15 ਅਗਸਤ ਨੂੰ ਨਿਊਯਾਰਕ ਦੇ ਟਾਈਮਜ਼ ਸਕਵਾਇਰ 'ਤੇ ਪਹਿਲੀ ਵਾਰ ਲਹਿਰਾਇਆ ਜਾਵੇਗਾ ਤਿਰੰਗਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਟਾਈਮਜ਼ ਸਕਵਾਇਰ 'ਤੇ ਪਹਿਲੀ ਵਾਰ ਇਸ ਸਾਲ 15 ਅਗਸਤ ਨੂੰ ਭਾਰਤੀ ਝੰਡਾ ਲਹਿਰਾਇਆ ਜਾਵੇਗਾ

Indian flag

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਟਾਈਮਜ਼ ਸਕਵਾਇਰ 'ਤੇ ਪਹਿਲੀ ਵਾਰ ਇਸ ਸਾਲ 15 ਅਗਸਤ ਨੂੰ ਭਾਰਤੀ ਝੰਡਾ ਲਹਿਰਾਇਆ ਜਾਵੇਗਾ। ਅਮਰੀਕਾ 'ਚ ਰਹਿਣ ਵਾਲੇ ਭਾਰੀਤਆਂ ਦੇ ਸੰਗਠਨ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (FIA) ਵੱਲੋਂ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ।

ਸੰਗਠਨ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਨਿਊਯਾਰਕ 'ਚ ਭਾਰਤ ਦੇ ਕਾਊਂਸਲੇਟ ਜਨਰਲ ਰਣਧੀਰ ਜਾਇਸਵਾਲ ਇਸ ਮੌਕੇ ਮੁੱਖ ਮਹਿਮਾਨ ਹੋਣਗੇ। ਐੱਫਆਈਏ ਨੇ ਕਿਹਾ ਹੈ ਕਿ ਟਾਇਮਜ਼ ਸਕਵਾਇਰ 'ਤੇ ਤਿਰੰਗਾ ਲਹਿਰਾਏ ਜਾਣ ਦੇ ਨਾਲ ਹੀ ਹਰ ਸਾਲ ਵਾਂਗ 14 ਅਗਸਤ ਨੂੰ ਐਂਪਰਾਇਰ ਸਟੇਟ ਬਿਲਡਿੰਗ ਨੂੰ ਸੰਤਰੀ, ਸਫ਼ੈਦ ਅਤੇ ਹਰੇ ਰੰਗ ਦੀਆਂ ਲਾਈਟਾਂ ਨਾਲ ਰੋਸ਼ਨ ਕੀਤਾ ਜਾਵੇਗਾ।

ਸੰਗਠਨ ਨੇ ਦੱਸਿਆ ਕਿ ਟਾਇਮਜ਼ ਸਕਵਾਇਰ 'ਤੇ ਤਿਰੰਗਾ ਝੰਡਾ ਲਹਿਰਾਉਣਾ ਭਾਰਤੀ-ਅਮਰੀਕੀ ਭਾਈਚਾਰੇ ਦੀ ਵੱਧਦੀ ਦੇਸ਼ ਭਗਤੀ ਦਾ ਪ੍ਰਤੀਕ ਹੈ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਇਸ ਸਾਲ ਆਪਣੀ ਗੋਲਡਨ ਜੁਬਲੀ ਮਨਾ ਰਹੀ ਹੈ।

ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸੰਗਠਨਾਂ 'ਚੋਂ ਇਕ FIA ਦੀ ਸਥਾਪਨਾ 1970 'ਚ ਕੀਤੀ ਗਈ ਸੀ। ਭਾਰਤੀ-ਅਮਰੀਕੀ ਭਾਈਚਾਰੇ ਦੇ ਮੁਖੀ ਰਹੇ ਰਮੇਸ਼ ਪਟੇਲ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ।

ਜਿਸ ਤੋਂ ਬਾਅਦ ਜੁਲਾਈ 'ਚ ਅੰਕੁਰ ਵੈਦ ਨੂੰ FIA ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। 40 ਸਾਲਾ ਅੰਕੁਰ ਲੰਬੇ ਸਮੇਂ ਤੋਂ FIA ਨਾਲ ਜੁੜੇ ਹੋਏ ਸਨ। ਅਤੇ ਸਾਲ 2014 'ਚ ਪ੍ਰਵਾਸੀ ਸੰਗਠਨ ਦੇ ਪ੍ਰਧਾਨ ਵੀ ਰਹੇ ਹਨ।

ਉਹ ਸਭ ਤੋਂ ਘੱਟ ਉਮਰ ਦੇ ਬੋਰਡ ਦੇ ਮੈਂਬਰ ਬਣਨ ਦੇ ਨਾਲ ਸਭ ਤੋਂ ਘੱਟ ਉਮਰ 'ਚ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਵਾਲੇ ਵੀ ਬਣ ਗਏ ਹਨ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਲਈ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ-ਨਾਲ ਭਾਰਤ ਦੇ ਸਾਰੇ ਦੋਸਤਾਂ ਨੂੰ ਬੁਲਾਇਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।