ਰਖਿਆ ਅਤੇ ਸੁਰੱਖਿਆ ਸਬੰਧ ਮਜ਼ਬੂਤ ਕਰਨ ਲਈ ਸਹਿਮਤ ਹੋਏ ਭਾਰਤ ਤੇ ਅਮਰੀਕਾ
ਭਾਰਤ ਅਤੇ ਅਮਰੀਕਾ ਅਪਣੇ ਰਖਿਆ ਅਤੇ ਸੁਰੱÎਖਿਆ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਸਹਿਮਤ ਹੋਏ ਹਨ........
ਨਵੀਂ ਦਿੱਲੀ/ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਅਪਣੇ ਰਖਿਆ ਅਤੇ ਸੁਰੱÎਖਿਆ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਸਹਿਮਤ ਹੋਏ ਹਨ। ਰਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਉਨ੍ਹਾਂ ਦੇ ਅਮਰੀਕਾ ਹਮਅਹੁਦਾ ਜੇਮਜ਼ ਮੈਟਿਸ ਦੁਆਰਾ ਮੌਜੂਦਾ ਤਰਜੀਹਾਂ ਦੀ ਸਮੀਖਿਆ ਦੌਰਾਨ ਇਹ ਸਹਿਮਤੀ ਬਣੀ। ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤਰ ਬਣਾਉਣ ਦੀਆਂ ਤਰਜੀਹਾਂ ਦੀ ਵੀ ਸਮੀਖਿਆ ਕੀਤੀ। ਨਿਰਮਲਾ ਸੀਤਾਰਮਣ ਨੇ ਜੇਮਜ਼ ਮੈਟਿਸ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਭਾਰਤ ਅਤੇ ਅਮਰੀਕਾ ਰਖਿਆ ਤੇ ਸੁਰੱਖਿਆ ਸਬੰਧ ਤੇਜ਼ੀ ਤੋਂ ਅੱਗੇ ਵਧਣ ਲਈ ਸਹਿਮਤ ਹੋਏ ਹਨ।
ਮੁਲਾਕਾਤ ਵਿਚ ਮੈਟਿਸ ਨੇ ਭਾਰਤ ਨੂੰ ਪੂਰੇ ਹਿੰਦ-ਪ੍ਰਸ਼ਾਂਤ ਖੇਤਰ ਅਤੇ ਵਿਸ਼ਵ ਭਰ ਵਿਚ 'ਤਾਕਤ ਪ੍ਰਦਾਨ ਕਰਨ ਵਾਲਾ ਦੇਸ਼' ਦਸਿਆ। ਅਮਰੀਕੀ ਰਖਿਆ ਮੰਤਰੀ ਨੇ ਅਪਣੇ ਭਾਰਤੀ ਹਮਅਹੁਦੇ ਨਾਲ ਪੈਂਟਾਗਨ ਵਿਚ ਚੌਥੇ ਦੌਰ ਦੀ ਬੈਠਕ ਵਿਚ ਸੀਤਾਰਮਣ ਦਾ ਸਵਾਗਤ ਕੀਤਾ। ਭਾਰਤੀ ਰਖਿਆ ਮੰਤਰੀ ਅਮਰੀਕਾ ਦੀ ਪੰਜ ਦਿਨਾ ਅਧਿਕਾਰਤ ਯਾਤਰਾ 'ਤੇ ਹਨ। ਇਥੋਂ ਉਹ ਕੈਲੇਫ਼ੋਰਨੀਆ ਵਿਚ ਰਖਿਆ ਮੰਤਰਾਲੇ ਦੇ ਡਿਫ਼ੈਂਸ ਇਨੋਵੇਸ਼ਨ ਯੂਨਿਟ ਅਤੇ ਹਵਾਈ ਵਿਚ ਹਿੰਦ ਪ੍ਰਸ਼ਾਂਤ ਕਮਾਨ ਮੁੱਖ ਦਫ਼ਤਰ ਜਾਣਗੇ। ਮੈਟਿਸ ਨੇ ਕਿਹਾ, 'ਅਮਰੀਕਾ ਅਤੇ ਭਾਰਤ ਨੇ ਪ੍ਰਧਾਨ ਮੰਤਰੀ (ਮੋਦੀ) ਦੇ ਸ਼ਬਦਾਂ ਵਿਚ, ਅਤੀਤ ਤੋਂ ਚਲੇ ਜਾ ਰਹੇ ਝਿਜਕ ਨੂੰ ਦੂਰ ਕੀਤਾ। (ਏਜੰਸੀ)