ਚੀਨ ਵਿਚ ਵੱਡਾ ਹਾਦਸਾ: ਹੋਟਲ ਢਹਿਣ ਕਾਰਨ 8 ਲੋਕਾਂ ਦੀ ਮੌਤ, ਕਈ ਲਾਪਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੇ ਪੂਰਬ ਵਿਚ ਸਥਿਤ ਸੁਝੋਊ ਸ਼ਹਿਰ ਵਿਚ ਇਕ ਹੋਟਲ ਢਹਿਣ ਕਾਰਨ ਘੱਟੋ ਘੱਟ 8 ਲੋਕਾਂ ਦੀ ਮੌਤ ਹੋਈ ਹੈ

8 dead in hotel collapse in eastern China

ਬੀਜਿੰਗ: ਚੀਨ ਦੇ ਪੂਰਬ ਵਿਚ ਸਥਿਤ ਸੁਝੋਊ ਸ਼ਹਿਰ ਵਿਚ ਇਕ ਹੋਟਲ ਢਹਿਣ ਕਾਰਨ ਘੱਟੋ ਘੱਟ 8 ਲੋਕਾਂ ਦੀ ਮੌਤ (8 dead in hotel collapse in eastern China) ਹੋਈ ਹੈ ਜਦਕਿ 9 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਹੋਰ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ IMA ਦੀ ਚੇਤਾਵਨੀ, ‘ਲਾਪਰਵਾਹੀ ਵਰਤੀ ਤਾਂ ਫਿਰ ਬਰਸ ਸਕਦਾ ਹੈ ਕਹਿਰ’

ਪ੍ਰਸ਼ਾਸਨ ਨੇ ਦੱਸਿਆ ਕਿ ਹੋਟਲ (Hotel collapse in eastern China) ਦੀ ਇਮਾਰਤ ਸੋਮਵਾਰ ਦੁਪਹਿਰ ਨੂੰ ਡਿੱਗੀ ਸੀ। ਬਚਾਅ ਕਰਮੀ ਮਲਬੇ ਵਿਚੋਂ ਲੋਕਾਂ ਨੂੰ ਕੱਢ ਰਹੇ ਹਨ। ਇਸ ਵਿਚੋਂ 5 ਲੋਕਾਂ ਨੂੰ ਕੱਢ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 23 ਲੋਕ ਹੁਣ ਵੀ ਮਲਬੇ ਵਿਚ ਫਸੇ ਹੋਏ ਹਨ।

ਹੋਰ ਪੜ੍ਹੋ: ਰਾਜਸਥਾਨ ਤੇ ਜੰਮੂ-ਕਸ਼ਮੀਰ ਲਈ 'ਓਰੇਂਜ ਅਲਰਟ' ਜਾਰੀ, ਅਜਿਹਾ ਰਹੇਗਾ ਬਾਕੀ ਇਲਾਕਿਆਂ ਦਾ ਮੌਸਮ  

ਦੱਸ ਦਈਏ ਕਿ ਸਿਜੀ ਕੈਯੂਆਨ ਹੋਟਲ ਸੋਮਵਾਰ ਦੁਪਹਿਰ ਸਮੇਂ ਢਹਿ ਗਿਆ ਸੀ। ਅਧਿਕਾਰੀਆਂ ਨੇ ਸ਼ੁਰੂਆਤ ਵਿਚ ਕਿਹਾ ਕਿ ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ ਪਰ ਬਾਅਦ ਵਿਚ ਦੱਸਿਆ ਗਿਆ ਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।