ਸਿੱਖ ਹਕੀਮ ਕਤਲ ਮਾਮਲਾ: ਪਾਕਿ ਪੁਲਿਸ ਨੇ 4,000 ਵਿਅਕਤੀਆਂ ਦੇ ਮੋਬਾਈਲ ਡਾਟਾ ਦੀ ਕੀਤੀ ਜਾਂਚ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਸਿੱਖ ਹਕੀਮ ਦੇ ਕਤਲ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਸ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਪੁਲਿਸ ਨੇ 4000 ਵਿਅਕਤੀਆਂ ਦੀ ਪਛਾਣ ਕੀਤੀ ਹੈ

Satnam Singh

ਪੇਸ਼ਾਵਰ: ਪਾਕਿਸਤਾਨ ਵਿਚ ਸਿੱਖ ਹਕੀਮ ਦੇ ਕਤਲ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਸ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਪੁਲਿਸ ਨੇ 4000 ਵਿਅਕਤੀਆਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਅਪਰਾਧੀਆਂ ਦਾ ਪਤਾ ਲਗਾਉਣ ਲਈ ਮੋਬਾਈਲ ਡਾਟਾ ਦੀ ਜਾਂਚ ਸੁਰੂ ਕਰ ਦਿਤੀ ਹੈ, ਜਿਨ੍ਹਾਂ ਨੇ ਪਿਛਲੇ ਮਹੀਨੇ ਇਥੇ ਇਕ ਮਸ਼ਹੂਰ ਸਿੱਖ ‘ਹਕੀਮ’ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। 

ਹੋਰ ਪੜ੍ਹੋ: ਸੰਪਾਦਕੀ: ਬਿਜਲੀ ਦੀ ਅਸਲ ਸਮੱਸਿਆ-ਚੀਨ ਸਾਰਾ ਕੋਲਾ ਮਹਿੰਗੇ ਭਾਅ ਖ਼ਰੀਦ ਰਿਹਾ ਹੈ ਤੇ ਦੁਨੀਆਂ ਵਿਚ ਹਾਹਾਕਾਰ ਮਚਾ ਰਿਹਾ ਹੈ

ਸਰਦਾਰ ਸਤਨਾਮ ਸਿੰਘ (ਖ਼ਾਲਸਾ), ਜੋ ਯੂਨਾਨੀ ਦਵਾਈ ਦਾ ਅਭਿਆਸ ਕਰਦੇ ਸਨ, 30 ਸਤੰਬਰ ਨੂੰ ਅਪਣੇ ਕਲੀਨਿਕ ਵਿਚ ਸਨ, ਜਦੋਂ ਹਮਲਾਵਰਾਂ ਨੇ ਉਨ੍ਹਾਂ ਦੇ ਕੈਬਿਨ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾ ਦਿਤੀਆਂ, ਜਿਸ ਨਾਲ 45 ਸਾਲਾ ਹਕੀਮ ਦੀ ਤੁਰਤ ਮੌਤ ਹੋ ਗਈ ਸੀ। ਇਸ ਮਾਮਲੇ ’ਤੇ 15 ਅਧਿਕਾਰੀਆਂ ਦੀਆਂ ਚਾਰ ਵਿਸ਼ੇਸ਼ ਜਾਂਚ ਟੀਮਾਂ ਕੰਮ ਕਰ ਰਹੀਆਂ ਹਨ। 

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (12 ਅਕਤੂਬਰ 2021)

ਅਧਿਕਾਰੀਆਂ ਨੇ ਦਸਿਆ ਕਿ ਉਹ ਖ਼ੁਫ਼ੀਆ ਜਾਣਕਾਰੀ ਸਾਂਝੀ ਕਰ ਰਹੇ ਹਨ, ਮੋਬਾਈਲ ਡਾਟਾ ਇਕੱਠਾ ਕਰ ਰਹੇ ਹਨ, ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੇ ਹਨ, ਜਦੋਂ ਕਿ ਚੌਥੀ ਟੀਮ ਨੂੰ ਪੇਸ਼ਾਵਰ ਅਤੇ ਹੋਰ ਨੇੜਲੇ ਇਲਾਕਿਆਂ ਤੋਂ ਸ਼ੱਕੀ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸਲਾਮਿਕ ਸਟੇਟ ਦੇ ਅਤਿਵਾਦੀ ਸੰਗਠਨ ਅਫ਼ਗ਼ਾਨਿਸਤਾਨ ਸਹਿਯੋਗੀ, ਇਸਲਾਮਿਕ ਸਟੇਟ ਖੋਰਾਸਾਨ ਨੇ ਉਨ੍ਹਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਟਾਰਗੇਟ ਕਿਲਿੰਗ ਦੀ ਧਾਰਨਾ ਨੂੰ ਨਕਾਰ ਦਿਤਾ ਹੈ।