋਕ ਦਿਤਾ ਹੈ ਜੋ ਸਪਲਾਈ ਦਾ ਇਕੋ ਇਕ ਸਾਧਨ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਟਵੀਟ ਰਾਹੀਂ ਕਿਹਾ ਹੈ ਕਿ ਮੂਡਰੋ ਸਰਕਾਰ ਨੂੰ ਮਨੁੱਖੀ ਮਦਦ ਭੁੱਖੇ ਲੋਕਾਂ ਤੱਕ

ਪਹੁੰਚਣ ਦੇਣੀ ਚਾਹੀਦੀ ਹੈ। ਭੁੱਖੇ ਅਤੇ ਬੀਮਾਰ ਲੋਕਾਂ ਨੂੰ ਮਦਦ ਦੀ ਲੋੜ ਹੈ। ਅਮਰੀਕਾ ਨੇ ਯੂਐਨ ਦੀ ਸੁਰੱਖਿਆ ਕੌਂਸਲ ਵਿਚ ਮਤਾ ਪੇਸ਼ ਕਰਨ ਦੀ ਗੱਲ ਕੀਤੀ ਹੈ ਜਿਸ ਵਿਚ ਵੇਨੇਜ਼ੁਏਲਾ ਵਿਚ ਕੌਮਾਂਤਰੀ ਮਦਦ ਪਹੁੰਚਾਉਣ ਲਈ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਮੰਗ ਕੀਤੀ ਗਈ ਹੈ। ਰਾਸ਼ਟਰਪਤੀ ਮੂਡਰੋ ਦੀ ਰਾਜਨੀਤਕ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਅਤੇ

ਉਹਨਾਂ ਦੇ ਅਪਣੇ ਲੋਕ ਵੀ ਉਹਨਾਂ ਦਾ ਸਾਥ ਛੱਡਣ ਲਗੇ ਹਨ। ਮੂਡਰੋ ਨੇ ਦੇਸ਼ ਵਿਚ ਆਮ ਚੋਣਾਂ ਦਾ ਅਲਟੀਮੇਟਮ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਇਡੋ ਨੇ ਵੀ ਅਪਣੇ ਆਪ ਨੂੰ ਰਾਸ਼ਟਰਪਤੀ ਐਲਾਨ ਕੀਤਾ ਹੋਇਆ ਹੈ। ਜੇਕਰ ਇਹ ਰਾਜਨੀਤਕ ਸੰਕਟ ਛੇਤੀ ਖਤਮ ਨਹੀਂ ਹੁੰਦਾ ਤਾਂ ਛੇਤੀ ਹੀ ਇਥੇ ਗ੍ਰਹਿਯੁੱਦ ਦੀ ਨੌਬਤ ਵੀ ਆ ਸਕਦੀ ਹੈ