ਕਰਜ਼ ਦੇਣ ਤੋਂ ਪਹਿਲਾਂ ਅਮਰੀਕਾ ਪਾਕਿ ਦੇ ਚੀਨ ਤੋਂ ਲਏ ਕਰਜ਼ ਦਾ ਲਵੇਗਾ ਹਿਸਾਬ
ਅਮਰੀਕਾ ਕਰਜ਼ ਦੇਣ ਤੋਂ ਪਹਿਲਾਂ ਪਾਕਿਸਤਾਨ ਤੇ ਚੀਨ ਦਾ ਕਿੰਨਾ ਕਰਜ਼ ਹੈ, ਇਸਦੀ ਮਮੀਖਿਆ ਕਰੇਗਾ।
ਇਸਲਾਮਾਬਾਦ, (ਭਾਸ਼ਾ ) : ਗੰਭੀਰ ਆਰਥਿਕ ਸੰਕਟ ਨਾਲ ਜੁਝ ਰਹੇ ਪਾਕਿਸਤਾਨ ਨੂੰ ਕਰਜ਼ ਹਾਸਲ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਅਮਰੀਕਾ ਨੂੰ ਪਾਕਿਸਤਾਨ ਪਹਿਲਾਂ ਹੀ ਬੇਨਤੀ ਕਰ ਚੁੱਕਾ ਹੈ। ਹਾਲਾਂਕਿ ਅਮਰੀਕਾ ਨੇ ਸਾਫ ਕਹਿ ਦਿਤਾ ਹੈ ਕਿ ਉਹ ਕਰਜ਼ ਦੇਣ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਤੀ ਹਾਲਾਤਾਂ ਦੀ ਸਮੀਖਿਆ ਕਰੇਗਾ।
ਖ਼ਬਰਾਂ ਮੁਤਾਬਕ ਅਮਰੀਕਾ ਕਰਜ਼ ਦੇਣ ਤੋਂ ਪਹਿਲਾਂ ਪਾਕਿਸਤਾਨ ਤੇ ਚੀਨ ਦਾ ਕਿੰਨਾ ਕਰਜ਼ ਹੈ, ਇਸਦੀ ਮਮੀਖਿਆ ਕਰੇਗਾ। ਅਮਰੀਕਾ ਦੇ ਸਟੇਟ ਵਿਭਾਗ ਦੇ ਬੁਲਾਰੇ ਹੀਥਰ ਨਾਰਟ ਨੇ ਕਿਹਾ ਕਿ ਪਾਕਿਸਤਾਨ ਨੂੰ ਕਰਜ਼ ਦੇਣ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਪੱਖਾਂ ਬਾਰੇ ਪਤਾ ਲਗਾਵਾਂਗੇ। ਸਪਸ਼ੱਟ ਹੈ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਅਤੇ ਉਸ ਤੇ ਕਿੰਨਾ ਕਰਜ਼ਾ ਪਹਿਲਾਂ ਤੋਂ ਹੈ ਇਸਦੀ ਪੜਚੋਲ ਵੀ ਕੀਤੀ ਜਾਵੇਗੀ। ਪਾਕਿਸਤਾਨ ਨੇ ਦੂਜੇ ਦੇਸ਼ਾਂ ਤੋਂ ਕਿਨਾਂ ਕਰਜ਼ਾ ਲਿਆ ਹੈ ਅਤੇ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਲਿਆ ਹੈ,
ਇਸਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਦਸ ਦਈਏ ਕਿ ਅਮਰੀਕਾ ਪਹਿਲਾਂ ਤੋਂ ਹੀ ਪਾਕਿਸਾਤਨ ਦੀ ਆਰਥਿਕ ਬਦਹਾਲ ਲਈ ਚੀਨ ਨੂੰ ਜਿਮ੍ਹੇਵਾਰ ਮੰਨ ਰਿਹਾ ਹੈ। ਕਰਜ਼ ਵਿਚ ਡੁੱਬੇ ਪਾਕਿਸਤਾਨ ਲਈ ਚੀਨ ਕਹਿ ਚੁੱਕਾ ਹੈ ਕਿ ਪਾਕਿਸਤਾਨ ਤੇ ਕਰਜ਼ ਲਈ ਚੀਨ ਨੇ ਕਦੇ ਵੀ ਦਬਾਅ ਨਹੀਂ ਬਣਾਇਆ। ਪਾਕਿਸਤਾਨੀ ਅਤੇ ਅਮਰੀਕੀ ਮੀਡੀਆ ਵਿਚ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਕਰਜ਼ ਦੇਣ ਦੇ ਮਾਮਲੇ ਵਿਚ ਅਮਰੀਕਾ ਕਾਫੀ ਸਖ਼ਤ ਰੱਵਈਆ ਦਿਖਾ ਸਕਦਾ ਹੈ। ਅਮਰੀਕਾ ਵੱਲੋਂ ਪਾਕਿਸਤਾਨ ਦੀ ਕਰਜ਼ ਦੀ ਮੰਗ ਤੇ ਕਿਹਾ ਗਿਆ ਹੈ
ਕਿ ਚੀਨ ਤੋਂ ਲਿਆ ਬੇਹਿਸਾਬ ਕਰਜ਼ ਪਾਕਿਸਤਾਨ ਦੀ ਇਸ ਹਾਲਤ ਲਈ ਜਿਮ੍ਹੇਵਾਰ ਹੈ। ਪਾਕਿਸਤਾਨ ਜਿਸ ਵੇਲੇ ਚੀਨ ਤੋਂ ਕਰਜ ਲੈ ਰਿਹਾ ਸੀ, ਤਾਂ ਉਸਨੇ ਸੋਚਿਆ ਕਿ ਇਸ ਨਾਲ ਦੇਸ਼ ਦੇ ਆਰਥਿਕ ਹਾਲਾਤਾਂ ਵਿਚ ਸੁਧਾਰ ਆਵੇਗਾ ਅਤੇ ਉਸ ਨੂੰ ਕਰਜ਼ ਚੁਕਾਉਣ ਵਿਚ ਆਸਾਨੀ ਹੋਵੇਗੀ। ਪਰ ਹਕੀਕਤ ਇਹ ਹੈ ਕਿ ਇਸ ਨਾਲ ਪਾਕਿਸਤਾਨ ਦੇ ਹਾਲਾਤ ਹੋਰ ਬੇਕਾਬੂ ਹੋ ਗਏ ਅਤੇ ਕਰਜ਼ ਚੁਕਾਉਣਾ ਹੁਣ ਪਾਕਿਸਤਾਨ ਲਈ ਲਗਭਗ ਨਾਮੁਮਕਿਨ ਜਿਹਾ ਜਾਪਦਾ ਹੈ।