ਅਫ਼ਗ਼ਾਨਿਸਤਾਨ ਦੇ ਰੈਸਤਰਾਂ 'ਚ ਲੋਕਾਂ ਦੇ ਚਿਹਰੇ 'ਤੇ ਮੁਸਕੁਰਾਹਟ ਬਿਖੇਰ ਰਹੀ ਰੋਬੋਟ ਵੇਟਰ!

ਏਜੰਸੀ

ਖ਼ਬਰਾਂ, ਕੌਮਾਂਤਰੀ

ਛੋਟੇ ਛੋਟੇ ਕੰਮ ਕਰਦੀ ਹੈ 'ਟੀਮਿਆ' ਨਾਮ ਦੀ ਇਹ ਰੋਬੋਟ

file photo

ਕਾਬੁਲ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਰੈਸਤਰਾਂ ਵਿਚ ਇਹਨੀਂ ਦਿਨੀਂ ਇਕ ਰੋਬੋਟ ਵੇਟਰ ਲੋਕਾਂ ਦੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਅਫ਼ਗ਼ਾਨਿਸਤਾਨ ਵਿਚ ਪਹਿਲੀ ਰੋਬੋਟ ਵੇਟਰ ਹੈ, ਜੋ ਇਕ ਯੁੱਧਗ੍ਰਸਤ ਦੇਸ਼ ਵਿਚ ਲੋਕਾਂ ਨੂੰ ਭੋਜਨ ਪਰੋਸਣ ਦੇ ਨਾਲ-ਨਾਲ ਉਹਨਾਂ ਦੇ ਚਿਹਰੇ 'ਤੇ ਮੁਸਕੁਰਾਹਟ ਵੀ ਬਿਖੇਰ ਰਹੀ ਹੈ।

'ਟੀਮਿਆ' ਨਾਂ ਦੀ ਇਸ ਰੋਬੋਟ ਦੀ ਲੰਬਾਈ 5 ਫੁੱਟ ਹੈ ਤੇ ਇਹ ਅਜੇ ਛੋਟੇ-ਛੋਟੇ ਕੰਮ ਕਰਦੀ ਹੈ। ਇਹ ਅਫ਼ਗ਼ਾਨਿਸਤਾਨ ਦੀਆਂ ਦੋ ਮੁੱਖ ਭਾਸ਼ਾਵਾਂ ਵਿਚੋਂ ਇਕ 'ਦਾਰੀ' ਵਿਚ ਗੱਲ ਕਰਦੀ ਹੈ। ਇਸ ਨੂੰ 'ਹੈਪੀ ਬਰਥਡੇ' ਜਿਹੇ ਕੁਝ ਵਾਕ ਵੀ ਆਉਂਦੇ ਹਨ। ਰੈਸਤਰਾਂ ਦੇ ਪ੍ਰਬੰਧਕ ਮੁਹੰਮਦ ਰਫੀ ਸ਼ੀਰਜਾਦ ਨੇ ਇਸ ਰੋਬੋਟ ਨੂੰ ਜਾਪਾਨ ਤੋਂ ਲਿਆਂਦਾ ਹੈ।

ਪਿਛਲੇ ਮਹੀਨੇ ਇਸ ਨੇ ਇਥੇ ਕੰਮ ਕਰਨਾ ਸ਼ੁਰੂ ਕੀਤਾ ਹੈ, ਜਿਸ ਤੋਂ ਬਾਅਦ ਤੋਂ ਨਵੇਂ ਗਾਹਕਾਂ ਦੀ ਆਮਦ ਵਧ ਗਈ ਹੈ। ਉਹਨਾਂ ਨੇ ਕਿਹਾ ਕਿ ਇਥੇ ਕਈ ਲੋਕਾਂ ਦੇ ਲਈ ਰੋਬੋਟ ਦੇਖਣਾ ਦਿਲਚਸਪ ਗੱਲ ਹੈ। ਸ਼ੀਰਜਾਦਾ ਨੇ ਕਿਹਾ ਕਿ ਕਦੇ-ਕਦੇ ਤਾਂ ਬੱਚੇ ਰੋਬੋਟ ਨੂੰ ਭੋਜਨ ਲਿਆਉਂਦੇ ਦੇਖ ਖੁਸ਼ੀ ਨਾਲ ਛਾਲਾਂ ਮਾਰਨ ਲੱਗਦੇ ਹਨ। ਇਕ ਪਾਸੇ ਜਾਪਾਨ ਤੇ ਚੀਨ ਵਿਚ ਆਮ ਸਥਾਨਾਂ 'ਤੇ ਰੋਬੋਟ ਦੀ ਤਾਦਾਦ ਵਧ ਰਹੀ ਹੈ, ਉਥੇ ਹੀ ਦੂਜੇ ਪਾਸੇ ਸੰਕਟਗ੍ਰਸਤ ਅਫ਼ਗ਼ਾਨਿਸਤਾਨ ਵਿਚ ਇਹ ਨਵੀਂ ਗੱਲ ਹੈ।

ਅਫ਼ਗ਼ਾਨਿਸਤਾਨ ਵਿਚ ਦਹਾਕਿਆਂ ਤਕ ਚੱਲੇ ਯੁੱਧ ਦੇ ਕਾਰਨ ਕਈ ਬੁਨਿਆਦੀ ਢਾਂਚੇ ਤਬਾਹ ਹੋ ਗਏ ਹਨ। ਅਜਿਹੇ ਵਿਚ ਇਹ ਰੋਬੋਟ ਵੇਟਰੈਸ ਕੁਝ ਦੇਰ ਦੇ ਲਈ ਹੀ ਸਹੀ, ਲੋਕਾਂ ਦੇ ਚਿਹਰੇ 'ਤੇ ਮੁਸਕੁਰਾਹਟ ਦਾ ਕਾਰਨ ਬਣ ਰਿਹਾ ਹੈ।

9 ਸਾਲਾ ਅਹਿਮਦ ਜਕੀ ਰੋਬੋਟ ਨੂੰ ਦੇਖ ਕੇ ਬੇਹੱਦ ਖੁਸ਼ ਹੈ। ਉਸ ਨੇ ਕਿਹਾ ਕਿ ਮੈਂ ਸਿਰਫ਼ ਟੀਵੀ 'ਤੇ ਹੀ ਅਜਿਹੇ ਰੋਬੋਟ ਦੇਖੇ ਸਨ, ਲਿਹਾਜ਼ਾ ਮੈਂ ਅਪਣੇ ਪਿਤਾ ਨੂੰ ਮੈਨੂੰ ਇਸ ਰੈਸਤਰਾਂ ਲਿਆਉਣ ਲਈ ਕਿਹਾ।