ਅਮਰੀਕਾ ਦੇ ਮਾਇਕਲ ਤੂਫ਼ਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਤੂਫ਼ਾਨ ਮਾਇਕਲ ਤੇਜ਼ ਰਫ਼ਤਾਰ ਨਾਲ ਫਲੋਰੀਡਾ ਤੱਟ ਵੱਲ ਵੱਧ ਰਿਹਾ ਹੈ ਜਿਸ ਦੇ ਚੱਲਦੇ ਦੱਖਣ ਰਾਜ ਦੇ ਗਵਰਨਰ...

America's Michael Typhoon Expands People's Problems

ਪਨਾਮਾ ਸਿਟੀ : ਅਮਰੀਕਾ ਵਿਚ ਤੂਫ਼ਾਨ ਮਾਇਕਲ ਤੇਜ਼ ਰਫ਼ਤਾਰ ਨਾਲ ਫਲੋਰੀਡਾ ਤੱਟ ਵੱਲ ਵੱਧ ਰਿਹਾ ਹੈ ਜਿਸ ਦੇ ਚੱਲਦੇ ਦੱਖਣ ਰਾਜ ਦੇ ਗਵਰਨਰ ਨੇ ਉਥੇ ਦੇ ਨਿਵਾਸੀਆਂ ਨੂੰ ਇਕ ਭਿਆਨਕ ਤੂਫ਼ਾਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿਤੀ ਹੈ। ਮਾਇਕਲ 195 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੇ ਨਾਲ ਫਲੋਰੀਡਾ ਵੱਲ ਨੂੰ ਵੱਧ ਰਿਹਾ ਹੈ। ਇਹ ਤੀਸਰੀ ਸ਼੍ਰੇਣੀ ਦੇ ਤੂਫਾਨ ਵਿਚ ਬਦਲ ਗਿਆ ਹੈ। ਰਾਸ਼ਟਰੀ ਤੂਫ਼ਾਨ ਕੇਂਦਰ (ਐਨਐਚਸੀ) ਨੇ ਦੱਸਿਆ ਕਿ ਤੂਫ਼ਾਨ ਦੇ ਬੁੱਧਵਾਰ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਉੱਤਰੀ ਹੈਤੀ ਦੇ ਕੋਲ ਆਏ 5.9 ਤੀਬਰਤਾ ਵਾਲੇ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਤੱਟ ‘ਤੇ ਸਥਿਤ ਸ਼ਹਿਰ ਪੋਰਟ-ਡੀ-ਪੈਕਸ ਵਿਚ ਨੌਂ, ਗਰੋਸ ਮੋਰਨੇ ਵਿਚ ਸੱਤ ਅਤੇ ਸੈਂਟ-ਲੁਈਸ ਡੀ ਨਾਰਡ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

ਹੈਤੀ ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਆਪਦਾ ਵਿਚ ਹੋਰ 333 ਲੋਕ ਜ਼ਖ਼ਮੀ ਹੋ ਗਏ ਹਨ ਅਤੇ ਘੱਟ ਤੋਂ ਘੱਟ 7,783 ਪਰਿਵਾਰਾਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ। ਸ਼ਨੀਵਾਰ ਨੂੰ ਭੁਚਾਲ ਆਇਆ ਸੀ ਜਿਸ ਵਿਚ ਹਜ਼ਾਰਾਂ ਘਰ ਖ਼ਰਾਬ ਹੋ ਗਏ। ਉਸ ਤੋਂ ਬਾਅਦ ਐਤਵਾਰ ਨੂੰ ਵੀ 5.2 ਤੀਬਰਤਾ ਵਾਲੇ ਝਟਕੇ ਆਏ ਜਿਸ ਕਾਰਨ ਹਜ਼ਾਰਾਂ ਲੋਕ ਅਪਣੀ ਸੁਰੱਖਿਆ ਦੇ ਡਰ ਤੋਂ ਅਪਣੇ ਘਰਾਂ ਵਿਚੋਂ ਨਿਕਲ ਕੇ ਬਾਹਰ ਹੀ ਸੁੱਤੇ।

 

Related Stories