ਇਸ ਵਿਅਕਤੀ ਨੇ ਡਰਾਅ ਤੋਂ ਇੱਕ ਦਿਨ ਪਹਿਲਾਂ ਖਰੀਦੀ ਸੀ ਟਿਕਟ, ਨਿਕਲਿਆ 2000 ਕਰੋੜ ਦਾ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿੱਚ ਇੱਕ ਨੌਜਵਾਨ ਨੇ 27 ਕਰੋੜ ਡਾਲਰ (ਕਰੀਬ 2000 ਕਰੋੜ ਰੁਪਏ) ਦੀ ਲਾਟਰੀ ਜਿੱਤੀ ਹੈ। ਇਹ ਲਾਟਰੀ ਉਸ ਨੇ ਅਜਿਹੀ ਟਿਕਟ ਦੀ ਬਦੌਲਤ ਜਿੱਤੀ...

Michael J. Weirski

ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਨੌਜਵਾਨ ਨੇ 27 ਕਰੋੜ ਡਾਲਰ (ਕਰੀਬ 2000 ਕਰੋੜ ਰੁਪਏ) ਦੀ ਲਾਟਰੀ ਜਿੱਤੀ ਹੈ। ਇਹ ਲਾਟਰੀ ਉਸ ਨੇ ਅਜਿਹੀ ਟਿਕਟ ਦੀ ਬਦੌਲਤ ਜਿੱਤੀ ਹੈ ਜੋ ਪਹਿਲਾਂ ਉਸ ਕੋਲੋਂ ਕਿਤੇ ਗੁਆਚ ਗਈ ਸੀ, ਪਰ ਬਾਅਦ ਵਿੱਚ ਇੱਕ ਅਜਨਬੀ ਆਦਮੀ ਨੇ ਉਸ ਨੂੰ ਵਾਪਸ ਕੀਤੀ।
ਇਹ ਮਾਮਲਾ ਨਿਊਜਰਸੀ ਦੇ ਫਿਲਸਬਰਗ ਸ਼ਹਿਰ ਦਾ ਹੈ। ਇੱਥੇ ਪਿਛਲੇ 15 ਸਾਲਾਂ ਤੋਂ ਬੇਰੁਜ਼ਗਾਰੀ ਕੱਟ ਰਹੇ ਮਾਈਕਲ ਜੇ ਵਿਯਰਸਕੀ ਨੇ ਇੱਕ ਦੁਕਾਨ ਤੋਂ ਲਾਟਰੀ ਡ੍ਰਾਅ ਨਿਕਲਣ ਤੋਂ ਇੱਕ ਦਿਨ ਪਹਿਲਾਂ ਹੀ ਟਿਕਟ ਖਰੀਦੀ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਮਾਈਕਲ ਨੇ ਦੱਸਿਆ ਕਿ ਉਹ ਜਦੋਂ ਉਹ ਟਿਕਟ ਖਰੀਦ ਰਿਹਾ ਸੀ ਤਾਂ ਉਸ ਦਾ ਜ਼ਿਆਦਾਤਰ ਧਿਆਨ ਆਪਣੇ ਫੋਨ ਵਿੱਚ ਲੱਗਾ ਹੋਇਆ ਸੀ। ਇਸੇ ਦੌਰਾਨ ਉਸ ਨੇ ਟਿਕਟ ਦੇ ਪੈਸੇ ਦਿੱਤੇ ਪਰ ਟਿਕਟ ਉੱਥੇ ਭੁੱਲ ਆਇਆ। ਘਰ ਪੁੱਜਣ ’ਤੇ ਮਾਈਕਲ ਮਾਈਕਲ ਨੂੰ ਪਤਾ ਲੱਗਾ ਕਿ ਉਸ ਨੇ ਟਿਕਟ ਗੁਆ ਦਿੱਤਾ ਹੈ। ਕਾਫੀ ਕੋਸ਼ਿਸ਼ ਕਰਨ ਬਾਅਦ ਉਸ ਨੂੰ ਲੱਗਾ ਕਿ ਹੁਣ ਕੁਝ ਨਹੀਂ ਹੋ ਸਕਦਾ ਪਰ ਆਖ਼ਰ ਉਹ ਲਾਟਰੀ ਵਾਲੀ ਦੁਕਾਨ ’ਤੇ ਵਾਪਸ ਗਿਆ।

ਉੱਥੇ ਦੁਕਾਨ ਵਾਲੇ ਨੇ ਉਸ ਨੂੰ ਦੱਸਿਆ ਕਿ ਇੱਕ ਅਜਨਬੀ ਆਦਮੀ ਨੂੰ ਉਸ ਦੀ ਟਿਕਟ ਮਿਲੀ ਸੀ ਪਰ ਉਸ ਨੇ ਇਮਾਨਦਾਰੀ ਨਾਲ ਉਹ ਟਿਕਟ ਦੁਕਾਨਦਾਰ ਨੂੰ ਸੌਪ ਦਿੱਤੀ ਸੀ ਤੇ ਫਿਰ ਦੁਕਾਨਦਾਰ ਨੇ ਉਹ ਟਿਕਟ ਮਾਈਕਲ ਨੂੰ ਦੇ ਦਿੱਤੀ। ਮਾਈਕਲ ਟਿਕਟ ਵਾਪਸ ਕਰਨ ਵਾਲੇ ਅਜਨਬੀ ਦਾ ਧੰਨਵਾਦ ਕਰਨਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਜਿਸ ਦਿਨ ਉਸ ਨੂੰ ਟਿਕਟ ਵਾਪਸ ਮਿਲੀ, ਉਸੀ ਦਿਨ ਲਾਟਰੀ ਦੀ ਡ੍ਰਾਅ ਨਿਕਲਣਾ ਸੀ।

ਡ੍ਰਾਅ ਨਿਕਲਣ ਦੇ ਦੋ ਦਿਨਾਂ ਤਕ ਤਾਂ ਉਸ ਨੂੰ ਜਾਣਕਾਰੀ ਹੀ ਨਹੀਂ ਸੀ ਕਿ ਉਹ ਲਾਟਰੀ ਜਿੱਤ ਗਿਆ ਹੈ। ਇਸ ਤੋਂ ਬਾਅਦ ਜਦੋਂ ਉਸ ਨੇ ਟਿਕਟ ਮੈਚ ਕਰਕੇ ਵੇਖੀ ਤਾਂ ਉਸ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ।