Ludhiana News: ਪੇਸ਼ੀ ਤੋਂ ਪਰਤੇ ਕੈਦੀ ਮਿਲੇ ਸ਼ਰਾਬੀ, 'ਕਹਿੰਦੇ ਮੁਲਾਜ਼ਮਾਂ ਨੇ 15 ਹਜ਼ਾਰ 'ਚ ਪਿਲਾਈ ਸ਼ਰਾਬ’, ਖੋਲ੍ਹੇ ਜੇਲ ਅੰਦਰਲੇ ਵੱਡੇ ਰਾਜ਼!

By : GAGANDEEP

Published : Dec 13, 2023, 9:46 am IST
Updated : Dec 13, 2023, 9:54 am IST
SHARE ARTICLE
Ludhiana Inmates found drunk after returning to jail post hearing News in punjabi
Ludhiana Inmates found drunk after returning to jail post hearing News in punjabi

Ludhiana News: ''ਜੇਲ ਅੰਦਰ 55 ਹਜ਼ਾਰ ਰੁਪਏ ਵਿਚ ਜਾਂਦਾ ਮੋਬਾਇਲ''

Ludhiana Inmates found drunk after returning to jail post hearing News in punjabi: ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਰਾਤ 9.30 ਵਜੇ ਕੈਦੀਆਂ ਨੂੰ ਗੇਟ ਤੋਂ ਅੰਦਰ ਲਿਜਾਂਦੇ ਸਮੇਂ ਹੰਗਾਮਾ ਹੋਇਆ। ਜੇਲ ਪ੍ਰਸ਼ਾਸਨ ਨੇ ਪੇਸ਼ੀ ਤੋਂ ਵਾਪਸ ਆਏ ਪੰਜ ਕੈਦੀਆਂ ਨੂੰ ਸ਼ਰਾਬ ਵਿਚ ਧੁੱਤ ਵੇਖ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ। ਹਸਪਤਾਲ ਪਹੁੰਚੇ ਕੈਦੀਆਂ ਨੇ ਹੰਗਾਮਾ ਮਚਾਇਆ ਅਤੇ ਮੀਡੀਆ ਦੇ ਸਾਹਮਣੇ ਵੱਡੇ ਖੁਲਾਸੇ ਕੀਤੇ। ਕੈਦੀਆਂ ਨੇ ਪੁਲਿਸ ’ਤੇ ਪੇਸ਼ੀ ਦੌਰਾਨ ਪੈਸੇ ਲੈਣ ਅਤੇ ਸ਼ਰਾਬ ਪੀਣ ਦੇ ਗੰਭੀਰ ਦੋਸ਼ ਲਾਏ ਹਨ।

ਇਹ ਵੀ ਪੜ੍ਹੋ: Chandigarh News: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 1984 ਦੇ ਸਦਮੇ ਨੂੰ ਕੀਤਾ ਉਜਾਗਰ, ਅੰਮ੍ਰਿਤਸਰ ਕੇਸ ਵਿੱਚ ਜ਼ਮਾਨਤ ਕੀਤੀ ਰੱਦ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੈਂਗਸਟਰ ਸਾਹਿਲ ਕੰਡਾ ਨੇ ਦੱਸਿਆ ਕਿ ਉਸ ਖਿਲਾਫ 8 ਤੋਂ 9 ਮਾਮਲੇ ਦਰਜ ਹਨ। ਉਹ ਹੈਬੋਵਾਲ ਦਾ ਰਹਿਣ ਵਾਲਾ ਹੈ। ਉਸ ਦੇ ਹੋਰ ਸਾਥੀਆਂ 'ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਅੱਜ ਉਹ ਆਪਣੇ ਚਾਰ ਹੋਰ ਦੋਸਤਾਂ ਨਾਲ ਕਿਸੇ ਕੇਸ ਦੀ ਸੁਣਵਾਈ ਲਈ ਗਿਆ ਹੋਇਆ ਸੀ। ਪੇਸ਼ੀ ਤੋਂ ਬਾਅਦ ਉਸ ਨੇ 15 ਹਜ਼ਾਰ ਰੁਪਏ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ, ਜਿਨ੍ਹਾਂ ਨੇ ਉਸ ਨੂੰ ਸ਼ਰਾਬ ਪਿਲਾਈ।

ਇਹ ਵੀ ਪੜ੍ਹੋ:Kirpan in flight news: ਫਲਾਈਟ 'ਚ ਕਿਰਪਾਨ ਲਿਜਾਣ ਦੀ ਇਜਾਜ਼ਤ ਲਈ ਬੰਬੇ ਹਾਈ ਕੋਰਟ ਪਹੁੰਚਿਆ ਇੰਡੀਗੋ ਦਾ ਪਾਇਲਟ  

ਸਾਹਿਲ ਅਨੁਸਾਰ ਜਦੋਂ ਉਹ ਵਾਪਸ ਜੇਲ ਜਾਣ ਲੱਗਾ ਤਾਂ ਜੇਲ ਪ੍ਰਸ਼ਾਸਨ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਰੋਕ ਲਿਆ ਅਤੇ ਸ਼ਰਾਬ ਦਾ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿਤਾ। ਸਾਹਿਲ ਨੇ ਦੱਸਿਆ ਕਿ ਅਕਸਰ ਜਦੋਂ ਵੀ ਉਹ ਅਦਾਲਤ ਜਾਂਦਾ ਹੈ ਤਾਂ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦਿੰਦਾ ਹੈ ਅਤੇ ਸ਼ਰਾਬ ਆਦਿ ਪੀਂਦਾ ਹੈ। ਅੱਜ ਜੇਲ ਪ੍ਰਸ਼ਾਸਨ ਨੂੰ ਸ਼ੱਕ ਹੋ ਗਿਆ ਜਿਸ ਕਾਰਨ ਉਸ ਨੂੰ ਫੜ ਲਿਆ ਗਿਆ।

ਸਾਹਿਲ ਕੰਡਾ ਨੇ ਖੁਲਾਸਾ ਕੀਤਾ ਕਿ ਜੇਕਰ ਕੋਈ ਕੈਦੀ ਕੇਂਦਰੀ ਜੇਲ ਵਿੱਚ ਮੋਬਾਈਲ ਲੈਣਾ ਚਾਹੁੰਦਾ ਹੈ ਤਾਂ ਉਹ 55 ਹਜ਼ਾਰ ਰੁਪਏ ਵਿਚ ਆਸਾਨੀ ਨਾਲ ਟੱਚ ਮੋਬਾਈਲ ਪ੍ਰਾਪਤ ਕਰ ਸਕਦਾ ਹੈ। ਸਾਹਿਲ ਨੇ ਇੱਕ ਡਿਪਟੀ ਸੁਪਰਡੈਂਟ 'ਤੇ ਮੋਬਾਈਲ ਵਪਾਰ ਦੇ ਗੰਭੀਰ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਜੇਲ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਰਹੇ ਹਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement