ਕੈਨੇਡਾ: ਸਾਲ ਪਹਿਲਾਂ ਅਗਵਾ ਕੀਤੀ ਮਹਿਲਾ ਦੇ ਮਾਮਲੇ 'ਚ ਐਕਸ਼ਨ, ਜਾਣਕਾਰੀ ਦੇਣ ਵਾਲੇ ਨੂੰ $100,000 ਦਾ ਇਨਾਮ
ਲਿਸ ਨੇ ਅੱਜ ਮਾਮਲੇ 'ਚ 2 ਨਕਾਬਪੋਸ਼ ਸ਼ੱਕੀਆਂ ਦੇ ਸਕੈਚ ਵੀ ਜਾਰੀ ਕੀਤੇ ਹਨ
ਡਿਟੇਲ - ਔਂਟੈਰੀਓ 'ਚ ਕਰੀਬ ਇੱਕ ਸਾਲ ਪਹਿਲਾਂ ਕਿਡਨੈਪ ਕੀਤੀ ਗਈ ਇੱਕ ਮਹਿਲਾ ਦੇ ਮਾਮਲੇ 'ਚ ਜਾਣਕਾਰੀ ਦੇਣ ਵਾਲੇ ਲਈ ਪੁਲਿਸ ਨੇ $100,000 ਦਾ ਇਨਾਮ ਐਲਾਨਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਔਰਤ ਦੀ ਭਾਲ ਲਈ ਕੋਈ ਵੀ ਜਾਣਕਾਰੀ ਦੇਵੇਗਾ ਤਾਂ ਜਾਣਕਾਰੀ ਪ੍ਰਦਾਨ ਕਰਨ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਮਾਮਲਾ ਐਲਨਾਜ਼ ਹਾਤਾਮੀਰੀ (37 years old) ਦੀ ਕਿਡਨੈਪਿੰਗ ਨਾਲ ਸੰਬੰਧਤ ਹੈ।
ਇਸ ਔਰਤ ਨੂੰ ਔਂਟੈਰੀਓ 'ਚ ਵਸਾਗਾ ਬੀਚ ਕੋਲ ਸਥਿਤ ਘਰ ਕੋਲੋਂ ਅਗਵਾ ਕਰ ਲਿਆ ਗਿਆ ਸੀ। ਔਰਤ ਨੂੰ ਇੱਕ ਲੈਕਸਸ ਐਸ.ਯੂ.ਵੀ. 'ਚ 3 ਲੋਕਾਂ ਨੇ ਜ਼ਬਰਦਸਤੀ ਬਿਠਾ ਲਿਆ ਸੀ ਅਤੇ ਤਿੰਨੇ ਲੋਕਾਂ ਨੇ ਨਕਲੀ ਪੁਲਿਸ ਵਰਦੀ ਪਹਿਨੀ ਹੋਈ ਸੀ। ਪੁਲਿਸ ਨੇ ਅੱਜ ਮਾਮਲੇ 'ਚ 2 ਨਕਾਬਪੋਸ਼ ਸ਼ੱਕੀਆਂ ਦੇ ਸਕੈਚ ਵੀ ਜਾਰੀ ਕੀਤੇ ਹਨ। ਅੱਜ ਮਾਮਲੇ ਸੰਬੰਧੀ ਓਨਟੌਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਮਿਸੀਸਾਗਾ 'ਚ ਜਾਣਕਾਰੀ ਪ੍ਰਦਾਨ ਕੀਤੀ। ਓ.ਪੀ.ਪੀ. ਇੰਸਪੈਕਟਰ ਮਾਰਟਿਨ ਗ੍ਰਾਹਮ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਇਹ ਹੈ ਕਿ ਐਲਨਾਜ਼ ਜਿਉਂਦੀ ਹੋਵੇ ਅਤੇ ਡਰ ਇਹ ਹੈ ਕਿ ਉਸ ਦੀ ਜਾਨ ਜਾ ਚੁੱਕੀ ਹੈ।
ਔਰਤ ਦੀ ਮਾਂ ਫਰੀਬਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਟੁੱਟ ਚੁੱਕਿਆ ਹੈ ਅਤੇ ਉਹ ਉਮੀਦ ਕਰ ਰਹੇ ਹਨ ਕਿ ਕੋਈ ਤਾਂ ਹੋਵੇਗਾ ਜੋ ਮਾਮਲੇ ਸੰਬੰਧੀ ਕੋਈ ਜਾਣਕਾਰੀ ਦਵੇਗਾ ਜਿਸ ਨਾਲ ਉਨ੍ਹਾਂ ਦੀ ਧੀ ਬਾਰੇ ਕੁਝ ਪਤਾ ਲਗ ਸਕੇਗਾ। ਯਾਦ ਰਹੇ ਔਰਤ ਦੇ ਅਗਵਾ ਕੀਤੇ ਜਾਣ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਸੂਬੇ ਦੇ ਰਿਚਮੰਡ ਹਿਲ ਇਲਾਕੇ 'ਚ ਇੱਕ ਅੰਡਰਗਰਾਊਂਡ ਪਾਰਕਿੰਗ 'ਚ ਉਸ ਦੇ ਸਿਰ 'ਤੇ ਫਰਾਇੰਗ ਪੈਨ ਨਾਲ ਭਿਆਨਕ ਹਮਲਾ ਕੀਤਾ ਗਿਆ ਸੀ
ਜਿਸ 'ਚ ਔਰਤ ਦੇ ਸਿਰ 'ਤੇ ਕਰੀਬ 40 ਟਾਂਕੇ ਲੱਗੇ ਸਨ। ਇਸ ਮਾਮਲੇ 'ਚ ਉਸ ਦੇ 35 ਸਾਲਾ ਸਾਬਕਾ ਬੁਆਏਫਰੈਂਡ ਮੁਹੰਮਦ ਲੀਲੋ 'ਤੇ ਕਤਲ ਦੀ ਕੋਸ਼ਿਸ਼ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਸਨ। ਇਸੇ ਮਾਮਲੇ 'ਚ ਮਿਸੀਸਾਗਾ ਦੇ 23 ਸਾਲਾ ਰਿਆਸਤ ਸਿੰਘ ਅਤੇ ਬਰੈਂਪਟਨ ਦੇ 24 ਸਾਲਾ ਹਰਸ਼ਦੀਪ ਬਿੰਨਰ 'ਤੇ ਵੀ ਦੋਸ਼ ਲੱਗੇ ਸਨ।