ਮਾਈਕਲ ਤੂਫਾਨ ਨਾਲ ਅਮਰੀਕਾ 'ਚ 12 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਚਕਰਵਾਤੀ ਤੂਫਾਨ ਮਾਈਕਲ ਦੇ ਕਾਰਨ ਹੁਣ ਤੱਕ 12 ਲੋਕਾਂ ਦੀ ਜਾਨ ਜਾ ਚੁੱਕੀ ਹੈ।  ਵੀਰਵਾਰ ਨੂੰ ਜਦੋਂ ਇਹ ਤੂਫਾਨ ਫਲੋਰੀਡਾ ਦੇ ਉਤਰ ਪੱਛਮ ਵਾਲੇ ਤਟ ...

Hurricane Michael death toll rises to 12

ਵਾਸ਼ਿੰਗਟਨ : (ਪੀਟੀਆਈ) ਅਮਰੀਕਾ ਵਿਚ ਚਕਰਵਾਤੀ ਤੂਫਾਨ ਮਾਈਕਲ ਦੇ ਕਾਰਨ ਹੁਣ ਤੱਕ 12 ਲੋਕਾਂ ਦੀ ਜਾਨ ਜਾ ਚੁੱਕੀ ਹੈ।  ਵੀਰਵਾਰ ਨੂੰ ਜਦੋਂ ਇਹ ਤੂਫਾਨ ਫਲੋਰੀਡਾ ਦੇ ਉਤਰ ਪੱਛਮ ਵਾਲੇ ਤਟ ਨਾਲ ਟਕਰਾਇਆ, ਹਵਾ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਸ਼੍ਰੇਣੀ ਚਾਰ ਦੇ ਇਸ ਤੂਫਾਨ ਨੂੰ ਮੌਸਮ ਵਿਗਿਆਨੀ ਅਮਰੀਕਾ ਦਾ ਸੱਭ ਤੋਂ ਸ਼ਕਤੀਸ਼ਾਲੀ ਤੂਫਾਨ ਵਿਚ ਦੱਸ ਰਹੇ ਹਨ।

ਤੂਫਾਨ ਨਾਲ ਫਲੋਰੀਡਾ ਤੋਂ ਇਲਾਵਾ ਜਾਰਜੀਆ ਅਤੇ ਉਤਰੀ ਕੈਰੋਲਿਨਾ ਵਿਚ ਵੀ ਭਾਰੀ ਤਬਾਹੀ ਹੋਈ ਹੈ। ਕਈ ਜਗ੍ਹਾਵਾਂ 'ਤੇ ਭਾਰੀ ਮੀਂਹ ਦੇ ਕਾਰਨ ਹੜ੍ਹ ਦੀ ਹਾਲਤ ਬਣ ਗਈ ਹੈ। ਤੇਜ਼ ਹਵਾਵਾਂ ਦੇ ਕਾਰਨ ਕਈ ਦਰਖਤ ਜਡ਼ ਤੋਂ ਉੱਖਡ਼ ਗਏ। ਇਕ ਹਜ਼ਾਰ ਤੋਂ ਜ਼ਿਆਦਾ ਘਰ ਅਤੇ ਇਮਾਰਤਾਂ ਧਰਾਸ਼ਾਈ ਹੋ ਗਏ। 20 ਹਜ਼ਾਰ ਲੋਕ ਅਪਣਾ ਘਰ ਛੱਡ ਕਰ ਆਸਰਾ ਘਰਾਂ ਵਿਚ ਸ਼ਰਨ ਲੈਣ ਨੂੰ ਮਜਬੂਰ ਹੋਏ। ਫੌਜ ਅਤੇ ਬਚਾਅ ਕਰਮੀ ਤੂਫਾਨ ਵਿਚ ਫਸੇ ਲੋਕਾਂ ਦੀ ਤਲਾਸ਼ ਕਰ ਰਹੇ ਹਨ।

ਤੂਫਾਨ ਤੋਂ ਲਗਭੱਗ 12 ਲੱਖ ਘਰਾਂ ਦੀ ਬਿਜਲੀ ਚਲੀ ਗਈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਦੇ ਮੁਤਾਬਕ ਤੂਫਾਨ ਦੇ ਕਾਰਨ ਕਪਾਸ ਅਤੇ ਮੂੰਗਫਲੀ ਦੀਆਂ ਫਸਲਾਂ ਬਰਬਾਦ ਹੋਈਆਂ ਹਨ। ਇਸ ਤੋਂ 1.9 ਅਰਬ ਡਾਲਰ (ਲਗਭੱਗ 14 ਹਜ਼ਾਰ ਕਰੋਡ਼ ਰੁਪਏ) ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।