ਕੋਰੋਨਾ ਵਾਇਰਸ: ਚੀਨ ‘ਚ 10,000 ਲੋਕਾਂ ਨੂੰ ਸਾੜਨ ਵਾਲੀ ਨਿਕਲੀ ਝੁੱਠੀ ਅਫ਼ਵਾਹ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ...

Corona Virus

ਵੁਹਾਨ: ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸਿਰਫ ਚੀਨ 'ਚ ਹੀ 1,000 ਤੋਂ ਵੱਧ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਇਕ ਖ਼ਬਰ ਵਾਇਰਲ ਹੋ ਰਹੀ ਕਿ ਚੀਨ ਵਿਚ ਕੋਰੋਨਾ ਵਾਇਰਸ ਨਾਲ ਪੀੜਿਤ ਲੋਕਾਂ  10,000 ਲੋਕਾਂ ਨੂੰ ਸਾੜਿਆ ਗਿਆ ਹੈ, ਸੋ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅਫ਼ਵਾਹ ਝੁੱਠੀ ਫ਼ੈਲਾਈ ਜਾ ਰਹੀ ਹੈ ਸੋ ਇਸ ‘ਤੇ ਕਿਸੇ ਵੀ ਤਰ੍ਹਾਂ ਯਕੀਨ ਨਾ ਕੀਤਾ ਜਾਵੇ।

ਇੱਥੇ ਦੱਸਣਯੋਗ ਕਿ ਹੈ ਕਿ ਅਫ਼ਵਾਹ ਵਾਲੀਆਂ ਖਬਰਾਂ ਵਿਚ ਦੱਸਿਆ ਗਿਆ ਸੀ ਕਿ ਚੀਨ ਦੇ ਵੁਹਾਨ ਤੋਂ ਡਰਾਉਣ ਵਾਲੀਆਂ ਸੇਟੈਲਾਈਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਅਸਮਾਨ 'ਚ ਸਲਫਰ ਡਾਈਆਕਸਾਈਡ ਦੀ ਮਾਤਰਾ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ। ਬ੍ਰਿਟੇਨ ਦੀ ਇੱਕ ਵੈੱਬਸਾਈਟ ਮੁਤਾਬਕ ਸੇਟੇਲਾਈਟ ਇਮੇਜ 'ਚ ਦੇਖਿਆ ਗਿਆ ਹੈ ਕਿ ਵੁਹਾਨ ਦੇ ਅਸਮਾਨ 'ਚ ਸਲਫਰ ਡਾਈਆਕਸਾਈਡ ਦੀ ਮਾਤਰਾ 1350 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੈ।

ਬ੍ਰਿਟੇਨ 'ਚ 500 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੇ ਲੈਵਲ ਨੂੰ ਵੀ ਬੇਹਦ ਖ਼ਤਰਨਾਕ ਮੰਨਿਆ ਜਾਂਦਾ ਹੈ। ਇੰਨੀ ਵੱਡੀ ਮਾਤਰਾ 'ਚ ਸਲਫਰ ਡਾਈਆਕਸਾਈਡ ਦੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਇੱਥੇ ਮੈਡੀਕਲ ਵੇਸਟ ਵੱਡੀ ਗਿਣਤੀ 'ਚ ਸਾੜਿਆ ਜਾ ਰਿਹਾ ਹੈ ਜਾਂ ਫਿਰ ਮਹੁੱਖੀ ਲਾਸ਼ਾਂ ਨੂੰ ਸਾੜਿਆ ਜਾ ਰਿਹਾ ਹੈ।

ਮਨੁੱਖੀ ਸ਼ਰੀਰ ਸਾੜਨ ਨਾਲ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਹੈ। ਅਜਿਹੇ 'ਚ ਇੱਕ ਅਨੁਮਾਨ ਮੁਤਾਬਕ ਸਿਰਫ ਵੁਹਾਨ ਸ਼ਹਿਰ 'ਚ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਾੜਿਆ ਗਿਆ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦੇ ਚਲਦਿਆਂ ਵੁਹਾਨ ਸ਼ਹਿਰ ਨੂੰ ਪੂਰੀ ਤਰ੍ਹਾਂ ਲੌਕ ਡਾਊਨ ਕੀਤਾ ਹੈ। ਇੱਥੇ ਕਰੀਬ 10 ਲੱਖ ਲੋਕਾਂ ਨੂੰ ਨਿਗਰਾਨੀ ਜੇਠ ਰੱਖਿਆ ਗਿਆ ਹੈ।