ਕੈਨੇਡਾ 'ਚ ਨੌਜਵਾਨਾਂ ਨੂੰ ਗੈਂਗ,ਡਰੱਗ ਅਤੇ ਹਿੰਸਾ ਤੋਂ ਬਚਾਉਣ ਲਈ ਸ਼ੁਰੂ ਹੋਇਆ ਕੋਰਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਨੌਜਵਾਨਾਂ ਨੂੰ ਠੀਕ ਰਾਹ 'ਤੇ ਲਿਆਉਣ ਲਈ ਕੀਤੇ ਜਾ ਰਹੇ ਹਨ ਉਪਰਾਲੇ

file photo

ਸਰੀ : ਸਰੀ ਵਿਚ ਡਰੱਗ, ਗੈਂਗ ਅਤੇ ਹਿੰਸਾ ਦੀਆਂ ਵਧ ਰਹੀਆਂ ਗਤੀਵਿਧੀਆਂ ਕਮਿਊਨਿਟੀ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹਨ ਅਤੇ ਇਨ੍ਹਾਂ ਗਤੀਵਿਧੀਆ ਨੂੰ ਰੋਕਣ ਲਈ ਕਾਫੀ ਦੇਰ ਤੋਂ ਯਤਨ ਕੀਤੇ ਜਾ ਰਹੇ ਸਨ। ਕਮਿਊਨਿਟੀ, ਪੁਲਿਸ ਅਤੇ ਉਚ ਵਿਦਿਅਕ ਅਦਾਰੇ ਨੌਜਵਾਨਾਂ ਨੂੰ ਠੀਕ ਰਾਹ 'ਤੇ ਲਿਆਉਣ ਲਈ ਕਈਂ ਵੱਡੇ ਉਪਰਾਲੇ ਕਰ ਰਹੇ ਹਨ।

ਇਸੇ ਕੜੀ ਵਿਚ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਡਾਂ ਗੀਰਾ ਭੱਟ ਅਤੇ ਉਨ੍ਹਾਂ ਦੇ ਸਾਥੀਆਂ ਨੇ ਫੈਡਰਲ ਸਰਕਾਰ ਵੱਲੋਂ ਮਿਲੀ ਗਰਾਂਟ ਦੀ ਮਦਦ ਨਾਲ 8 ਹਫ਼ਤੇ ਦਾ ਕੋਰਸ ਤਿਆਰ ਕੀਤਾ ਹੈ ਅਤੇ ਗੁਰਦੁਆਰਾ ਦੁਖ ਨਿਵਾਰਨ ਦੇ ਸਹਿਯੋਗ ਨਾਲ 16 ਬੱਚਿਆਂ ਨੇ ਇਹ ਕੋਰਸ ਪੂਰਾ ਕੀਤਾ ਹੈ। ਇਸ ਕੰਮ ਲਈ ਇਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਗਿਆਨੀ ਨਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਦਾ ਵੀ ਸਾਥ ਮਿਲਿਆ ਹੈ।

ਕੋਰਸ ਦੀ ਸਮਾਪਤੀ ਉਪਰ ਐਤਵਾਰ 8 ਦਸੰਬਰ ਨੂੰ ਗੁਰਦੁਆਰਾ ਦੁਖ ਨਿਵਾਰਨ,ਸਰੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਇੰਸਪੈਕਟਰ ਬਲਤੇਜ ਸਿੰਘ ਢਿੱਲੋ ਨੇ ਭੁਪਿੰਦਪਰ ਸਿੰਘ ਦੇ ਸਹਿਯੋਗ ਨਾਲ ਇਨ੍ਹਾਂ 16 ਨੌਜਨਾਵਾਂ ਨੂੰ  ਸਰਟੀਫਿਕੇਟ ਅਤੇ ਇਨਾਮ ਦਿੱਤੇ।

ਬਲਤੇਜ ਸਿੰਘ ਢਿਲੋਂ ਨੇ ਕਿਹਾ ਕਿ ''ਕਵਾਂਲਟ ਪੌਲੀਟੈਕਨਿਕ ਯੂਨੀਵਰਸਿਟੀ ਦੀ ਡਾ. ਗੀਰਾ ਭੁੱਟ ਅਤੇ ਉਨ੍ਹਾਂ ਦੇ ਸਾਥੀਆਂ ਦੇ ਇਸ ਪ੍ਰੋਗਰਾਮ ਨੂੰ ਗੁਰੂ ਘਰ ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਸਹਿਯੋਗ ਦੇ ਕੇ ਨੌਜਵਾਨਾਂ ਨੂੰ ਠੀਕ ਰਾਹ ਉੱਤੇ ਪਾਉਣ ਲਈ ਇਹ ਇਕ ਬਹੁਤ ਹੀ ਮਹੱਤਵਪੂਰਨ ਉਪਰਾਲਾ ਕੀਤਾ ਹੈ''।