ਅਫ਼ਗਾਨਿਸਤਾਨ ਦੇ ਹੇਰਾਤ ਸੂਬੇ 'ਚ ਬੰਬ ਧਮਾਕਾ, 4 ਲੋਕਾਂ ਦੀ ਮੌਤ, 3 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਦੇ ਹੇਰਾਤ ਸੂਬੇ 'ਚ ਬੰਬ ਧਮਾਕਾ ਹੋਣ ਨਾਲ ਲਗਭੱਗ ਚਾਰ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ...

Afghanistan Bomb Blast

ਕਾਬੁਲ : (ਭਾਸ਼ਾ) ਅਫ਼ਗਾਨਿਸਤਾਨ ਦੇ ਹੇਰਾਤ ਸੂਬੇ 'ਚ ਬੰਬ ਧਮਾਕਾ ਹੋਣ ਨਾਲ ਲਗਭੱਗ ਚਾਰ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਹਮਲਾ ਚੇਤ ਜਿਲ੍ਹੇ ਵਿਚ ਸਵੇਰ ਦੇ ਸਮੇਂ ਹੋਇਆ।

ਬੰਬ ਧਮਾਕਾ ਕਰਨ ਦੀ ਕਿਸੇ ਸੰਗਠਨ ਨੇ ਹੁਣੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਤਾਲਿਬਾਨ ਅਤਿਵਾਦੀਆਂ ਨੇ ਕੀਤਾ ਹੈ। ਹੁਣੇ ਹਾਲ ਹੀ 'ਚ ਹੀ ਅਫਗਾਨ ਹਵਾਈ ਸੈਨਾ ਨੇ ਫਰੀਯਾਬ ਸੂਬੇ ਵਿਚ ਤਾਲਿਬਾਨ ਦੇ ਟਿਕਾਣਿਆਂ 'ਤੇ ਹਵਾਈ ਹਮਲਾ ਕੀਤਾ ਸੀ ਜਿਸ ਵਿਚ ਘੱਟ ਤੋਂ ਘੱਟ 18 ਅਤਿਵਾਦੀ ਮਾਰੇ ਗਏ ਸਨ ਜਦੋਂ ਕਿ 8 ਹੋਰ ਜ਼ਖ਼ਮੀ ਹੋਏ।

ਇਹ ਹਮਲਾ ਖਵਾਜਾ ਸਬਜ ਪੋਸ਼ ਅਤੇ ਦਵਤ ਅਬਾੜ ਜਿਲ੍ਹੇ ਵਿਚ ਕੀਤੇ ਗਏ ਸਨ। ਅਫ਼ਗਾਨ ਰੱਖਿਆ ਮੰਤਰਾਲਾ ਦੇ ਮੁਤਾਬਕ, ਹਵਾਈ ਹਮਲੇ ਵਿਚ ਤਾਲਿਬਾਨ ਨੂੰ ਕਾਫ਼ੀ ਨੁਕਸਾਨ ਹੋਇਆ। ਫ਼ੌਜ ਨੇ ਇਹ ਹਮਲਾ ਇਕ ਗੁਪਤ ਸੂਚਨਾ ਤੋਂ ਬਾਅਦ ਕੀਤਾ ਸੀ। ਫ਼ੌਜ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਤਾਲਿਬਾਨੀ ਅਤਿਵਾਦੀ ਇਹਨਾਂ ਥਾਵਾਂ 'ਤੇ ਲੁਕੇ ਹੋਏ ਹਨ ਅਤੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।

Related Stories