ਹੁਣ ਸਾਊਦੀ ਔਰਤਾਂ ਲੈ ਸਕਣਗੀਆਂ........

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਊਦੀ ਵਿਦੇਸ਼ ਮੰਤਰਾਲੇ ਨੇ ਪ੍ਰਿੰਸ ਦੇ ਐਲਾਨ ਨੂੰ ਇਤਿਹਾਸਕ ਕਰਾਰ ਦਿੱਤਾ ਹੈ।

Now Women Can Join the Army in Saudi Arabia

ਦੁਬਈ- ਰੂੜੀਵਾਦੀ ਦੇਸ਼ ਸਾਊਦੀ ਅਰਬ ਵਿਚ ਪ੍ਰਿੰਸ ਸਲਮਾਨ ਦੇ ਵਿਸੇਸ਼ ਪ੍ਰੋਗਰਾਮ ਵਿਜ਼ਨ 2030 ਦੇ ਤਹਿਤ ਕਈ ਵੱਡੇ ਫੈਸਲੇ ਲਏ ਗਏ ਹਨ ਜਿਸ ਨੂੰ ਸੁਣ ਕੇ ਦੁਨੀਆ ਹੈਰਾਨ ਹੋ ਰਹੀ ਹੈ। ਖਾਸ ਕਰ ਕੇ ਮਹਿਲਾਵਾਂ ਦੀ ਆਜ਼ਾਦੀ ਨੂੰ ਲੈ ਕੇ ਸਾਊਦੀ ਅਰਬ ਵਿਚ ਇਤਿਹਾਸਿਕ ਫੈਸਲੇ ਲਏ ਜਾ ਰਹੇ ਹਨ। ਸਾਊਦੀ ਅਰਬ ਨੇ ਹੁਣ ਔਰਤਾਂ ਨੂੰ ਹਥਿਆਰਬੰਦ ਸੈਨਾ ਵਿਚ ਸੇਵਾ ਕਰਨ ਦੀ ਆਗਿਆ ਦੇ ਦਿੱਤੀ ਹੈ।

ਸਾਊਦੀ ਵਿਦੇਸ਼ ਮੰਤਰਾਲੇ ਨੇ ਪ੍ਰਿੰਸ ਦੇ ਐਲਾਨ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਇਸ ਵੱਡੇ ਐਲਾਨ ਤੋਂ ਬਾਅਦ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਅੱਗੇ ਵੀ ਔਰਤਾਂ ਦੇ ਹੱਕ ਵਿਚ ਕਈ ਫੈਸਲੇ ਲਏ ਜਾਣਗੇ ਜਿਹਨਾਂ ਤੋਂ ਉਹ ਵਾਂਝੀਆਂ ਹਨ। ਇਸ ਤੋਂ ਪਹਿਲਾਂ 2018 ਵਿਚ ਪ੍ਰਿੰਸ ਸਲਮਾਨ ਨੇ ਔਰਤਾਂ ਨੂੰ ਵਾਹਨ ਚਲਾਉਣ ਦੀ ਆਗਿਆ ਦਿੱਤੀ ਸੀ। ਸਾਲ 2017 ਵਿਚ ਪ੍ਰਿੰਸ ਸਲਮਾਨ ਨੇ ਸੱਤਾ ਵਿਚ ਆਉਣ ਤੋਂ ਬਾਅਦ ਦੁਨੀਆ ਨੂੰ ਵਿਜ਼ਨ 2030 ਤੋਂ ਜਾਣੂ ਕਰਵਾਇਆ ਸੀ

ਅਤੇ ਔਰਤਾਂ ਨੂੰ ਵਾਹਨ ਚਲਾਉਣ ਦੀ ਆਗਿਆ ਦਿੱਤੀ। ਮਹਿਲਾਵਾਂ ਨੂੰ ਵਾਹਨ ਚਲਾਉਣ ਦਾ ਅਧਿਕਾਰ ਦੇਣ ਤੋਂ ਬਾਅਦ ਔਰਤਾਂ ਨੂੰ ਹਵਾਈ ਜ਼ਹਾਜ਼ ਉਡਾੁਣ ਦਾ ਅਧਿਕਾਰ ਦਿੱਤਾ ਗਿਆ। ਮਹਿਲਾਵਾਂ ਦੇ ਹੱਕ ਵਿਚ ਤੀਸਰਾ ਕਦਮ ਸਾਊਦੀ ਅਰਬ ਨੇ ਉਦੋਂ ਚੁੱਕਿਆ ਜਦੋਂ ਔਰਤਾਂ ਨੂੰ ਇਕੱਲਿਆਂ ਵਿਦੋਸ਼ ਜਾਣ ਦੀ ਆਗਿਆ ਨਹੀਂ ਸੀ। ਇਸ ਸਭ ਨੂੰ ਦੇਖਦੇ ਸਾਊਦੀ ਨੇ ਔਰਤਾਂ ਨੂੰ ਇਹ ਹੱਕ ਵੀ ਦੇ ਦਿੱਤਾ।

ਸਾਊਦੀ ਅਰਬ ਦੀਆਂ ਔਰਤਾਂ ਦੀ ਸਥਿਤੀ ਨੂੰ ਲੈ ਕੇ ਦੁਨੀਆ ਭਰ ਵਿਚ ਉਹਨਾਂ ਦੀ ਆਲੋਚਨਾ ਕੀਤੀ ਗਈ ਹੈ। ਸਾਊਦੀ ਨੇ ਚੌਥੇ ਕਦਮ ਦੇ ਰੂਪ ਵਿਚ ਇਹ ਘੋਸ਼ਣਾ ਕੀਤੀ ਸੀ ਕਿ ਹੁਣ ਸਾਊਦੀ ਮਹਿਲਾਵਾਂ ਬੱਚੇ ਦੇ ਜਨਮ, ਵਿਆਹ ਜਾਂ ਤਲਾਕ ਦਾ ਅਧਿਕਾਰਕ ਰੂਪ ਨਾਲ ਰਜ਼ਿਸ਼ਟ੍ਰੇਸ਼ਨ ਕਰਾ ਸਕਦੀਆਂ ਹਨ।