ਦੱਖਣੀ ਅਫਰੀਕਾ 'ਚ 5.0 ਤੀਬਰਤਾ ਦਾ ਭੂਚਾਲ : ਜੋਹਾਨਸਬਰਗ 'ਚ ਜ਼ਮੀਨ ਤੋਂ ਸਿਰਫ 10 ਕਿਲੋਮੀਟਰ ਹੇਠਾਂ ਸੀ ਕੇਂਦਰ, ਕਈ ਘਰਾਂ 'ਚ ਤਰੇੜਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਭੂਚਾਲ ਦੇ ਝਟਕੇ ਸਿਰਫ ਜੋਹਾਨਸਬਰਗ 'ਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਪੂਰੇ ਇਲਾਕੇ 'ਚ ਮਹਿਸੂਸ ਕੀਤੇ ਗਏ

photo

 

ਦੱਖਣੀ ਅਫਰੀਕਾ : ਦੱਖਣੀ ਅਫਰੀਕਾ ਦੇ ਜੋਹਾਨਸਬਰਗ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.0 ਸੀ। ਏਐਫਪੀ ਦੀ ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਜੋਹਾਨਸਬਰਗ ਤੋਂ 17 ਕਿਲੋਮੀਟਰ ਦੂਰ ਸੀ, ਜਦਕਿ ਇਸ ਦੀ ਡੂੰਘਾਈ 10 ਕਿਲੋਮੀਟਰ ਸੀ। ਇਹ ਦੱਖਣੀ ਅਫਰੀਕਾ ਦੇ ਸਮੇਂ ਅਨੁਸਾਰ 2:38 ਵਜੇ ਆਇਆ।

ਭੂਚਾਲ ਦੇ ਝਟਕੇ ਸਿਰਫ ਜੋਹਾਨਸਬਰਗ 'ਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਪੂਰੇ ਇਲਾਕੇ 'ਚ ਮਹਿਸੂਸ ਕੀਤੇ ਗਏ। ਇਸ ਕਾਰਨ ਕਈ ਘਰਾਂ ਵਿੱਚ ਤਰੇੜਾਂ ਵੀ ਆ ਗਈਆਂ। ਹਾਲਾਂਕਿ ਭੂਚਾਲ ਨਾਲ ਕਿਸੇ ਵੱਡੇ ਨੁਕਸਾਨ ਦੀ ਫਿਲਹਾਲ ਕੋਈ ਖਬਰ ਨਹੀਂ ਹੈ। ਭੂਚਾਲ ਦੇ ਝਟਕਿਆਂ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।