ਰੂਸ ਤੋਂ ਡਿਫੈਂਸ ਸਿਸਟਮ ਅਤੇ ਈਰਾਨ ਤੋਂ ਤੇਲ ਖਰੀਦ ਭਾਰਤ ਲਈ ਨਹੀਂ ਹੋਵੇਗੀ ਮਦਦਗਾਰ : ਅਮਰੀਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਸ ਤੋਂ ਡਿਫੈਂਸ ਸਿਸਟਮ ਅਤੇ ਈਰਾਨ ਤੋਂ ਤੇਲ ਖਰੀਦ 'ਤੇ ਅਮਰੀਕਾ ਨੇ ਭਾਰਤ ਨੂੰ ਤਿੱਖੇ ਤੇਵਰ ਦਿਖਾਏ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਵਲੋਂ 4...

Donald Trump

ਵਾਸ਼ਿੰਗਟਨ : (ਪੀਟੀਆਈ) ਰੂਸ ਤੋਂ ਡਿਫੈਂਸ ਸਿਸਟਮ ਅਤੇ ਈਰਾਨ ਤੋਂ ਤੇਲ ਖਰੀਦ 'ਤੇ ਅਮਰੀਕਾ ਨੇ ਭਾਰਤ ਨੂੰ ਤਿੱਖੇ ਤੇਵਰ ਦਿਖਾਏ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਵਲੋਂ 4 ਨਵੰਬਰ ਤੋਂ ਬਾਅਦ ਈਰਾਨ ਤੋਂ ਤੇਲ ਖਰੀਦਣ ਅਤੇ ਰੂਸ ਤੋਂ ਐਸ - 400 ਡਿਫੈਂਸ ਸਿਸਟਮ ਖਰੀਦਣਾ ਕਿਸੇ ਵੀ ਤਰ੍ਹਾਂ ਮਦਦਗਾਰ ਨਹੀਂ ਹੋਵੇਗਾ ਅਤੇ ਅਮਰੀਕਾ ਬਹੁਤ ਸਾਵਧਾਨੀ ਨਾਲ ਇਸ ਦੀ ਸਮਿਖਿਆ ਕਰ ਰਿਹਾ ਹੈ। ਅਮਰੀਕਾ ਈਰਾਨ ਤੋਂ ਤੇਲ ਦਾ ਨਿਰਯਾਤ ਪੂਰੀ ਤਰ੍ਹਾਂ ਨਾਲ ਰੋਕਨਾ ਚਾਹੁੰਦਾ ਹੈ।

ਅਮਰੀਕਾ ਨੇ 2015 ਵਿਚ ਸ਼ੁਰੂ ਹੋਏ ਬਹੁ-ਪੱਖੀ ਸਮਝੌਤੇ ਤੋਂ ਬਾਹਰ ਆਉਣ ਦੇ ਫੈਸਲੇ ਦੇ ਨਾਲ ਈਰਾਨ ਤੋਂ ਤੇਲ ਖਰੀਦ 'ਤੇ ਪਾਬੰਦੀ ਲਗਾਇਆ ਸੀ।  ਅਮਰੀਕਾ ਨੇ ਸਾਰੇ ਸਾਥੀਆਂ ਨੂੰ 4 ਨਵੰਬਰ ਤੱਕ ਈਰਾਨ ਤੋਂ ਤੇਲ ਦੀ ਖਰੀਦ ਪੂਰੀ ਤਰ੍ਹਾਂ ਬੰਦ ਕਰਨ ਨੂੰ ਕਿਹਾ ਸੀ। ਜਦੋਂ ਅਮਰੀਕੀ ਵਿਦੇਸ਼ ਮੰਤਰਾਲਾ ਦੀ ਮਹਿਲਾ ਬੁਲਾਰਾ ਹੀਥਰ ਐਨ ਨੌਰਟ ਤੋਂ ਪੁੱਛਿਆ ਗਿਆ ਕਿ ਰਿਪੋਰਟ ਹਨ ਕਿ ਭਾਰਤ 4 ਨਵੰਬਰ ਤੋਂ ਬਾਅਦ ਵੀ ਈਰਾਨ ਤੋਂ ਤੇਲ ਦੀ ਖਰੀਦ ਜਾਰੀ ਰੱਖੇਗਾ, ਤਾਂ ਨੌਰਟ ਨੇ ਕਿਹਾ ਕਿ ਇਹ ਮਦਦਗਾਰ ਸਾਬਤ ਨਹੀਂ ਹੋਵੇਗਾ।

ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਦੋ ਰਿਫਾਈਨਰਾਂ ਨੇ ਨਵੰਬਰ ਲਈ ਈਰਾਨ ਤੋਂ ਤੇਲ ਦਾ ਆਰਡਰ ਦਿਤਾ ਹੈ। ਨੌਟਰ ਨੇ ਕਿਹਾ ਕਿ ਅਸੀਂ ਉਨ੍ਹਾਂ ਦੇਸ਼ਾਂ ਨੂੰ ਅਪਣੀ ਨੀਤੀ ਬਾਰੇ ਵਿਚ ਬੇਹੱਦ ਸਪਸ਼ਟ ਸ਼ਬਦਾਂ ਵਿਚ ਸਮਝਾ ਦਿਤਾ ਹੈ। ਅਸੀਂ ਈਰਾਕ ਦੀ ਸਰਕਾਰ ਦੇ ਨਾਲ ਇਸ ਮੁੱਦੇ 'ਤੇ ਗੱਲ ਸ਼ੁਰੂ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਇਹੀ ਸੁਨੇਹਾ ਸਾਰੇ ਦੇਸ਼ਾਂ ਨੂੰ ਦਿਤਾ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਅਮਰੀਕਾ ਸਾਰੇ ਪਾਬੰਦੀਆਂ ਨੂੰ ਲਾਗੂ ਕਰਨ ਨੂੰ ਲੈ ਕੇ ਸਮਰਪਿਤ ਹੈ।

ਦੱਸ ਦਈਏ ਕਿ ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਦਾ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਇਸ ਤੋਂ ਪਹਿਲਾਂ ਰੂਸੀ ਰਾਜਦੂਤ ਨੇ ਭਾਰਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਨਜ਼ਦੀਕ ਭਵਿੱਖ ਵਿਚ ਭਾਰਤ ਦੇ ਨਾਲ ਹੋਣ ਵਾਲੇ ਕਿਸੇ ਵੀ ਰੱਖਿਆ ਕਰਾਰ ਵਿਚ CAATSA ਆੜੇ ਨਹੀਂ ਆਵੇਗਾ। ਉਨ੍ਹਾਂ ਨੇ ਇਕ ਅਜ਼ਾਦ ਦੇਸ਼ ਦੇ ਤੌਰ 'ਤੇ ਭਾਰਤ ਦੇ ਕੰਮ ਕਰਨ ਦੀ ਤਾਰੀਫ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਰੂਸ ਵੀ ਭਾਰਤ ਦੇ ਨਾਲ ਫੌਜੀ ਸਬੰਧਾਂ ਅਤੇ ਸਹਿਯੋਗ ਨੂੰ ਮਜਬੂਤ ਕਰਨ ਲਈ COMCASA ਦੀ ਤਰ੍ਹਾਂ ਦਾ ਸਮਝੌਤਾ ਕਰਨਾ ਚਾਹੁੰਦਾ ਹੈ।

ਦੱਸ ਦਈਏ ਕਿ COMCASA 'ਤੇ ਹਾਲ ਹੀ ਵਿਚ ਅਮਰੀਕਾ ਅਤੇ ਭਾਰਤ ਨੇ ਗੱਲਬਾਤ ਦੇ ਦੌਰਾਨ ਦਸਤਖਤ ਕੀਤੇ ਸਨ। COMCASA ਯਾਨੀ ਕੰਮਿਉਨਿਕੇਸ਼ਨਸ ਕੰਪੈਟਿਬਿਲਿਟੀ ਐਂਡ ਸਿਕਿਆਰਿਟੀ ਐਗਰੀਮੈਂਟ ਉਨ੍ਹਾਂ ਚਾਰ ਮੁੱਢਲੇ ਸਮਝੌਤੀਆਂ ਵਿਚੋਂ ਇਕ ਹੈ ਜੋ ਅਮਰੀਕਾ ਅਪਣੇ ਸਾਥੀ ਅਤੇ ਕਰੀਬੀ ਪਾਰਟਨਰ ਦੇਸ਼ਾਂ ਦੇ ਨਾਲ ਕਰਦਾ ਹੈ, ਜਿਸ ਦੇ ਨਾਲ ਸੇਨਾ ਵਾਲਿਆਂ ਵਿਚ ਸਹਿਯੋਗ ਵੱਧ ਸਕੇ।