ਪੈਰਿਸ 'ਚ ਜ਼ੋਰਦਾਰ ਧਮਾਕਾ, ਦੋ ਦਮਕਲਕਰਮੀਆਂ ਸਮੇਤ ਇਕ ਸਪੈਨਿਸ਼ ਸੈਲਾਨੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਸ਼ਨਿਚਰਵਾਰ ਨੂੰ ਇਕ ਇਮਾਰਤ ਵਿਚ ਜ਼ੋਰਦਾਰ ਗੈਸ ਧਮਾਕਾ ਹੋਣ ਨਾਲ ਦੋ ਦਮਕਲਕਰਮੀਆਂ ਸਮੇਤ ਸਪੈਨਿਸ਼ ਮਹਿਲਾ ਦੀ ਮੌਤ...

Blast in Paris

ਪੈਰਿਸ : ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਸ਼ਨਿਚਰਵਾਰ ਨੂੰ ਇਕ ਇਮਾਰਤ ਵਿਚ ਜ਼ੋਰਦਾਰ ਗੈਸ ਧਮਾਕਾ ਹੋਣ ਨਾਲ ਦੋ ਦਮਕਲਕਰਮੀਆਂ ਸਮੇਤ ਸਪੈਨਿਸ਼ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਆਲੇ ਦੁਆਲੇ ਦੇ ਕਈ ਇਮਾਰਥਾਂ ਵੀ ਨੁਕਸਾਨੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਫ਼ਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕਰਿਸਟੋਫ ਕਾਸਤਾਨੇ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਲੱਗੀ ਅੱਗ 'ਤੇ ਕਾਬੂ ਪਾਉਣ ਅਤੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਣ ਲਈ ਲਗਭੱਗ 200 ਦਮਕਲ ਕਰਮੀਆਂ ਨੂੰ ਭੇਜਿਆ ਗਿਆ।

ਇਹ ਧਮਾਕਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਸ਼ਹਿਰ ਵਿਚ ਸਰਕਾਰ ਵਿਰੋਧੀ ਯੈਲੋ ਵੈਸਟ ਪ੍ਰਦਰਸ਼ਨ ਹੋ ਰਹੇ ਹਨ। ਹਾਲ ਦੇ ਹਫ਼ਤੇ ਵਿਚ ਯੈਲੋ ਵੈਸਟ ਪ੍ਰਦਰਸ਼ਨਾਂ ਦੇ ਦੌਰਾਨ ਪੈਰੀਸ ਅਤੇ ਹੋਰ ਸ਼ਹਿਰਾਂ ਵਿਚ ਹਿੰਸਾ ਅਤੇ ਤੋੜਫੋੜ ਹੋਈ ਸੀ।  ਧਮਾਕੇ ਵਿਚ ਬਿਲਡਿੰਗ ਦਾ ਨੀਵਾਂ ਹਿੱਸਾ ਧੱਸ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਾਰਾਂ ਤੱਕ ਪਲਟ ਗਈਆਂ ਸਨ, ਟੁੱਟਿਆ ਹੋਇਆ ਕੱਚ ਅਤੇ ਮਲਬਾ ਸੜਕ 'ਤੇ ਫੈਲ ਗਿਆ ਸੀ। ਪੈਰੀਸ ਦੇ ਪ੍ਰੌਸੀਕਿਉਟਰ ਦਫ਼ਤਰ ਨੇ ਦੱਸਿਆ ਕਿ ਧਮਾਕੇ ਵਿਚ ਦੋ ਦਮਕਲਕਰਮੀਆਂ ਦੇ ਮਾਰੇ ਜਾਣ ਤੋਂ ਇਲਾਵਾ 47 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ 10 ਦੀ ਹਾਲਤ ਗੰਭੀਰ ਹੈ।

ਸਪੇਨ ਦੇ ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਇਸ ਧਮਾਕੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਇਕ ਮਹਿਲਾ ਹਸਪਤਾਲ ਵਿਚ ਮਰ ਗਈ। ਉਹ ਅਪਣੇ ਪਤੀ ਦੇ ਨਾਲ ਛੁੱਟੀ ਮਨਾਉਣ ਪੈਰੀਸ ਗਈ ਸੀ। ਧਮਾਕੇ ਵਿਚ ਇਕ ਹੋਰ ਸਪੈਨਿਸ਼ ਨਾਗਰਿਕ ਜ਼ਖ਼ਮੀ ਹੋ ਗਿਆ।ਇਲਾਕੇ ਵਿਚ ਲਗਭੱਗ 100 ਪੁਲਿਸ ਅਧਿਕਾਰੀਆਂ ਨੇ ਕਈ ਸੜਕਾਂ ਨੂੰ ਬੰਦ ਕਰ ਦਿਤਾ ਸੀ। ਇਲਾਕੇ ਵਿਚ ਗ੍ਰੇਵੀ ਵੈਕਸ ਮਿਊਜ਼ੀਅਮ ਅਤੇ ਮਸ਼ਹੂਰ ਰੁ ਡੇ ਮਾਰਟੀਅਰਜ਼ ਸਮੇਤ ਕਈ ਰੇਸਤਰਾਂ ਅਤੇ ਸੈਰ ਥਾਵਾਂ ਹਨ।

ਪੁਲਿਸ ਨੇ ਗਾਰਨੀਏ ਓਪੇਰਾ ਹਾਉਸ ਦੇ ਸਾਹਮਣੇ ਦੀ ਸੜਕ ਨੂੰ ਵੀ ਬੰਦ ਕਰ ਦਿਤਾ ਕਿਉਂਕਿ ਪੀਡ਼ਤਾਂ ਨੂੰ ਕੱਢਣ ਲਈ ਇਤਿਹਾਸਿਕ ਇਮਾਰਤ ਦੇ ਸਾਹਮਣੇ ਐਮਰਜੈਂਸੀ ਹੈਲਿਕਾਪਟਰ ਸੇਵਾ ਸ਼ੁਰੂ ਦੀ ਗਈ। ਨੌਵੇਂ ਨਗਰ ਵਿਚ ਸਥਿਤ ਜਿਸ ਇਮਾਰਤ ਦੇ ਹੇਠਲੇ ਤਲ 'ਤੇ ਧਮਾਕਾ ਹੋਇਆ ਉੱਥੇ ਬੇਕਰੀ ਚਲਦੀ ਸੀ। ਧਮਾਕਾ ਰੁ ਦੇ ਤਰੇਵਾਇਸ ਰਸਤੇ ਸਥਿਤ ਇਮਾਰਤ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ ਨੌਂ ਵਜੇ (ਅੰਤਰਰਾਸ਼ਟਰੀ ਸਮੇਂ ਅਨੁਸਾਰ ਸਵੇਰੇ ਅੱਠ ਵਜੇ) ਤੋਂ ਬਾਅਦ ਹੋਇਆ।