ਦੁਨੀਆ ਦੇ 70 ਦੇਸ਼ਾਂ ਨੇ ਉਤਰ ਕੋਰੀਆ ਨੂੰ ਪਰਮਾਣੂ ਹਥਿਆਰ ਖਤਮ ਕਰਨ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆ ਦੇ 70 ਦੇਸ਼ਾਂ ਨੇ ਉਤਰ ਕੋਰੀਆ ਨੂੰ ਵਿਸ਼ਵ ਸ਼ਾਂਤੀ ਲਈ ਖਤਰਾ ਵਧਾ ਰਹੇ ਅਪਣੇ ਪਰਮਾਣੂ ਹਥਿਆਰ, ਬੈਲੇਸਟਿਕ ਮਿਸਾਇਲ ਅਕੇ ਸਬੰਧਿਤ ਹਥਿਆਰ ਖਤਮ ਕਰਨ ਦੀ ਅਪੀਲ ਕੀਤੀ ਹੈ।

Nuclear Weapons

ਦੁਨੀਆ ਦੇ 70 ਦੇਸ਼ਾਂ ਨੇ ਉਤਰ ਕੋਰੀਆ ਨੂੰ ਵਿਸ਼ਵ ਸ਼ਾਂਤੀ ਲਈ ਖਤਰਾ ਵਧਾ ਰਹੇ ਅਪਣੇ ਪਰਮਾਣੂ ਹਥਿਆਰ, ਬੈਲੇਸਟਿਕ ਮਿਸਾਇਲ ਅਕੇ ਸਬੰਧਿਤ ਹਥਿਆਰ ਖਤਮ ਕਰਨ ਦੀ ਅਪੀਲ ਕੀਤੀ ਹੈ। 70 ਦੇਸ਼ਾਂ ਨੇ ਕਿਹਾ ਕਿ ਉਤਰ ਕੋਰੀਆ ਨੂੰ ਇਹਨਾਂ ਹਥਿਆਰਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਅਪੀਲ ਕਰਨ ਵਾਲੇ ਇਹਨਾਂ ਦੇਸ਼ਾਂ ਵਿਚ ਅਮਰੀਕਾ, ਦੱਖਣੀ ਕੋਰੀਆ ਦੇ ਨਾਲ ਨਾਲ ਏਸ਼ੀਆ, ਲੈਟਿਨ ਅਮਰੀਕਾ ਅਤੇ ਯੂਰੋਪ ਦੇ ਦੇਸ਼ ਵੀ ਸ਼ਾਮਿਲ ਹਨ।

ਰੂਸ ਅਤੇ ਚੀਨ ਉਤਰ ਕੋਰੀਆ ਦਾ ਸਮਰਥਨ ਕਰਦੇ ਹਨ ਇਸ ਲ਼ਈ ਉਹਨਾਂ ਨੇ ਇਸ ਸਬੰਧੀ ਦਸਤਾਵੇਜ਼ ‘ਤੇ ਦਸਤਖਤ ਨਹੀਂ ਕੀਤੇ। ਇਸ ਦਸਤਾਵੇਜ਼ ਦਾ ਡਰਾਫਟ ਫਰਾਂਸ ਨੇ ਤਿਆਰ ਕੀਤਾ ਹੈ। ਦਸਤਾਵੇਜ਼ ‘ਤੇ ਹਸਤਾਖਰ ਕਰਨ ਵਾਲੇ ਦੇਸ਼ਾਂ ਨੂੰ ਉਤਰ ਕੋਰੀਆ ਦੇ ਪਰਮਾਣੂ ਹਥਿਆਰ ਅਤੇ ਬੈਲੇਸਟਿਕ ਮਿਸਾਇਲ ਪ੍ਰੋਜੈਕਟਾਂ ਨਾਲ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਨਜ਼ਰ ਆਉਂਦਾ ਹੈ। ਇਹਨਾਂ ਦੇਸ਼ਾਂ ਨੇ ਉਤਰ ਕੋਰੀਆ ਨੂੰ ਕਿਸੇ ਵੀ ਤਰ੍ਹਾਂ ਦੇ ਉਕਸਾਵੇ ਦੀ ਕਾਰਵਾਈ ਤੋਂ ਬਚਾਉਣ ਦੀ ਅਪੀਲ ਕੀਤੀ ਹੈ। ਉਤਰ ਕੋਰੀਆ ਨੇ 10 ਮਈ ਨੂੰ ਘੱਟ ਦੂਰੀ ਦੀਆਂ ਦੋ ਮਿਸਾਇਲਾਂ ਦਾ ਪਰੀਖਣ ਕੀਤਾ ਸੀ।