ਆਸਟ੍ਰੇਲੀਆ ਦੀ ਔਰਤ ਨੇ ਸਮਾਂ ਬਚਾਉਣ ਲਈ ਇਕ ਦਿਨ ‘ਚ ਹੀ ਕੱਟੀਆਂ ਪੂਰੇ ਸਾਲ ਦੀਆਂ ਸਬਜ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਲ ਭਰ ਦਾ ਕੰਮ ਇੱਕ ਦਿਨ ਵਿਚ ਕਰਨ ਦੀ ਸਿਰਫ ਕਲਪਨਾ ਕੀਤੀ ਜਾ ਸਕਦੀ ਹੈ...

Vegetables

ਸਿਡਨੀ : ਸਾਲ ਭਰ ਦਾ ਕੰਮ ਇੱਕ ਦਿਨ ਵਿਚ ਕਰਨ ਦੀ ਸਿਰਫ ਕਲਪਨਾ ਕੀਤੀ ਜਾ ਸਕਦੀ ਹੈ ਲੇਕਿਨ ਆਸਟ੍ਰੇਲੀਆ ਦੀ ਇੱਕ ਮਹਿਲਾ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ।  ਉਸ ਨੇ ਅਪਣਾ ਸਮਾਂ ਬਚਾਉਣ ਲਈ ਇੱਕ ਦਿਨ ਵਿਚ ਸਾਲ ਭਰ ਦੇ ਲਈ 65 ਕਿਲੋ ਸਬਜ਼ੀਆਂ ਕੱਟ ਦਿੱਤੀਆਂ।

ਇਨ੍ਹਾਂ ਵਿਚ 20 ਕਿਲੋ ਆਲੂ, 15 ਕਿਲੋ ਗਾਜਰ, 15 ਕਿਲੋ ਮਿੱਠੇ ਆਲੂ, ਦਸ ਕਿਲੋ ਟਮਾਟਰ ਅਤੇ 5 ਕਿਲੋ ਦੀ ਹੋਰ ਸਬਜ਼ੀਆਂ ਸ਼ਾਮਲ ਹਨ। ਮਹਿਲਾ ਨੇ ਇਨ੍ਹਾਂ ਪੈਕਟ ਵਿਚ ਪੈਕ ਕਰਕੇ ਫਰਿੱਜ ਵਿਚ ਰੱਖਿਆ। ਜੈਨੀ ਨਾਂ ਦੀ ਔਰਤ ਨੇ ਫਰਿੱਜ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ਸਬਜ਼ੀਆਂ ਤਿਆਰ ਹਨ। ਇੱਕ ਸਾਲ ਦੀ ਜ਼ਰੂਰਤ ਦੇ ਬਰਾਬਰ ਲੱਗ ਰਹੀ ਹੈ।

ਲੋਕਾਂ ਨੇ ਪੁਛਿਆ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਹਰ ਦਿਨ ਰਾਤ ਦਾ ਖਾਣਾ ਬਣਾਉਣ ਤੋਂ ਪਹਿਲਾਂ ਸਬਜ਼ੀਆਂ ਕੱਟਣ ਵਿਚ ਸਮਾਂ ਬਿਤਾਉਣਾ ਪੈਂਦਾ ਸੀ। ਇਸ ਨਾਲ ਉਸ ਦਾ ਸਮਾਂ ਬਰਬਾਦ ਹੁੰਦਾ ਸੀ। ਇਸ ਲਈ ਇੱਕ ਸਾਲ ਦੇ ਲਈ ਸਬਜ਼ੀਆਂ ਕੱਟ ਦਿੱਤੀਆਂ।