Ravi Uppal News: ਮਹਾਦੇਵ ਬੁੱਕ ਆਨਲਾਈਨ ਸੱਟੇਬਾਜ਼ੀ 'ਚ ਮੁਲਜ਼ਮ ਰਵੀ ਉੱਪਲ ਨੂੰ ਦੁਬਈ ਪੁਲਿਸ ਨੇ ਕੀਤਾ ਗਿ੍ਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Ravi Uppal News: UAE 'ਚ ਕੀਤੀ ਗਈ ਕਾਰਵਾਈ

Ravi Uppal was arrested by the Dubai police News in punjabi

Ravi Uppal was arrested by the Dubai police News in punjabi: ਮਹਾਦੇਵ ਗੇਮਿੰਗ ਐਪ ਦੇ ਮਾਲਕ ਰਵੀ ਉੱਪਲ ਨੂੰ ਦੁਬਈ 'ਚ ਹਿਰਾਸਤ 'ਚ ਲਿਆ ਗਿਆ ਹੈ। ਰਵੀ ਉੱਪਲ ਤੋਂ ਇਲਾਵਾ ਦੋ ਹੋਰ ਮੁਲਜ਼ਮਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਰਵੀ ਉੱਪਲ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਭਾਰਤੀ ਜਾਂਚ ਏਜੰਸੀਆਂ ਦੁਬਈ ਸੁਰੱਖਿਆ ਏਜੰਸੀ ਦੇ ਸੰਪਰਕ ਵਿੱਚ ਹਨ। ਰਵੀ ਉੱਪਲ ਮਹਾਦੇਵ ਐਪ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕਰ ਦਿਤਾ ਜਾਵੇਗਾ।

ਇਹ ਵੀ ਪੜ੍ਹੋ: Ludhiana News: ਪੇਸ਼ੀ ਤੋਂ ਪਰਤੇ ਕੈਦੀ ਮਿਲੇ ਸ਼ਰਾਬੀ, 'ਕਹਿੰਦੇ ਮੁਲਾਜ਼ਮਾਂ ਨੇ 15 ਹਜ਼ਾਰ 'ਚ ਪਿਲਾਈ ਸ਼ਰਾਬ’, ਖੋਲ੍ਹੇ ਜੇਲ ਅੰਦਰਲੇ ਵੱਡੇ ਰਾਜ਼!

ਮੁਲਜ਼ਮ ਸੌਰਭ ਚੰਦਰਾਕਰ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਉਹ ਮਹਾਦੇਵ ਐਪ ਦੇ ਦੂਜੇ ਪ੍ਰਮੋਟਰ ਹਨ। ਇਕ ਬਿਆਨ 'ਚ ਦੋਵਾਂ ਨੇ ਮਹਾਦੇਵ ਐਪ ਅਤੇ ਸੱਟੇਬਾਜ਼ੀ ਘੁਟਾਲੇ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਸ਼ੁਭਮ ਸੋਨੀ 'ਤੇ ਪਾ ਦਿਤੀ। ਈਡੀ ਨੇ ਯੂਏਈ ਸਥਿਤ ਭਾਰਤੀ ਦੂਤਾਵਾਸ ਤੋਂ ਸ਼ੁਭਮ ਸੋਨੀ ਦਾ ਬਿਆਨ ਲਿਆ ਹੈ।

ਇਹ ਵੀ ਪੜ੍ਹੋ: Chandigarh News: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 1984 ਦੇ ਸਦਮੇ ਨੂੰ ਕੀਤਾ ਉਜਾਗਰ, ਅੰਮ੍ਰਿਤਸਰ ਕੇਸ ਵਿੱਚ ਜ਼ਮਾਨਤ ਕੀਤੀ ਰੱਦ

ਦੱਸ ਦੇਈਏ ਕਿ ਦੁਬਈ 'ਚ ਬੈਠੇ ਪ੍ਰਮੋਟਰਾਂ 'ਤੇ 60 ਤੋਂ ਜ਼ਿਆਦਾ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਐਪਸ ਦੇ ਜ਼ਰੀਏ ਘਪਲੇ ਕਰਨ ਦਾ ਦੋਸ਼ ਹੈ। ਈਡੀ ਨੇ ਦਾਅਵਾ ਕੀਤਾ ਕਿ ਇਹ ਲਗਭਗ 6 ਹਜ਼ਾਰ ਕਰੋੜ ਰੁਪਏ ਦਾ ਘਪਲਾ ਹੈ। ਇਸ ਮਾਮਲੇ ਵਿੱਚ ਈਡੀ ਨੇ ਸੌਰਭ ਚੰਦਰਾਕਰ, ਰਵੀ ਉੱਪਲ, ਵਿਕਾਸ ਛਾਬੜੀਆ, ਚੰਦਰਭੂਸ਼ਣ ਵਰਮਾ, ਸਤੀਸ਼ ਚੰਦਰਾਕਰ, ਅਨਿਲ ਦਮਮਾਨੀ, ਸੁਨੀਲ ਦਮਮਾਨੀ, ਵਿਸ਼ਾਲ ਆਹੂਜਾ, ਨੀਰਜ ਆਹੂਜਾ, ਸ੍ਰੀਜਨ ਐਸੋਸੀਏਟ ਡਾਇਰੈਕਟਰਾਂ ਪੂਨਰਾਮ ਵਰਮਾ ਅਤੇ ਸ਼ਿਵਕੁਮਾਰ ਵਰਮਾ, ਪਵਨ ਨਥਾਨੀ ਸਮੇਤ 14 ਲੋਕਾਂ ਨੂੰ ਦੋਸ਼ੀ ਬਣਾਇਆ ਹੈ।