ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੰਤਰੀ ਤੁਲਸੀ ਗਾਬਾਰਡ ਨੇ ਰਾਸ਼ਟਰਪਤੀ ਚੋਣ ਦਾ ਦਿਤਾ ਸੰਕੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੁਲਸੀ ਗਾਬਾਰਡ ਨੇ ਕਿਹਾ ਕਿ ਮੈਂ ਗੰਭੀਰਤਾ ਨਾਲ ਇਸ ਸਬੰਧੀ ਵਿਚਾਰ ਕਰ ਰਹੀ ਹਾਂ। ਸਾਡਾ ਦੇਸ਼ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਉਸ ਨੂੰ ਲੈ ਕੇ ਮੈਂ ਚਿੰਤਤ ਹਾਂ।

Member of the U.S. House of Representatives

ਵਾਸ਼ਿੰਗਟਨ, ( ਭਾਸ਼ਾ ) :  ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੰਤਰੀ ਤੁਲਸੀ ਗਾਬਾਰਡ ਨੇ ਸਾਲ 2020 ਵਿਚ ਹੋਣ ਵਾਲੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਵਿਚ ਹਿੱਸਾ ਲੈਣ ਦੇ ਸੰਕੇਤ ਦਿਤੇ ਹਨ। ਉਹਨਾਂ  ਕਿਹਾ ਹੈ ਕਿ ਉਹ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਲੋਕਤੰਤਰੀ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਗੰਭੀਰਤਾ ਨਾਲ ਇਸ ਸਬੰਧੀ ਵਿਚਾਰ ਕਰ ਰਹੀ ਹਾਂ। ਸਾਡਾ ਦੇਸ਼ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਉਸ ਨੂੰ ਲੈ ਕੇ ਮੈਂ ਚਿੰਤਤ ਹਾਂ। ਪਿਛਲੇ ਕਝ ਹਫਤਿਆਂ ਤੋਂ 37 ਸਾਲਾਂ ਗਾਬਾਰਡ ਅਪਣੀ

ਪਾਰਟੀ ਦੇ ਨੇਤਾਵਾਂ ਅਤੇ ਭਾਰਤੀ ਅਮਰੀਕੀ ਸਮੁਦਾਇ ਦੇ ਲੋਕਾਂ ਨਾਲ ਚੋਣ ਲੜਨ ਬਾਰੇ ਵਿਚਾਰ-ਵਟਾਂਦਰਾ ਕਰ ਰਹੀ ਹੈ। ਤੁਲਸੀ ਗਾਬਾਰਡ ਜੇਕਰ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਕਰਦੀ ਹੈ ਤਾਂ ਉਹ ਵਹਾਈਟ ਹਾਊਸ ਦੀ ਇਸ ਦੌੜ ਵਿਚ ਪਹਿਲੀ ਹਿੰਦੂ ਉਮੀਦਵਾਰ ਹੋਣਗੇ। ਚੁਣੇ ਜਾਣ 'ਤੇ ਉਹ ਅਮਰੀਕਾ ਦੀ ਸੱਭ ਤੋਂ ਘੱਟ ਉਮਰ ਦੀ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਦੀ ਹੈ। ਗਾਬਾਰਡ ਪਿਛਲੇ ਮਹੀਨੇ ਅਮਰੀਕੀ ਸੰਸਦ ਦੇ

ਹੇਠਲੇ ਸਦਨ ਲਈ ਹੋਈਆਂ ਚੋਣਾਂ ਵਿਚ ਦੁਬਾਰਾ ਤੋਂ ਚੁਣੀ ਗਈ। ਇਹ ਉਹਨਾਂ ਦਾ ਚੌਥਾ ਕਾਰਜਕਾਲ ਹੈ। ਉਹ ਸਾਲ 2012 ਤੋਂ ਇਸ ਸਦਨ ਦੀ ਮੈਂਬਰ ਹਨ। ਉਹ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਸਮੁਦਾਇ ਦੀ ਪਸੰਦ ਹਨ । ਦੂਜੇ ਪਾਸੇ ਭਾਰਤੀ ਮੂਲ ਦੀ ਸੰਸਦ ਮੰਤਰੀ ਕਮਲਾ ਹੈਰਿਸ ਨੇ ਬੀਤੇ ਦਿਨੀਂ ਕਿਹਾ ਸੀ ਸੀ ਕਿ ਉਹ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਰਾਸ਼ਟਰਪਤੀ ਚੋਣ ਲੜਨ ਬਾਰੇ ਫੈਸਲਾ ਲੈਣਗੇ। ਉਹ ਅਮਰੀਕੀ ਸੰਸਦ ਦੇ ਉਪਰਲੇ ਸਦਨ ਦੀ ਸੀਨੇਟ ਦੀ ਮੈਂਬਰ ਹਨ।