ਆਸਟਰੇਲੀਆ ਜਾ ਰਿਹਾ ਏਅਰ ਕੈਨੇਡਾ ਦਾ ਜਹਾਜ਼ ਵਾਯੂਮੰਡਲੀ ਪਰਤ ਨਾਲ ਟਰਕਰਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਝਟਕੇ ਨਾਲ ਜਹਾਜ਼ ਦੀ ਛੱਤ ਨਾਲ ਜਾ ਟਕਰਾਏ ਯਾਤਰੀ

35 Injured on Air Canada Flight to Australia After Aircraft Hits 'Sudden Turbulence'

ਹੋਨੋਲੁਲੂ : ਆਸਟਰੇਲੀਆ ਜਾਣ ਵਾਲੇ ਏਅਰ ਕੈਨੇਡਾ ਦਾ ਇਕ ਜਹਾਜ਼ ਸ਼ੁਕਰਵਾਰ ਨੂੰ ਵਾਯੂਮੰਡਲੀ ਪਰਤ ਨਾਲ ਦੀ ਲਪੇਟ ਵਿਚ ਆ ਗਿਆ ਅਤੇ ਜਿਨ੍ਹਾਂ ਯਾਤਰੀਆਂ ਨੇ ਸੁਰੱਖਿਆ ਪੇਟੀ ਨਹੀਂ ਬੰਨੀ ਹੋਈ ਸੀ ਉਹ ਜਹਾਜ਼ ਦੀ ਛੱਤ ਨਾਲ ਜਾ ਟਕਰਾਏ। ਇਸ ਤੋਂ ਬਾਅਦ ਐਮਰਜੰਸੀ ਵਿਚ ਜਹਾਜ਼ ਨੂੰ ਹਵਾਈ ਅੱਡੇ 'ਤੇ ਉਤਾਰਨਾ ਪਿਆ। ਏਅਰ ਕੈਨੇਡਾ ਦੀ ਏਂਜਲਾ ਮਾ ਨੇ ਇਕ ਬਿਆਨ ਵਿਚ ਦਸਿਆ ਕਿ ਵੈਨਕੂਵਰ ਤੋਂ ਸਿਡਨੀ ਜਾ ਰਿਹਾ ਜਹਾਜ਼ ਅਚਾਨਕ ਬਿਨਾ ਕਿਸੇ ਅਗਾਉ ਅੰਦਾਜ਼ੇ ਦੇ ਵਾਯੂਮੰਡਲੀ ਪਰਤ ਨਾਲ ਟਕਰਾ ਗਿਆ।

ਇਕ ਯਾਤਰੀ ਸਟੇਫ਼ਨੀ ਬੀਮ ਨੇ ਦਸਿਆ, ''ਜਹਾਜ਼ ਥੋੜ੍ਹਾ ਜਿਹਾ ਹੇਠਾਂ ਚਲਾ ਗਿਆ। ਜਦੋਂ ਅਸੀਂ ਪਰਤ ਨਾਲ ਟਕਰਾਏ ਤਾਂ ਮੈਂ ਉੱਠੀ ਅਤੇ ਮੈਂ ਦੇਖਿਆ ਕਿ ਮੇਰੇ ਬੱਚਿਆਂ ਨੇ ਸੁਰੱਖਿਆ ਪੇਟੀ ਬੰਨ੍ਹੀ ਹੋਈ ਹੈ ਜਾਂ ਨਹੀਂ। ਅਗਲੀ ਚੀਜ਼ ਮੈਂ ਦੇਖੀ ਕਿ ਕੁਝ ਲੋਕ ਉਛਲ਼ ਕੇ ਜਹਾਜ਼ ਦੀ ਛੱਘ ਨਾਲ ਟਕਰਾ ਗਏ।'' ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਪਿੱਛੇ ਬੈਠੀ ਮਹਿਲਾ ਛੱਤ ਨਾਲ ਇਨੀ ਜ਼ੋਰ ਨਾਲ ਟਕਰਾਈ ਕਿ ਆਕਸੀਜ਼ਨ ਮਾਸਕ ਦਾ ਬਾਕਸ ਟੁੱਟ ਗਿਆ।

ਐਮਰਜੰਸੀ ਬਚਾਉ ਦਲ ਨੇ ਦਸਿਆ ਕਿ 37 ਯਾਤਰੀਆਂ ਅਤੇ ਕਰੂ ਮੈਂਬਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਨੌ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹੋਨੋਲੁਲੂ ਦੇ ਐਮਰਜੰਸੀ ਸਿਹਤ ਸੇਵਾ ਦੇ ਪ੍ਰਮੁਖ ਡੀਨ ਨਕਾਉ ਨੇ ਦਸਿਆ ਕਿ ਜ਼ਖ਼ਮੀਆਂ ਵਿਚ ਬੱਚੇ ਅਤੇ ਬਜ਼ੁਰਗ ਸ਼ਾਮਲ ਹਨ।