ਕੋਰੋਨਾ ਦੀ ਦਵਾਈ ਦਾ ਟੈਸਟ ਕਰਵਾਓ, ਲੱਖਾਂ ਰੁਪਏ ਪਾਓ!

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਦੀ ਦਵਾਈ ਦਾ ਟੈਸਟ ਕਰਾਉਣ ਵਾਲਿਆਂ ਨੂੰ ਮਿਲਣਗੇ ਲੱਖਾਂ ਰੁਪਏ!

File

ਲੰਡਨ- ਲੰਡਨ ਦੇ ਵ੍ਹਾਈਟਚੈਪਲ ਵਿੱਚ ਸਥਿਤ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ਲਈ 24 ਲੋਕਾਂ ਨੂੰ ਬੁਲਾਇਆ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੋ ਇਸ ਪ੍ਰਯੋਗ ਵਿਚ ਆ ਕੇ ਟੀਕੇ ਦਾ ਟੈਸਟ ਆਪਣੇ ‘ਤੇ ਕਰਵਾਏਗਾ ਉਸ ਨੂੰ ਉਹ 3500 ਪੌਂਡ ਯਾਨੀ 339,228 ਰੁਪਏ ਉਸ ਵਿਅਕਤੀ ਨੂੰ ਦੇਣਗੇ। ਪਰ ਇਸ ਦੇ ਲਈ ਤੁਹਾਨੂੰ ਪਹਿਲਾਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣਾ ਪਏਗਾ।

ਮੀਡੀਆ ਰਿਪੋਰਟ ਅਨੁਸਾਰ ਲੰਡਨ ਦੇ ਵ੍ਹਾਈਟਚੈਪਲ ਵਿੱਚ ਦਿ ਕਵੀਨ ਮੈਰੀ ਬਾਇਓਨਟਰਪ੍ਰਾਈਜ ਇਨੋਵੇਸ਼ਨ ਸੈਂਟਰ ਦੇ ਵਿਗਿਆਨੀ ਇਸ ਪ੍ਰਯੋਗ ਲਈ 24 ਲੋਕਾਂ ਦੀ ਭਰਤੀ ਕਰ ਰਹੇ ਹਨ। ਇਨ੍ਹਾਂ 24 ਵਿਅਕਤੀਆਂ 'ਤੇ ਕੋਰੋਨਾ ਵਾਇਰਸ ਦੇ ਟੀਕੇ ਦੀ ਜਾਂਚ ਕੀਤੀ ਜਾਵੇਗੀ। ਜਿਸ ਟਿਕੇ ਦਾ ਪਰੀਖਣ ਇਨ੍ਹਾਂ 24 ਲੋਕਾਂ ‘ਤੇ ਕੀਤਾ ਜਾਵੇਗਾ ਇਸ ਵਿਚ ਸਾਰਸ ਬਿਮਾਰੀ ਦੀ ਦਵਾਈ ਵੀ ਪਾਈ ਗਈ ਹੈ।

ਪਰ ਖਾਸ ਗੱਲ ਇਹ ਹੈ ਕਿ ਇਸ ਪ੍ਰੀਖਿਆ ਵਿਚ ਸ਼ਾਮਲ ਹੋਣ ਤੋਂ ਜਲਦੀ ਬਾਅਦ ਤੁਹਾਡੇ ਸਰੀਰ ਵਿਚ ਕੋਰੋਨਾ ਵਾਇਰਸ ਦੀ ਕਮਜ਼ੋਰ ਸਟਰੇਨ ਪਾਈ ਜਾਏਗੀ। ਇਸ ਤੋਂ ਬਾਅਦ ਉਸ ਦੇ ਵਧਣ ਦੀ ਉਡੀਕ ਕੀਤੀ ਜਾਵੇਗੀ। ਫਿਰ ਟੀਕਾ ਦਿੱਤਾ ਜਾਵੇਗਾ। ਇਸ ਟੈਸਟ ਦੌਰਾਨ ਐਚਵੀਵੋ ਕੰਪਨੀ ਵੱਲੋਂ ਬਣਾਈ ਗਈ ਦਵਾਈ ਦੀ ਵਰਤੋਂ ਕੀਤੀ ਜਾਏਗੀ। ਟੈਸਟ ਲਈ ਬੁਲਾਏ ਗਏ 24 ਲੋਕਾਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ।

ਇਨ੍ਹਾਂ ਦੋ ਹਫਤਿਆਂ ਵਿੱਚ, ਵਿਗਿਆਨੀ ਇਹ ਵੇਖਣਗੇ ਕਿ ਕਿਵੇਂ ਦਵਾਈ ਇਨ੍ਹਾਂ 24 ਲੋਕਾਂ ਨੂੰ ਪ੍ਰਭਾਵਤ ਕਰ ਰਹੀ ਹੈ। ਕੀ ਇਹ ਕੋਰੋਨਾਵਾਇਰਸ ਨੂੰ ਪ੍ਰਭਾਵਤ ਕਰ ਰਿਹਾ ਹੈ ਜਾਂ ਨਹੀਂ। ਯੂਰਪੀਅਨ ਦੇਸ਼ਾਂ ਦੀਆਂ 35 ਕੰਪਨੀਆਂ ਕੋਰੋਨਾ ਵਾਇਰਸ ਦੀ ਦਵਾਈਆਂ ਲੱਭਣ ਵਿਚ ਜੁਟੀਆਂ ਹੋਈਆਂ ਹਨ। ਯੁਨਾਈਟਡ ਕਿੰਗਡਮ ਸਰਕਾਰ ਨੇ ਕੋਰੋਨਾ ਵਾਇਰਸ ਦੀ ਦਵਾਈ ਲੱਭਣ ਲਈ 440 ਕਰੋੜ ਰੁਪਏ ਜਾਰੀ ਕੀਤੇ ਹਨ।

ਹੁਣ ਤੱਕ, ਸਾਰੇ ਵਿਸ਼ਵ ਵਿੱਚ ਕੁਲ 117,747 ਵਿਅਕਤੀ ਕੋਰੋਨਾ ਵਾਇਰਸ ਕਾਰਨ ਸੰਕਰਮਿਤ ਹੋਏ ਹਨ। ਇਸ ਦੇ ਕਾਰਨ, ਪੂਰੀ ਦੁਨੀਆ ਵਿੱਚ 4292 ਵਿਅਕਤੀਆਂ ਦੀ ਮੌਤ ਹੋ ਗਈ ਹੈ। ਚੀਨ ਵਿੱਚ 80,778 ਲੋਕ ਸੰਕਰਮਿਤ ਹਨ। 3158 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ 10,149 ਲੋਕ ਸੰਕਰਮਿਤ ਹਨ। ਹਾਲਾਂਕਿ, 631 ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।