ਕੂੜੇ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ ਤੋਂ ਪਰੇਸ਼ਾਨੀ ਨਾ ਹੋਵੇ, ਛੱਤ 'ਤੇ ਬਣਾਇਆ ਸਕੀਇੰਗ ਸਲੋਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਸੀਂ ਇਹ ਸਾਬਤ ਕਰਨਾ ਸੀ ਕਿ ਇਹ ਇਕ ਮਜ਼ਬੂਤ ਵਿਚਾਰ ਸੀ ਨਾ ਕਿ ਸਿਰਫ ਇਕ ਸ਼ਾਨਦਾਰ ਯੋਜਨਾ।

waste management and energy plant in Copenhagen

ਕੋਪੇਨਹੇਗਨ : ਡੈਨਮਾਰਕ ਵਿਖੇ ਕੂੜੇ ਨੂੰ ਊਰਜਾ ਵਿਚ ਬਦਲਣ ਵਾਲੇ ਪਲਾਂਟ ਤੋਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਇਸ ਦੀ ਛੱਤ 'ਤੇ ਲੋਕਾਂ ਦੇ ਆਨੰਦ ਲਈ ਇਕ ਆਰਟੀਫਿਸ਼ੀਅਲ ਸਕੀਇੰਗ ਸਲੋਪ ਬਣਾਇਆ ਗਿਆ ਹੈ। ਇਸ ਸਲੋਪ ਨੂੰ ਕੋਪੇਨਹਿਲ ਨਾਮ ਦਿਤਾ ਗਿਆ ਹੈ। ਐਮਗਰ ਬੇਕੇ ਨਾਮ ਦੀ ਇਸ ਫੈਕਟਰੀ 'ਤੇ ਸਲੋਪ ਬਣਾਇਆ ਗਿਆ ਹੈ। ਓਲੇ ਫ੍ਰੇਡਸਲੁੰਡ ਦੱਸਦੇ ਹਨ ਕਿ ਮੈਂ ਸਲੋਪ ਨੂੰ ਬਣਦਿਆਂ ਦੇਖਿਆ ਹੈ,

ਕਿਓਂਕਿ  ਮੈਂ ਫੈਕਟਰੀ ਦੇ ਸੱਭ ਤੋਂ ਨੇੜੇ ਰਹਿੰਦਾ ਹਾਂ। ਮੈਂ ਅਪਣੇ ਦੋਹਾਂ ਬੇਟਿਆਂ ਨੂੰ ਇਸ 'ਤੇ ਫਿਸਲਣ ਲਈ ਭੇਜ ਰਿਹਾ ਹਾਂ। ਮਜ਼ੇਦਾਰ ਗੱਲ ਇਹ ਸੀ ਕਿ 90 ਫ਼ੀ ਸਦੀ ਲੋਕ ਇਹ ਚਰਚਾ ਕਰ ਰਹੇ ਸਨ ਕਿ ਸਕੀਇੰਗ ਸਲੋਪ ਕਦ ਬਣੇਗਾ ਪਰ ਪਲਾਂਟ 'ਤੇ ਕਿਸੇ ਦਾ ਧਿਆਨ ਹੀ ਨਹੀਂ ਗਿਆ। ਪਲਾਂਟ 'ਤੇ ਸਕੀਇੰਗ ਸਲੋਪ ਬਣਾਉਣ ਦਾ ਕੰਮ ਡੈਨਿਸ਼ ਆਰਕੀਟੈਕਚਰ ਫ੍ਰਮ ਬਾਰਕੇ ਇੰਗੇਲ ਗਰੂਪ ਨੇ ਕੀਤਾ ਹੈ।

ਟਾਈਮ ਮੈਗਜ਼ੀਨ ਵੱਲੋਂ 2011 ਵਿਚ ਇਸ ਕੰਮ ਨੂੰ ਦੁਨੀਆਂ ਦੇ 50 ਇਨੋਵੇਟਿਵ ਆਈਡਿਆ ਵਿਚ ਸ਼ਾਮਲ ਕੀਤਾ ਗਿਆ। ਦੋ ਸਾਲ ਪਹਿਲਾਂ ਇਸ ਦੇ ਆਰਕੀਟੈਕਚਰਲ ਮਾਡਲ ਨੂੰ ਨਿਊਆਰਕ ਦੇ ਮਿਊਜ਼ਿਮ ਆਫ਼ ਮਾਡਰਨ ਆਰਟ ਵਿਚ ਵੀ ਰੱਖਿਆ ਗਿਆ ਸੀ। ਇਸ ਲਈ ਇਮਾਰਤ ਵਿਚ ਪਹਿਲਾਂ ਐਲਮੂਨੀਅਮ ਲਪੇਟਿਆ ਗਿਆ ਸੀ ਜੋ ਬਾਅਦ ਵਿਚ ਹਰਿਆਵਲ ਵਿਚ ਬਦਲ ਜਾਵੇਗਾ।

ਮੂਲ ਯੋਜਨਾ ਵਿਚ ਚਿਮਨਾ ਤੋਂ ਕਈ ਟਨ ਕਾਰਬਨਆਕਸਾਈਡ ਕੱਢੀ ਜਾਣੀ ਸੀ ਪਰ ਬਾਅਦ ਵਿਚ ਇਸ ਨੂੰ ਬਦਲ ਦਿਤਾ ਗਿਆ। ਪ੍ਰੋਜੈਕਟ ਮੈਨੇਜਰ ਪੈਟ੍ਰਿਕ ਗੁਸਤਾਫਸਨ ਮੁਤਾਬਕ ਬੀਆਈਜੀ ਦੇ ਆਰਟੀਟੈਕਚਰਲ ਸਕੇਪ ਨੂੰ ਅਸਲ ਵਿਚ ਬਦਲਣਾ ਬਹੁਤ ਚੁਨੌਤੀਪੂਰਨ ਰਿਹਾ। ਛੱਤ ਦੀ ਢਲਾਣ ਬਹੁਤ ਤਿੱਖੀ ਹੈ। ਇਸ ਦਾ ਝੁਕਾਅ 45 ਫ਼ੀ ਸਦੀ ਹੈ। ਜ਼ਿਆਦਾ ਖੁਦਾਈ ਨਹੀਂ ਕੀਤੀ ਜਾ ਸਕਦੀ।

ਇਸ ਤੇ ਰੁਕਣ ਦਾ ਤਰੀਕਾ ਵੀ ਲੱਭਣਾ ਪਵੇਗਾ ਇਸ ਲਈ ਪੌਦਿਆਂ ਦੀ ਮਦਦ ਲੈਣੀ ਪਵੇਗੀ। ਅਸੀਂ ਇਹ ਸਾਬਤ ਕਰਨਾ ਸੀ ਕਿ ਇਹ ਇਕ ਮਜ਼ਬੂਤ ਵਿਚਾਰ ਸੀ ਨਾ ਕਿ ਸਿਰਫ ਇਕ ਸ਼ਾਨਦਾਰ ਯੋਜਨਾ। ਇਸ ਸਕੀਇੰਗ ਸਲੋਪ 'ਤੇ ਹੁਣ ਤੱਕ 93 ਮਿਲੀਅਨ ਡੈਨਿਸ਼ ਕ੍ਰੋਨਰ ( ਲਗਭਗ 73 ਕਰੋੜ ਰੁਪਏ) ਖਰਚ ਹੋ ਚੁੱਕੇ ਹਨ। ਮਈ ਤੱਕ ਇਹ ਪੂਰਾ ਬਣ ਕੇ ਤਿਆਰ ਹੋ ਜਾਵੇਗਾ। ਇਸ ਦੇ ਪੂਰੇ ਪੈਕਜ ਵਿਚ ਲੋਕਾਂ ਨੂੰ 4-5 ਘੰਟੇ ਦੀ ਸਕੀਇੰਗ ਦਾ ਆਨੰਦ ਮਿਲੇਗਾ।