ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, ਦੋ ਦੀ ਮੌਤ, 20 ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਸ਼ਤੀ 'ਚ ਸਵਾਰ ਸਨ 44 ਪ੍ਰਵਾਸੀ

photo

 

ਟਿਊਨੀਸ਼ੀਆ ਅਤੇ ਇਟਲੀ ਦੇ ਵਿਚਕਾਰ ਭੂਮੱਧ ਸਾਗਰ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ ਦੋ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਅਤੇ ਲਗਭਗ 20 ਹੋਰ ਲਾਪਤਾ ਹਨ।

ਇਹ ਵੀ ਪੜ੍ਹੋ: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਦੁਖਦਾਈ ਖ਼ਬਰ, ਇਸ ਗਾਇਕ ਦੀ ਸੜਕ ਹਾਦਸੇ 'ਚ ਹੋਈ ਮੌਤ 

ਘਟਨਾ ਸ਼ਨੀਵਾਰ ਤੋਂ ਐਤਵਾਰ ਦੀ ਰਾਤ ਨੂੰ ਵਾਪਰੀ। ਜਦੋਂ ਕਿਸ਼ਤੀ ਟਿਊਨੀਸ਼ੀਆ ਦੇ ਸਫੈਕਸ ਤੋਂ ਰਵਾਨਾ ਹੋਈ ਤਾਂ ਉਸ 'ਚ ਲਗਭਗ 44 ਪ੍ਰਵਾਸੀ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ 22 ਲੋਕਾਂ ਨੂੰ ਬਚਾ ਕੇ ਇਟਲੀ ਦੇ ਲੈਂਪੇਡੁਸਾ ਟਾਪੂ 'ਤੇ ਲਿਜਾਇਆ ਗਿਆ ਹੈ। ਫਿਲਹਾਲ ਲਾਪਤਾ ਪ੍ਰਵਾਸੀਆਂ ਦੀ ਭਾਲ ਕੀਤੀ ਜਾ ਰਹੀ ਹੈ। 
 

ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਕੈਨੇਡਾ ਗਏ ਦੋ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ