ਅਮਰੀਕਾ ਦੇ ਕੈਲੀਫੋਰਨੀਆ 'ਚ ਇਤੀਹਾਸ ਦੀ ਸੱਭ ਤੋਂ ਭਿਆਨਕ ਅੱਗ, ਕਈ ਲੋਕਾਂ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਕੈਲੀਫੋਰਨੀਆ 'ਚ ਲਗੀ ਅੱਗ ਇਤੀਹਾਸ ਵਿਚ ਸੱਭ ਤੋਂ ਭਿਆਨਕ ਅੱਗ ਹੈ, ਜਿਸ 'ਚ 14 ਲੋਕਾਂ  ਦੀ ਲਾਸ਼ਾਂ ਸ਼ਨੀਵਾਰ ਨੂੰ ਬਚਾਅ ਕਰਮੀਆਂ ਨੇ ਬਰਾਮਦ ...

California

ਕੈਲੀਫੋਰਨੀਆ (ਭਾਸ਼ਾ): ਅਮਰੀਕਾ ਦੇ ਕੈਲੀਫੋਰਨੀਆ 'ਚ ਲਗੀ ਅੱਗ ਇਤੀਹਾਸ ਦੀ ਸੱਭ ਤੋਂ ਭਿਆਨਕ ਅੱਗ ਹੈ, ਜਿਸ 'ਚ 14 ਲੋਕਾਂ  ਦੀ ਲਾਸ਼ਾਂ ਸ਼ਨੀਵਾਰ ਨੂੰ ਬਚਾਅ ਕਰਮੀਆਂ ਨੇ ਬਰਾਮਦ ਕੀਤੀਆਂ। ਇਨ੍ਹਾਂ ਲਾਸ਼ਾ ਦੇ ਸਾਹਮਣੇ ਆਉਣ ਤੋਂ ਬਾਅਦ ਭਿਆਨਕ ਅੱਗ ਲੱਗਣ ਦੀ ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਕੇ 23 ਹੋ ਗਈ ਹੈ। ਇਹ ਜਾਣਕਾਰੀ ਸਥਾਨਕ ਨਿਵਾਸੀ ਸ਼ੈਰਿਫ ਨੇ ਦਿਤੀ। ਸ਼ੈਰਿਫ ਕੋਰੀ ਹੋਨਿਆ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਅੱਜ 14 ਲੋਕਾਂ ਦੀ ਲਾਸ਼ਾਂ ਦਾ ਪਤਾ ਚੱਲਿਆ,

ਜਿਸ ਤੋਂ ਬਾਅਦ ਲਾਸ਼ਾਂ ਦੀ ਕੁਲ ਗਿਣਤੀ 23 ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ।ਜਿਸ ਕਾਰਨ ਨੇੜੇ ਤੇੜੇ ਦੇ ਇਲਾਕਿਆਂ ਵਿਚ ਰਹਿ ਰਹੇ ਹਜ਼ਾਰਾਂ ਲੋਕ ਅਪਣੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਨਾਲ ਲੈ ਕੇ ਉੱਥੋਂ ਅਪਣੀ ਜਾਨ ਬਚਾ ਕੇ ਭੱਜਣ ਨੂੰ ਮਜਬੂਰ ਹੋ ਰਹੇ ਹਨ। ਇਸ ਭਿਆਨਕ ਅੱਗ ਦੀ ਦਹਿਸ਼ਤ ਦੇ ਕਾਰਨ ਇਕ ਸਮੁੱਚਾ ਸ਼ਹਿਰ ਖਾਲੀ ਹੋ ਗਿਆ। ਅੱਗ ਦੀ ਚਪੇਟ ਵਿਚ ਆਉਣ ਕਾਰਨ ਇਨ੍ਹਾਂ ਇਲਾਕਿਆਂ ਦੇ ਹਜ਼ਾਰਾਂ ਘਰ ਤਬਾਹ ਹੋ ਗਏ।

ਦੱਸ ਦਈਏ ਸੈਨ ਫਰਾਂਸੀਸਕੋ ਤੋਂ ਕਰੀਬ 290 ਕਿਲੋਮੀਟਰ ਦੂਰ ਲੱਗਭੱਗ 2700 ਦੀ ਅਬਾਦੀ ਵਾਲੇ ਸ਼ਹਿਰ ਪੈਰਾਡਾਇਜ਼ ਦੇ ਹਰ ਵਿਅਕਤੀ ਨੂੰ ਬਾਹਰ ਨਿਕਲਣ ਦਾ ਆਦੇਸ਼ ਦਿਤਾ ਗਿਆ ਸੀ। ਦੂਜੇ ਪਾਸੇ ਅਪਣਾ ਘਰ ਛੱਡਣ ਨੂੰ ਮਜਬੂਰ ਹੋ ਚੁੱਕੇ ਉੱਥੋਂ ਦੀ ਵਸਨੀਕ ਗੀਨਾ ਓਵਿਏਡੋ ਨੇ ਉਸ ਸਮੇਂ ਦੇ ਵਿਨਾਸ਼ਕਾਰੀ ਦ੍ਰਿਸ਼ ਦਾ ਵਰਣਨ ਕੀਤਾ ਜਿਸ ਵਿਚ ਉਨ੍ਹਾਂ ਨੇ ਵੇਖਿਆ ਕਿ ਅੱਗ ਨੇ ਕਈ ਘਰਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ।

ਉਨ੍ਹਾਂ ਵਿਚ ਧਮਾਕਾ ਹੋਇਆ, ਜਿਸ ਨਾਲ ਉੱਥੋਂ ਦੇ ਕਈ ਪੋਲ ਡਿੱਗ ਗਏ। ਓਵਿਏਡੋ ਨੇ ਦੱਸਿਆ ਕਿ ਚੀਜਾਂ ਦਾ ਧਮਾਕਾ ਹੋਣਾ ਸ਼ੁਰੂ ਹੋਇਆ ਜਿਸ ਤੋਂ ਬਾਅਦ ਲੋਕ ਤੁਰੰਤ ਅਪਣੇ ਵਾਹਨਾਂ ਤੋਂ ਜਾਂ ਪੈਦਲ ਹੀ ਉੱਥੋਂ ਨਿਕਲਣ ਲੱਗੇ। ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਕਿ ਇਸ ਭਿਆਨਕ ਅੱਗ ਨੇ ਪੂਰੇ ਸ਼ਹਿਰ ਨੂੰ ਆਪਣੇ ਲਪੇਟ 'ਚ ਲੈ ਲਿਆ ਹੈ। ਕੈਲੀਫੋਰਨੀਆ ਦੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਨੇ ਲੱਗਭੱਗ 6400 ਤੋਂ ਜ਼ਿਆਦਾ ਘਰਾਂ ਨੂੰ ਤਬਾਅ ਕਰ ਦਿੱਤਾ।