ਅਮਰੀਕਾ 'ਚ ਤੁਲਸੀ ਗੇਬਾਰਡ ਲੜ ਸਕਦੀ ਹੈ ਰਾਸ਼ਟਰਪਤੀ ਚੋਣ, ਹੋਵੇਗੀ ਪਹਿਲੀ ਹਿੰਦੂ ਉਮੀਦਾਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੰਤਰੀ ਤੁਲਸੀ ਗੇਬਾਰਡ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਮੈਦਾਨ ਵਿਚ ਉਤਰ ਸਕਦੀ ਹੈ।

Tulsi Gabbard

ਵਾਸ਼ਿੰਗਟਨ, ( ਪੀਟੀਆਈ ) : ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੰਤਰੀ ਤੁਲਸੀ ਗੇਬਾਰਡ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਮੈਦਾਨ ਵਿਚ ਉਤਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਇਸ ਦੌੜ ਵਿਚ ਸ਼ਾਮਲ ਹੋਣ ਵਾਲੀ ਅਮਰੀਕਾ ਦੀ ਪਹਿਲੀ ਹਿੰਦੂ ਉਮੀਦਵਾਰ ਹੋਵੇਗੀ। ਤੁਲਸੀ ਦੀ ਪਛਾਣ ਯੂਐਸ ਕਾਂਗਰਸ ਵਿਚ ਹਵਾਈ ਤੋਂ ਪਹਿਲੀ ਹਿੰਦੂ ਸੰਸਦ ਮੰਤਰੀ ਦੇ ਤੌਰ ਤੇ ਹੈ।

ਲਾਸ ਏਂਜਲਸ ਵਿਚ ਮੈਡਟਰੋਨਿਕ ਕਾਨਫਰੰਸ ਵਿਚ ਭਾਰਤੀ ਅਮਰੀਕੀ ਡਾਕਟਰ ਸੰਪਤ ਸ਼ਿਵਾਂਗੀ ਨੇ ਉਨ੍ਹਾਂ ਨਾਲ ਰਸਮੀ ਜਾਣ ਪਛਾਣ ਕਰਵਾਈ। ਉਨ੍ਹਾਂ ਨੇ ਕਿਹਾ ਕਿ 37 ਸਾਲ ਦੀ ਤੁਲਸੀ 2020 ਵਿਚ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਹੋ ਸਕਦੀ ਹੈ। ਇਸ ਸੰਖੇਪ ਜਾਣ ਪਛਾਣ ਦਾ ਸਵਾਗਤ ਲੋਕਾਂ ਨੇ ਖੜੇ ਹੋ ਕੇ ਤਾੜੀਆਂ ਨਾਲ ਕੀਤਾ। ਖ਼ੁਦ ਤੁਲਸੀ ਨੇ ਇਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਪਰ ਉਨ੍ਹਾਂ ਨੇ ਇਸ ਗੱਲ ਤੋਂ ਨਾ ਤਾ ਇਨਕਾਰ ਕੀਤਾ ਅਤੇ ਨਾ ਹੀ ਇਸ ਨੂੰ ਸਵੀਕਾਰ ਕੀਤਾ ਕਿ ਉਹ ਸਾਲ 2020 ਵਿਚ ਚੋਣ ਲੜੇਗੀ। ਹਾਲਾਂਕਿ ਕਿਹਾ ਜਾ ਰਿਹਾ ਹੈ

ਕਿ ਅਗਲੇ ਸਾਲ ਕ੍ਰਿਸਮਸ ਤੋਂ ਬਾਅਦ ਉਹ ਇਸ ਬਾਰੇ ਵਿਚ ਫੈਸਲਾ ਲੈ ਸਕਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਦਾ ਕੋਈ ਰਸਮੀ ਐਲਾਨ ਕੀਤਾ ਜਾਵੇ ਕਿਉਂਕਿ ਇਸ ਨੂੰ ਅਗਲੇ ਸਾਲ ਤੱਕ ਪੈਡਿੰਗ ਰੱਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2020 ਦੀਆਂ ਚੋਣਾਂ ਲਈ ਪ੍ਰਭਾਵਸ਼ਾਲੀ ਮੁਹਿੰਮ ਲਈ ਉਹ ਅਤੇ ਉਨ੍ਹਾਂ ਦੀ ਟੀਮ ਸੰਭਾਵਤ ਦਾਨੀਆਂ ਨਾਲ ਸੰਪਰਕ ਕਰ ਰਹੀ ਹੈ।

ਇਨ੍ਹਾਂ ਦਾਨੀਆਂ ਵਿਚ ਵੱਡੀ ਗਿਣਤੀ ਭਾਰਤੀ ਮੂਲ ਦੇ ਅਮਰੀਕੀਆਂ ਦੀ ਹੈ। ਤੁਲਸੀ ਦੇ ਪਿਤਾ ਭਾਰਤੀ ਮੂਲ ਦੇ ਹਨ।  ਉਨ੍ਹਾਂ ਦੇ ਪਿਤਾ ਸਮੋਆ ਮੂਲ ਦੇ ਕੈਥੋਲਿਕ ਮਾਈਕ ਗੇਬਾਰਡ ਹਨ ਜੋ ਹਵਾਈ ਦੇ ਰਾਜ ਸੀਨੇਟਰ ਰਹੇ ਹਨ।  ਉਨ੍ਹਾਂ ਦੀ ਮਾਂ ਕਾਕੇਸ਼ਿਆਈ ਮੂਲ ਦੀ ਕਰੋਲ ਪੋਰਟਰ ਗੇਬਾਰਡ ਹਨਹ ਜੋ ਕਿ ਹਿੰਦੂ ਧਰਮ ਦਾ ਪਾਲਨ ਕਰਦੀ ਹਨ। ਖੁਦ ਗੇਬਾਰਡ ਨੇ ਜਵਾਨੀ ਵਿਚ ਹਿੰਦੂ ਧਰਮ ਅਪਣਾਇਆ। ਜੇਕਰ ਗੇਬਾਰਡ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਦੀ ਦਾਵੇਦਾਰੀ ਕਰਦੀ ਹੈ ਤਾਂ ਅਜਿਹਾ ਕਰਨ ਵਾਲੀ ਹੁਣ ਤੱਕ ਕਿਸੀ ਵੀ ਪਾਰਟੀ ਦੀ ਪਹਿਲੀ ਹਿੰਦੂ ਨੇਤਾ ਹੋਵੇਗੀ।