ਭਾਰਤੀ ਮੂਲ ਦੀ ਪ੍ਰਾਣਵੀ ਗੁਪਤਾ ਬਣੀ ਸਭ ਤੋਂ ਘੱਟ ਉਮਰ ਦੀ ਯੋਗਾ ਇੰਸਟ੍ਰਕਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਗਿਨੀਜ਼ ਬੁੱਕ ਆਫ ਰਿਕਾਰਡਸ ਵਿਚ ਦਰਜ ਹੋਇਆ 7 ਸਾਲਾ ਪ੍ਰਾਣਵੀ ਦਾ ਨਾਂਅ

7-year-old girl becomes world's youngest yoga teacher

 

ਨਿਊਯਾਰਕ: ਭਾਰਤੀ ਮੂਲ ਦੀ 7 ਸਾਲ ਦੀ ਬੱਚੀ ਨੇ ਦੁਨੀਆ ਦੀ ਸਭ ਤੋਂ ਛੋਟੀ ਯੋਗਾ ਇੰਸਟ੍ਰਕਟਰ ਦਾ ਖਿਤਾਬ ਹਾਸਲ ਕੀਤਾ ਹੈ। ਗਿਨੀਜ਼ ਵਰਲਡ ਰਿਕਾਰਡ ਨੇ ਕਿਹਾ ਕਿ ਪ੍ਰਾਣਵੀ ਗੁਪਤਾ 7 ਸਾਲ 165 ਦਿਨ ਦੀ ਸੀ ਜਦੋਂ ਉਸ ਨੂੰ ਦੁਨੀਆ ਦੀ ਸਭ ਤੋਂ ਛੋਟੀ ਯੋਗਾ ਇੰਸਟ੍ਰਕਟਰ (ਮਹਿਲਾ) ਵਜੋਂ ਪ੍ਰਮਾਣਿਤ ਕੀਤਾ ਗਿਆ।

ਇਹ ਵੀ ਪੜ੍ਹੋ: ਪੇਟੈਂਟ ਫਾਈਲ ਕਰਨ ਵਿੱਚ ਪੰਜਾਬ ਛੇਵੇਂ ਤੋਂ ਪੰਜਵੇਂ ਸਥਾਨ 'ਤੇ ਪਹੁੰਚਿਆ

ਉਸ ਨੇ ਸਾਢੇ 3 ਸਾਲ ਦੀ ਉਮਰ ਵਿਚ ਆਪਣੀ ਮਾਂ ਨਾਲ ਯੋਗ ਅਭਿਆਸ ਕਰਨਾ ਸ਼ੁਰੂ ਕੀਤਾ ਸੀ। 200 ਘੰਟੇ ਦਾ ਸਿਖਲਾਈ ਕੋਰਸ ਪੂਰਾ ਕਰਨ ਤੋਂ ਬਾਅਦ ਉਸ ਨੂੰ ਯੋਗਾ ਅਲਾਇੰਸ ਸੰਸਥਾ ਦੁਆਰਾ ਇਕ ਅਧਿਆਪਕ ਵਜੋਂ ਪ੍ਰਮਾਣਿਤ ਕੀਤਾ ਗਿਆ। ਪ੍ਰਾਣਵੀ ਦਾ ਕਹਿਣਾ ਹੈ ਕਿ ਮੈਂ ਯੋਗ ਦੇ ਪਿਆਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹਾਂ। ਕੁਝ ਮਹੀਨਿਆਂ ਬਾਅਦ ਉਸ ਨੇ ਇਕ ਯੋਗਾ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ।

ਇਹ ਵੀ ਪੜ੍ਹੋ: ਅਮਰੀਕਾ ਵਿਚ ਬੈਂਕਿੰਗ ਸੰਕਟ! ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ

ਪ੍ਰਾਣਵੀ ਗੁਪਤਾ ਨੇ ਕਿਹਾ ਕਿ ਮੇਰਾ ਰੈਗੂਲਰ ਸਕੂਲ ਹੋਣ ਕਾਰਨ ਇਹ ਸਫ਼ਰ ਆਸਾਨ ਨਹੀਂ ਸੀ ਪਰ ਮੇਰੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਮੈਂ ਸਫਲ ਹੋ ਸਕੀ ਹਾਂ।  ਮੈਨੂੰ ਖੁਸ਼ੀ ਹੈ ਕਿ ਮੈਂ ਯੋਗਾ ਅਧਿਆਪਕ ਸਿਖਲਾਈ ਕੋਰਸ ਲਈ ਯੋਗਤਾ ਪ੍ਰੀਖਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ ਪਾਸ ਕੀਤਾ।