ਲੌਕਡਾਊਨ ‘ਚ ਬੱਕਰੀਆਂ ਨੇ ਸ਼ਹਿਰ 'ਤੇ ਕੀਤਾ ਕਬਜ਼ਾ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਕਰੋਨਾ ਵਾਇਰਸ ਦੇ ਕਹਿਰ ਕਾਰਨ ਬਹੁਤ ਸਾਰੇ ਸ਼ਹਿਰਾਂ ਵਿਚ ਹਾਲੇ ਵੀ ਲੌਕਡਾਊਨ ਜ਼ਾਰੀ ਹੈ।

Photo

ਅਮਰੀਕਾ ਵਿਚ ਕਰੋਨਾ ਵਾਇਰਸ ਦੇ ਕਹਿਰ ਕਾਰਨ ਬਹੁਤ ਸਾਰੇ ਸ਼ਹਿਰਾਂ ਵਿਚ ਹਾਲੇ ਵੀ ਲੌਕਡਾਊਨ ਜ਼ਾਰੀ ਹੈ। ਉੱਥੇ ਹੀ ਕੈਲੀਫੋਰਨੀਆਂ (California) ਦੇ ਸੈਨ ਜੋਸ ਵਿਚ ਬੀਤੇ ਐਂਤਵਾਰ ਨੂੰ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਦੀ ਕਿਸ ਨੇ ਵੀ ਕਲਪਨਾ ਨਹੀਂ ਕੀਤੀ ਸੀ। ਕਿਉਂਕਿ ਇਸ ਸ਼ਹਿਰ ਦੀਆਂ ਸ਼ੜਕਾਂ ਤੇ ਬੱਕਰੀਆਂ ਨੇ ਕਬਜਾ ਕਰ ਲਿਆ ਸੀ ਅਤੇ ਉਹ ਸੜਕਾਂ ਦੇ ਲਗਾਤਾਰ ਇੱਧਰ-ਉਧਰ ਭੱਜ ਰਹੀਆਂ ਸਨ।

ਬੱਕਰੀਆਂ ਦੇ ਇਹ ਵੀਡੀਓ ਹੁਣ ਸੋਸ਼ਲ ਵੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਇੱਕ ਰਿਪੋਰਟ ਦੇ ਮੁਤਾਬਿਕ ਇਹ 200 ਤੋਂ ਜ਼ਿਆਦਾ ਬੱਕਰੀਆਂ ਸਨ ਜਿਹੜੀਆਂ ਬਾੜਾ ਖੁੱਲ੍ਹਾ ਹੋਣ ਦੇ ਕਾਰਨ ਇੱਥੇ ਆ ਗਈ ਸਨ। ਜਦੋਂ ਇਨ੍ਹਾਂ ਬੱਕਰੀਆਂ ਦੇ ਮਾਲਕ ਨੇ ਆ ਕੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸ਼ਹਿਰ ਦੇ ਵੱਲ ਭੱਜ ਗਈਆਂ ਅਤੇ ਇਕ ਪੌਰਸ਼ ਨਿਵਾਸ ਇਲਾਕੇ ਵਿਚ ਪਹੁੰਚ ਗਈਆਂ। ਜਿੱਥੇ ਆ ਕੇ ਉਨ੍ਹਾਂ ਨੇ ਇਸ ਇਲਾਕੇ ਦੇ ਬਗੀਚਿਆਂ ਨੂੰ ਵੀ ਤਬਾਹ ਕਰ ਦਿੱਤਾ।

ਜਿਸ ਤੋਂ ਲੋਕ ਇਨ੍ਹਾਂ ਬੱਕਰੀਆਂ ਨੂੰ ਇੱਥੋਂ ਭਜਾਉਂਣ ਦੀ ਕੋਸ਼ਿਸ਼ ਕਰਨ ਲੱਗੇ ਪਰ 200 ਤੋਂ ਜ਼ਿਆਦਾ ਬੱਕਰੀਆਂ ਦੇ ਝੁੰਡ ਨੂੰ ਸੰਭਾਲਣਾ ਸੋਖਾ ਨਹੀਂ ਸੀ। ਉਧਰ ਇਨ੍ਹਾਂ ਬੱਕਰੀਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਣ ਵਾਲੇ ਜੈਕ ਰੋਨਾਲਡ ਦੱਸਦੇ ਹਨ ਕਿ ਕੁਝ ਸਮੇਂ ਲਈ ਤਾਂ ਇਸ ਤਰ੍ਹਾਂ ਜਾਪਣਾ ਲੱਗਾ ਸੀ ਕਿ ਸ਼ਹਿਰ ਦੇ ਇਸ ਹਿੱਸੇ ਤੇ ਬੱਕਰੀਆਂ ਨੇ ਹੀ ਕਬਜਾ ਕਰ ਲਿਆ ਹੈ। ਇਨ੍ਹਾਂ ਬੱਕਰੀਆਂ ਨੇ ਨਾਂ ਸਿਰਫ ਹੰਗਾਮਾਂ ਕੀਤਾ ਬਲਕਿ ਲੋਕਾਂ ਦਾ ਕਾਫ਼ੀ ਨੁਕਸਾਨ ਵੀ ਕਰ ਦਿੱਤਾ ਹੈ।

ਲੋਕ ਘਰੋਂ ਬਾਹਰ ਨਿਕਲ ਕੇ ਇੰਨੇ ਵੱਡੀ ਸੰਖਿਆ ਵਿਚ ਆਈਆਂ ਬੱਕਰੀਆਂ ਨੂੰ ਹੈਰਾਨੀ ਨਾਲ ਦੇਖ ਰਹੇ ਸੀ ਕਿ ਇੰਨੀ ਵੱਡੀ ਗਿਣਤੀ ਵਿਚ ਇਹ ਆਈਆਂ ਕਿੱਥੋਂ ਹਨ? ਜੈਕ ਨੇ ਦੱਸਿਆ ਕਿ ਬੱਕਰੀਆਂ ਨੂੰ ਘਰਾਂ ਦੇ ਗਾਰਡਨਾਂ ਵਿਚ ਜੋ ਮਿਲਿਆ ਉਸਾ ਖਾ ਗਈਆਂ ਜਾਂ ਤਬਾਹ ਕਰ ਦਿੱਤਾ। ਉਧਰ ਵੀਡੀਓ ਵਿਚ ਬੱਕਰੀਆਂ ਦਾ ਮਾਲਕ ਇਨ੍ਹਾਂ ਨੂੰ ਸੰਭਾਣ ਦਾ ਯਤਨ ਕਰਦਾ ਵੀ ਦਿੱਖਾਈ ਦੇ ਰਿਹਾ ਹੈ ਪਰ ਨਵਾਂ ਇਲਾਕਾ ਦੇਖ ਬੱਕਰੀ ਕਾਬੂ ਨਹੀਂ ਆ ਰਹੀਆਂ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।