ਪਾਕਿ ਪੀਐਮ ਨਾਲ ਮੁਲਾਕਾਤ ਕਰਨ ਦੇ ਇੰਤਜ਼ਾਰ ਵਿਚ ਬੈਠੇ ਰਾਹੁਲ ਗਾਂਧੀ ਅਤੇ ਮਮਤਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਣੋ, ਵਾਇਰਲ ਫੋਟੋ ਦੀ ਹਕੀਕਤ

Did Rahul Gandhi and Mamata Banerjee met Imran Khan viral photo proven fake

ਨਵੀਂ ਦਿੱਲੀ: ਫੇਸਬੁੱਕ ਅਤੇ ਟਵਿਟਰ ਵਰਗੇ ਪ੍ਰਸਿੱਧ ਸੋਸ਼ਲ ਮੀਡੀਆ ਤੇ ਇਹਨਾਂ ਦਿਨਾਂ ਵਿਚ ਇੱਕ ਤਸਵੀਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਨੇਤਾਵਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੇ ਇੰਤਜ਼ਾਰ ਵਿਚ ਬੈਠੇ ਵੇਖਿਆ ਗਿਆ ਹੈ। ਇਹ ਤਸਵੀਰ ਇਸਲਾਮਾਬਾਦ ਸਥਿਤ ਇਮਰਾਨ ਖਾਨ ਦੇ ਸਰਕਾਰੀ ਰਿਹਾਇਸ਼ ਦੀਆਂ ਦੱਸੀਆਂ ਜਾ ਰਹੀਆਂ ਹਨ ਜਿਸ ਵਿਚ ਪਾਕਿਸਤਾਨੀ ਪੀਐਮ ਉੱਥੋਂ ਦੇ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

Viral Photo

ਉੱਥੇ ਨਾਲ ਹੀ ਰੱਖੀਆਂ ਕੁਰਸੀਆਂ ਤੇ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ, ਪੱਛਮ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ, ਬੀਜੇਪੀ ਦਾ ਸਾਥ ਛੱਡ ਚੁੱਕੇ ਅਤੇ ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਇਮਰਾਨ ਖਾਨ ਨਾਲ ਮੁਲਾਕਾਤ ਕਰਨ ਲਈ ਬੈਠੇ ਹਨ। ਇਸ ਵਾਇਰਲ ਫੋਟੋ ਵਿਚ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉੱਥੇ ਹੀ ਖਿੜਕੀ ਤੋਂ ਬਾਹਰ ਨਮਾਜ਼ ਪੜ੍ਹਦੇ ਵਿਖਾਈ ਦੇ ਰਹੇ ਹਨ।

ਇਹ ਤਸਵੀਰ ਪਹਿਲੀ ਵਾਰ 7 ਅਪ੍ਰੈਲ 2019 ਨੂੰ ਸਾਹਮਣੇ ਆਈ ਅਤੇ ਉਂਦੋ ਤੋਂ ਇਸ ਨੂੰ 4500 ਤੋਂ ਜ਼ਿਆਦਾ ਸ਼ੇਅਰ ਕੀਤਾ ਜਾ ਚੁੱਕਿਆ ਹੈ। ਅਜਿਹੀ ਹੀ ਇੱਕ ਪੋਸਟ ਤੇ ਕੱਨੜ ਭਾਸ਼ਾ ਵਿਚ ਲਿਖਿਆ ਗਿਆ ਹੈ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਦਿੰਦੇ ਹੋ ਤਾਂ ਤੁਸੀਂ ਪਾਕਿਸਤਾਨ ਨੂੰ ਵੋਟ ਦੇ ਰਹੇ ਹੋ। ਸੋਸ਼ਲ ਮੀਡੀਆ ਤੇ ਇਹ ਤਸਵੀਰ ਕਈ ਵਾਰ ਵੱਖ ਵੱਖ ਕੈਪਸ਼ਨ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਹਾਲਾਂਕਿ ਜਦੋਂ ਇਸ ਤਸਵੀਰ ਦੀ ਤਸਦੀਕ ਕੀਤੀ ਗਈ ਤਾਂ ਇਹ ਨਕਲੀ ਸੀ।

ਗੁਗਲ ਰਿਵਰਸ ਇਮੇਜ਼ ਤੋਂ ਸਰਚ ਕਰਨ ਤੇ ਪਤਾ ਲੱਗਿਆ ਕਿ ਇਹ ਤਸਵੀਰ 4 ਅਪ੍ਰੈਲ 2019 ਨੂੰ ਪਾਕਿਸਤਾਨ ਸਰਕਾਰ ਦੇ ਅਧਿਕਾਰਿਕ ਪੰਨੇ ਤੇ ਸ਼ੇਅਰ ਕੀਤੀ ਗਈ ਸੀ ਜਿਸ ਵਿਚ ਬਾਜਵਾ ਅਤੇ ਇਮਰਾਨ ਦੀ ਮੁਲਾਕਾਤ ਬਾਰੇ ਦੱਸਿਆ ਗਿਆ ਸੀ। ਇਸ ਤਸਵੀਰ ਨਾਲ ਸਾਊਥ ਉਰਦੂ ਵਿਚ ਕੈਪਸ਼ਨ ਲਿਖਿਆ ਗਿਆ ਹੈ ਕਿ  ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ।

ਉਹਨਾਂ ਨੇ ਇਸ ਬੈਠਕ ਦੌਰਾਨ ਸੁਰੱਖਿਆ ਨਾਲ ਜੁੜੇ ਅਹਿਮ ਮੁੱਦੇ ਤੇ ਚਰਚਾ ਕੀਤੀ। ਇਮਰਾਨ ਅਤੇ ਬਾਜਵਾ ਵਿਚ ਹੋਈ ਮੁਲਾਕਾਤ ਦੀ ਇਹ ਤਸਵੀਰ ਪਾਕਿਸਤਾਨੀ ਅਖ਼ਬਾਰਾ ਵਿਚ ਪ੍ਰਮੁੱਖਤਾ ਨਾਲ ਛਾਪੀ ਗਈ ਸੀ। ਦੱਸ ਦਈਏ ਕਿ 4 ਅਪ੍ਰੈਲ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਪਣਾ ਨਾਮਕਰਣ ਦਾਖਲ ਕਰਨ ਲਈ ਕੇਰਲਾ ਦੇ ਵਾਇਨਾਡ ਗਏ ਹੋਏ ਸਨ। ਕਾਂਗਰਸ ਦੇ ਅਧਿਕਾਰਿਕ ਟਵਿਟਰ ਅਕਾਉਂਟ ਤੇ ਉਸੇ ਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਜਿਸ ਵਿਚ ਪਾਰਟੀ ਪ੍ਰਧਾਨ ਰੋਡ ਸ਼ੋ ਕਰਦੇ ਹਨ ਅਤੇ ਉਸ ਤੋਂ ਬਾਅਦ ਨਾਮਕਰਣ ਪਰਚਾ ਜਮ੍ਹਾਂ ਕਰਦੇ ਵਿਖਾਈ ਦੇ ਰਹੇ ਹਨ।