ਪੌਦੇ ਲਗਾਉਣ 'ਚ ਸੱਭ ਤੋਂ ਅੱਗੇ ਹਨ ਭਾਰਤ ਤੇ ਚੀਨ : ਨਾਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਾਸਾ ਦੇ ਉਪਗ੍ਰਹਿ ਤੋਂ ਮਿਲੇ ਅੰਕੜਿਆਂ ਅਤੇ ਵਿਸ਼ਲੇਸ਼ਣ 'ਤੇ ਆਧਾਰਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਪੌਦੇ ਲਗਾਉਣ ਦੇ ਮਾਮਲੇ ਵਿਚ ਅਗਾਂਹਵਧੂ ਦੇਸ਼ ਵਿਚੋਂ ਹਨ।

Green Earth

ਵਾਸ਼ਿੰਗਟਨ : ਨਾਸਾ ਦੇ ਇਕ ਤਾਜ਼ਾ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਭਾਰਤ ਅਤੇ ਚੀਨ ਪੌਦੇ ਲਗਾਉਣ ਦੇ ਮਾਮਲੇ ਵਿਚ ਦੁਨੀਆਂ ਵਿਚ ਸੱਭ ਤੋਂ ਅੱਗੇ ਹਨ। ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ 20 ਸਾਲ ਪਹਿਲਾਂ ਦੇ ਮੁਕਾਬਲੇ ਦੁਨੀਆਂ ਵਿਚ ਹੁਣ ਵੱਧ ਹਰਿਆਵਲ ਹੋ ਗਈ ਹੈ। ਨਾਸਾ ਦੇ ਉਪਗ੍ਰਹਿ ਤੋਂ ਮਿਲੇ ਅੰਕੜਿਆਂ ਅਤੇ ਵਿਸ਼ਲੇਸ਼ਣ 'ਤੇ ਆਧਾਰਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ

ਭਾਰਤ ਅਤੇ ਚੀਨ ਪੌਦੇ ਲਗਾਉਣ ਦੇ ਮਾਮਲੇ ਵਿਚ ਅਗਾਂਹਵਧੂ ਦੇਸ਼ ਵਿਚੋਂ ਹਨ। ਇਸ ਅਧਿਐਨ ਦੇ ਲੇਖਕ ਚੀ ਚੇਨ ਨੇ ਕਿਹਾ ਕਿ ਇਕ ਤਿਹਾਈ ਪੌਦੇ ਚੀਨ ਅਤੇ ਭਾਰਤ ਵਿਚ ਹਨ । ਗ੍ਰਹਿ ਦੀ ਕੁੱਲ ਜੰਗਲਾਤ ਜ਼ਮੀਨ ਦਾ 9 ਫ਼ੀ ਸਦੀ ਹਿੱਸਾ ਉਹਨਾਂ ਦਾ ਹੀ ਹੈ। ਬੋਸਟਨ ਯੂਨੀਵਰਸਿਟੀ ਦੇ ਚੇਨ ਨੇ ਕਿਹਾ ਕਿ ਵੱਧ ਅਬਾਦੀ ਵਾਲੇ ਦੇਸ਼ਾਂ ਵਿਚ ਜੰਗਲਾਤ ਦੇ ਹਿੱਸੇ ਦੀ ਵਰਤੋਂ ਕਾਰਨ ਹੌਲੀ-ਹੌਲੀ

ਇਹ ਖਤਮ ਹੋ ਰਿਹਾ ਹੈ। ਨੇਚਰ ਸਸਟੇਨਿਬਿਲਟੀ ਰਸਾਲੇ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਉਪਗ੍ਰਹਿ ਅੰਕੜਿਆਂ ਵਿਚ ਪੌਦਿਆਂ ਨੂੰ ਲਗਾਉਣ ਦੀ ਪ੍ਰਕਿਰਿਆ ਦਾ ਪਤਾ ਚਲਿਆ ਹੈ ਜੋ ਮੁੱਖ ਤੌਰ 'ਤੇ ਚੀਨ ਅਤੇ ਭਾਰਤ ਵਿਚ ਹੋਈ ਹੈ। ਦੁਨੀਆਂ ਵਿਚ ਪੌਦਿਆਂ ਅਤੇ ਹਰਿਆਵਲ ਵਾਲੇ ਖੇਤਰਾਂ ਦਾ ਵਾਧਾ ਕਰਨ ਵਿਚ ਚੀਨ ਦਾ 25 ਫ਼ੀ ਸਦੀ ਯੋਗਦਾਨ ਹੈ ਜੋ ਕਿ ਕੁਲ ਦੁਨੀਆਵੀ ਜੰਗਲਾਤ ਖੇਤਰ

ਦਾ 6.6 ਫ਼ੀ ਸਦੀ ਹਿੱਸਾ ਮੰਨਿਆ ਜਾਂਦਾ ਹੈ। ਨਾਸਾ ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ 42 ਫ਼ੀ ਸਦੀ ਜੰਗਲਾਤ ਅਤੇ 82 ਫ਼ੀ ਸਦੀ ਖੇਤੀ ਵਾਲੀ ਜ਼ਮੀਨ ਨਾਲ ਚੀਨ ਹਰਿਆਵਲ ਵਿਚ ਅੱਗੇ ਹੈ। ਚੀਨ ਹਵਾ ਪ੍ਰਦੂਸ਼ਣ ਅਤੇ ਵਾਤਾਵਰਨ ਪਰਿਵਰਤਨ ਨੂੰ ਘੱਟ ਕਰਨ ਦੇ ਟੀਚਿਆਂ ਨਾਲ ਜੰਗਲਾਤ ਖੇਤਰ ਨੂੰ ਵਧਾਉਣ ਅਤੇ ਉਸ ਨੂੰ ਸੰਭਾਲ ਕੇ ਰੱਖਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ।

ਭਾਰਤ ਅਤੇ ਚੀਨ ਵਿਚ 2000 ਤੋਂ ਬਾਅਦ ਤੋਂ ਹੀ ਖਾਦ ਉਤਪਾਦਨ ਵਿਚ 35 ਫ਼ੀ ਸਦੀ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚ 1970 ਅਤੇ 1980 ਦੇ ਦਹਾਕੇ ਵਿਚ ਪੌਦਿਆਂ ਸਬੰਧੀ ਹਾਲਾਤ ਚੰਗੇ ਨਹੀਂ ਸਨ। 1990 ਦੇ ਦਹਾਕੇ ਵਿਚ ਲੋਕਾਂ ਨੂੰ ਇਸ ਦਾ ਅਹਿਸਾਸ ਹੋਆਿ ਤਾਂ ਚੀਜ਼ਾਂ ਵਿਚ ਹੌਲੀ-ਹੌਲੀ ਸੁਧਾਰ ਹੋਣ ਲਗਾ।