ਚੀਨ ‘ਚ iphone ਦੀ ਵਿਕਰੀ ‘ਤੇ ਅਦਾਲਤ ਨੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੀ ਇਕ ਅਦਾਲਤ ਨੇ ਅਮਰੀਕਾ ਦੀ ਦਿੱਗਜ ਸਮਾਰਟ ਫ਼ੋਨ ਕੰਪਨੀ ਐਪਲ ਦੇ ਕੁੱਝ ਸਮਾਰਟ ਫ਼ੋਨਾਂ ਦੀ ਵਿਕਰੀ ‘ਤੇ...

Court prohibits the sale of iPhone in China

ਬੀਜਿੰਗ (ਭਾਸ਼ਾ) : ਚੀਨ ਦੀ ਇਕ ਅਦਾਲਤ ਨੇ ਅਮਰੀਕਾ ਦੀ ਦਿੱਗਜ ਸਮਾਰਟ ਫ਼ੋਨ ਕੰਪਨੀ ਐਪਲ ਦੇ ਕੁੱਝ ਸਮਾਰਟ ਫ਼ੋਨਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿਤੀ ਹੈ। ਇਸ ਪਾਬੰਦੀ ਦੇ ਬਾਵਜੂਦ ਚੀਨ ਦੇ ਐਪਲ ਸਟੋਰਾਂ ਵਿਚ ਮੰਗਲਵਾਰ ਨੂੰ ਕੰਮ-ਕਾਜ ਇਕੋ ਜਿਹਾ ਵੇਖਿਆ ਗਿਆ। ਅਮਰੀਕਾ ਦੀ ਮੰਗ ਉਤੇ ਹੁਆਵੇ ਦੀ ਇਕ ਅਧਿਕਾਰੀ ਦੀ ਗ੍ਰਿਫ਼ਤਾਰੀ ਦੇ ਕਾਰਨ ਅਮਰੀਕੀ ਸਮਾਰਟ ਫ਼ੋਨ ਕੰਪਨੀ ਨੂੰ ਹਾਲਾਂਕਿ ਚੀਨ ਵਿਚ ਰਾਸ਼ਟਰਵਾਦੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਜਿੰਗ, ਸ਼ੰਘਾਈ ਅਤੇ ਫੂਝੋ  ਦੇ ਐਪਲ ਸਟੋਰਸ ਨੇ ਹਾਲਾਂਕਿ ਕੰਪਨੀ ਦੇ ਬਿਆਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਪੁਰਾਣੇ ਮਾਡਲਸ ਨੂੰ ਅਜੇ ਵੀ ਵੇਚ ਰਹੇ ਹਨ। ਐਪਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਾਰੇ ਫ਼ੋਨ ਚੀਨ ਵਿਚ ਉਪਲੱਬਧ ਹੈ। ਬੀਜਿੰਗ ਦੇ ਇਕ ਐਪਲ ਸਟੋਰ ਦੇ ਸੇਲਸ ਕਰਮਚਾਰੀ ਨੇ ਕਿਹਾ ਕਿ ਆਈਫ਼ੋਨ ਦੀ ਵਿਕਰੀ ਉਤੇ ਪਾਬੰਦੀ ਲਗਾਉਣ ਦੇ ਅਦਾਲਤੀ ਹੁਕਮ ਦੇ ਬਾਰੇ ਵਿਚ ਉਨ੍ਹਾਂ ਨੂੰ ਅੰਦਰੂਨੀ ਪੱਧਰ ‘ਤੇ ਕੋਈ ਸੂਚਨਾ ਨਹੀਂ ਮਿਲੀ ਹੈ।

ਕਵਾਲਕਾਮ ਨੇ ਐਪਲ ਦੇ ਉਤਪਾਦਾਂ ਉਤੇ ਪਾਬੰਦੀ ਦੀ ਬੇਨਤੀ ਇਸ ਪ੍ਰਸੰਘ ਵਿਚ ਕੀਤੀ ਸੀ। ਉਧਰ ਚੀਨ ਦੀ ਕੰਪਨੀ ਹੁਆਵੇ ਦੀ ਮੁੱਖ ਵਿੱਤੀ ਅਧਿਕਾਰੀ  ਦੇ ਕਨੇਡਾ ਵਿਚ ਅਮਰੀਕੀ ਸ਼ਹਿ ਉਤੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਐਪਲ ਨੂੰ ਇਨ੍ਹਾਂ ਦਿਨੀਂ ਚੀਨ ਵਿਚ ਰਾਸ਼ਟਰਵਾਦੀ ਲਹਿਰ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।