ਟੈਕਸਾਸ ਦੇ ਡੇਅਰੀ ਫਾਰਮ ਵਿਚ ਭਿਆਨਕ ਧਮਾਕਾ, 18,000 ਗਾਵਾਂ ਦੀ ਮੌਤ
ਘੰਟਿਆਂ ਤੱਕ ਡੇਅਰੀ ਫਾਰਮ ਦੇ ਉੱਪਰ ਕਾਲੇ ਧੂੰਏਂ ਦੇ ਬੱਦਲ ਛਾਏ ਰਹੇ।
ਵੈਸਟ ਟੈਕਸਾਸ ਵਿਚ ਇੱਕ ਡੇਅਰੀ ਫਾਰਮ ਵਿਚ ਹੋਏ ਵੱਡੇ ਧਮਾਕੇ ਅਤੇ ਅੱਗ ਲੱਗਣ ਤੋਂ ਬਾਅਦ ਲਗਭਗ 18,000 ਗਾਵਾਂ ਦੀ ਮੌਤ ਹੋ ਗਈ ਸੀ। ਇਹ ਗਿਣਤੀ ਹੁਣ ਤੱਕ ਇਕ ਹਾਦਸੇ ਦੌਰਾਨ ਮਰਨ ਵਾਲੇ ਪਸ਼ੂਆਂ ਦੀ ਸਭ ਤੋਂ ਵੱਡੀ ਗਿਣਤੀ ਬਣ ਗਈ ਹੈ। ਸੋਮਵਾਰ ਨੂੰ ਹੋਏ ਇਕ ਧਮਾਕੇ ਨੇਟੈਕਸਾਸ ਵਿਚ ਦੱਖਣੀ ਫੋਰਕ ਡੇਅਰੀ ਫਾਰਮ ਨੂੰ ਹਿਲਾ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਨੋਟਿਸ, ਭਲਕੇ ਪੇਸ਼ੀ ਲਈ ਸੱਦਿਆ
ਘੰਟਿਆਂ ਤੱਕ ਡੇਅਰੀ ਫਾਰਮ ਦੇ ਉੱਪਰ ਕਾਲੇ ਧੂੰਏਂ ਦੇ ਬੱਦਲ ਛਾਏ ਰਹੇ। ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਬੁਝਣ ਦੇ ਬਾਅਦ ਸਾਹਮਣੇ ਆਇਆ ਕਿ ਇਸ ਦੌਰਾਨ 18,000 ਪਸ਼ੂਆਂ ਦੀ ਮੌਤ ਹੋ ਗਈ। ਇਹ ਗਿਣਤੀ ਯੂਐਸ ਵਿਚ ਹਰ ਰੋਜ਼ ਗਊਆਂ ਦੀ ਹੱਤਿਆ ਤੋਂ ਲਗਭਗ ਤਿੰਨ ਗੁਣਾ ਸੀ
ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ਼ ਕਾਰਨ 26 ਸਾਲਾ ਨੌਜਵਾਨ ਦੀ ਮੌਤ
। ਹਾਲਾਂਕਿ ਇਸ ਦੌਰਾਨ ਕੋਈ ਮਨੁੱਖੀ ਜਾਨੀ ਨੁਕਸਾਨ ਨਹੀਂ ਹੋਇਆ। ਇਕ ਡੇਅਰੀ ਫਾਰਮ ਵਰਕਰ ਨੂੰ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਇਹ ਧਮਕਾ ਕਿਵੇਂ ਹੋਇਆ, ਇਸ ਸਬੰਧੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਹੈ। ਅਧਿਕਾਰੀਆਂ ਵਲੋਂ ਘਟਨਾ ਦੀ ਜਾਂਚ ਜਾਰੀ ਹੈ। ਅੱਗ ਵਿਚ ਮਰਨ ਵਾਲੀਆਂ ਜ਼ਿਆਦਾਤਰ ਗਾਵਾਂ ਹੋਲਸਟਾਈਨ ਅਤੇ ਜਰਸੀ ਗਾਵਾਂ ਦਾ ਮਿਸ਼ਰਣ ਸਨ।