ਨੋਬਲ ਪੁਰਸਕਾਰ ਜੇਤੂ ਭਾਰਤੀ ਮੂਲ ਦੇ ਵਿਗਿਆਨੀ ਨੂੰ ਮਿਲਿਆ ਬ੍ਰਿਟੇਨ ਦੇ 'ਆਰਡਰ ਆਫ਼ ਮੈਰਿਟ' ਦਾ ਸਨਮਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀ ਮੂਲ ਦੇ ਬ੍ਰਿਟਿਸ਼ ਵਿਗਿਆਨੀ ਨੂੰ ਮਿਲਿਆ ਵੱਡਾ ਸਨਮਾਨ, ਇੰਗਲੈਂਡ ਦੇ ਨਵੇਂ ਮਹਾਰਾਜਾ ਨੇ ਸੌਂਪਿਆ 'ਆਰਡਰ ਆਫ਼ ਮੈਰਿਟ'

The Nobel Prize winning scientist of Indian origin received the honor of Britain's 'Order of Merit'

 

ਲੰਡਨ - ਭਾਰਤੀ ਮੂਲ ਦੇ ਨੋਬਲ ਪੁਰਸਕਾਰ ਜੇਤੂ ਪ੍ਰੋਫ਼ੈਸਰ ਵੈਂਕੀ ਰਾਮਾਕ੍ਰਿਸ਼ਨਨ ਨੂੰ ਵਿਗਿਆਨ ਦੇ ਖੇਤਰ 'ਚ ਪਾਏ ਯੋਗਦਾਨ ਲਈ ਬ੍ਰਿਟੇਨ ਦੇ ਮਹਾਰਾਜਾ ਚਾਰਲਸ ਤੀਜੇ ਵੱਲੋਂ ਵੱਕਾਰੀ ਸਨਮਾਨ ‘ਆਰਡਰ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਗਿਆ ਹੈ। ਯੂ.ਕੇ. ਆਧਾਰਿਤ 70 ਸਾਲਾ ਅਣੂ ਜੀਵ ਵਿਗਿਆਨੀ ਰਾਮਾਕ੍ਰਿਸ਼ਨਨ ਦਾ ਨਾਂਅ ਮਹਾਰਾਣੀ ਐਲਿਜ਼ਾਬੈਥ ਦੂਜੀ ਦੁਆਰਾ ਸਤੰਬਰ ਵਿੱਚ ਉਸ ਦੀ ਮੌਤ ਤੋਂ ਪਹਿਲਾਂ ਇੱਕ ਇਤਿਹਾਸਕ ਕ੍ਰਮ ਵਿੱਚ ਜ਼ਿਕਰ ਕੀਤੇ ਛੇ ਵਿਅਕਤੀਆਂ ਵਿੱਚ ਸ਼ਾਮਲ ਹੈ। 'ਆਰਡਰ ਆਫ਼ ਮੈਰਿਟ' ਬ੍ਰਿਟਿਸ਼ ਮਹਾਰਾਣੀ ਜਾਂ ਮਹਾਰਾਜਾ ਵੱਲੋਂ ਦਿੱਤਾ ਜਾਣ ਵਾਲਾ ਵੱਡਾ ਤੇ ਵਿਸ਼ੇਸ਼ ਸਨਮਾਨ ਹੈ।

ਬਕਿੰਘਮ ਪੈਲੇਸ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ, “ਮਹਾਰਾਜਾ ਛੇ ਵਿਅਕਤੀਆਂ ਨੂੰ ਆਰਡਰ ਆਫ਼ ਮੈਰਿਟ ਪ੍ਰਦਾਨ ਕਰਕੇ ਖੁਸ਼ ਹੈ। ਇਸ ਸੰਬੰਧ ਵਿੱਚ ਨਿਯੁਕਤੀਆਂ ਹਥਿਆਰਬੰਦ ਸੈਨਾਵਾਂ, ਵਿਗਿਆਨ, ਕਲਾ, ਸਾਹਿਤ ਜਾਂ ਸੱਭਿਆਚਾਰ ਦੇ ਪ੍ਰਚਾਰ ਵਿੱਚ ਵਿਲੱਖਣ ਯੋਗਦਾਨ ਪਾਉਣ ਲਈ ਕੀਤੀਆਂ ਗਈਆਂ ਹਨ। ਬਕਿੰਘਮ ਪੈਲੇਸ ਨੇ ਕਿਹਾ, "ਇਨ੍ਹਾਂ ਵਿਅਕਤੀਆਂ ਨੂੰ ਸਤੰਬਰ ਦੇ ਸ਼ੁਰੂ ਵਿੱਚ ਚੁਣਿਆ ਗਿਆ ਸੀ।" ਪ੍ਰੋਫ਼ੈਸਰ ਵੈਂਕੀ ਦਾ ਜਨਮ ਚਿਦੰਬਰਮ, ਤਾਮਿਲਨਾਡੂ ਵਿੱਚ ਹੋਇਆ ਸੀ ਅਤੇ ਉਨ੍ਹਾਂ ਬ੍ਰਿਟੇਨ ਜਾਣ ਤੋਂ ਪਹਿਲਾਂ ਅਮਰੀਕਾ ਵਿੱਚ ਵਿਗਿਆਨ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਨੂੰ 2009 ਵਿੱਚ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।