Turkey Earthquake- ਰੋਮੀਓ ਅਤੇ ਜੂਲੀ ਨੇ ਬਚਾਈ 6 ਸਾਲਾ ਬੱਚੀ ਦੀ ਜਾਨ, ਸੋਸ਼ਲ ਮੀਡੀਆ ’ਤੇ ਮੁਰੀਦ ਹੋਏ ਲੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਛੇ ਸਾਲਾ ਬੇਰੇਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ

Romeo and Julie save 6-year-old girl in Turkey

 

ਨਵੀਂ ਦਿੱਲੀ:  ਤੁਰਕੀ 'ਚ ਭੂਚਾਲ ਕਾਰਨ ਹੋਈ ਭਾਰੀ ਤਬਾਹੀ ਵਿਚਾਲੇ ਦੁਨੀਆ ਦੇ ਕਈ ਦੇਸ਼ਾਂ ਦੇ ਜਵਾਨ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਭਾਰਤੀ ਵੱਲੋਂ NDRF ਦੀ ਟੀਮ ਵੀ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਇਸ ਟੀਮ ਦੇ ਨਾਲ ਸਨੀਫਰ ਕੁੱਤੇ ਵੀ ਤੁਰਕੀ ਭੇਜੇ ਗਏ ਹਨ। ਇਹਨਾਂ ਵਿਚੋਂ ਦੋ ਰੋਮੀਓ ਅਤੇ ਜੂਲੀ ਨੇ ਮਲਬੇ ਹੇਠ ਦੱਬੀ ਛੇ ਸਾਲਾ ਬੱਚੀ ਦੀ ਜਾਨ ਬਚਾਈ ਹੈ, ਜਿਸ ਲਈ ਇਹਨਾਂ ਦੀ ਕਾਫੀ ਤਾਰੀਫ ਹੋ ਰਹੀ ਹੈ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਮੰਗਿਆ ਜਵਾਬ- ਲੋਕ ਸਭਾ ਅਤੇ ਕੁਝ ਵਿਧਾਨ ਸਭਾਵਾਂ ਵਿਚ ਡਿਪਟੀ ਸਪੀਕਰ ਕਿਉਂ ਨਹੀਂ?

ਖਬਰਾਂ ਮੁਤਾਬਕ NDRF ਦੀ ਟੀਮ ਤੁਰਕੀ ਦੇ ਨੂਰਦਗੀ ਇਲਾਕੇ 'ਚ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਇਸ ਦੌਰਾਨ ਜੂਲੀ ਨੇ ਮਲਬੇ 'ਚ ਇਕ ਜਗ੍ਹਾ 'ਤੇ ਭੌਂਕਣਾ ਸ਼ੁਰੂ ਕਰ ਦਿੱਤਾ। ਐਨਡੀਆਰਐਫ ਦੇ ਜਵਾਨ ਸਮਝ ਗਏ ਕਿ ਜੂਲੀ ਨੂੰ ਮਲਬੇ ਵਿਚ ਇਕ ਜ਼ਿੰਦਾ ਵਿਅਕਤੀ ਬਾਰੇ ਜਾਣਕਾਰੀ ਮਿਲੀ ਹੈ। ਇਸ ਤੋਂ ਬਾਅਦ ਰੋਮੀਓ ਨੂੰ ਵੀ ਉਸੇ ਥਾਂ ਭੇਜ ਦਿੱਤਾ ਗਿਆ ਅਤੇ ਉਸ ਨੇ ਵੀ ਭੌਂਕਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ NDRF ਦੇ ਜਵਾਨਾਂ ਨੂੰ ਪਤਾ ਲੱਗਿਆ ਕਿ ਮਲਬੇ 'ਚ ਕੋਈ ਜ਼ਿੰਦਾ ਵਿਅਕਤੀ ਫਸਿਆ ਹੋਇਆ ਹੈ।

ਇਹ ਵੀ ਪੜ੍ਹੋ: SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੈਰੋਲ ’ਤੇ ਆਏ ਗੁਰਦੀਪ ਸਿੰਘ ਖੇੜਾ ਨਾਲ ਕੀਤੀ ਮੁਲਾਕਾਤ

ਜਦੋਂ ਜਵਾਨਾਂ ਨੇ ਉਸੇ ਥਾਂ ਤੋਂ ਮਲਬਾ ਹਟਾਉਣਾ ਸ਼ੁਰੂ ਕੀਤਾ ਤਾਂ ਉਥੋਂ 6 ਸਾਲਾ ਬੱਚੀ ਜ਼ਿੰਦਾ ਮਿਲੀ। ਬੱਚੀ ਦੀ ਪਛਾਣ ਛੇ ਸਾਲਾ ਬੇਰੇਨ ਵਜੋਂ ਹੋਈ ਹੈ। ਫਿਲਹਾਲ ਲੜਕੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਸਮੂਹਿਕ ਬਲਾਤਕਾਰ ਮਾਮਲਾ: ਦੋ ਸਕੇ ਭਰਾਵਾਂ ਨੂੰ 20-20 ਸਾਲ ਅਤੇ ਪਿਤਾ ਨੂੰ 5 ਸਾਲ ਦੀ ਕੈਦ

ਜ਼ਿਕਰਯੋਗ ਹੈ ਕਿ ਤੁਰਕੀ ਅਤੇ ਸੀਰੀਆ 'ਚ 6 ਫਰਵਰੀ ਨੂੰ ਆਏ ਭੂਚਾਲ 'ਚ ਹੁਣ ਤੱਕ ਕਰੀਬ 35 ਹਜ਼ਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਛੇ ਸਾਲ ਦੀ ਬੱਚੀ ਦੀ ਜਾਨ ਬਚਾਉਣ ਲਈ NDRF ਦੀ ਤਾਰੀਫ਼ ਕੀਤੀ ਹੈ।