ਤਿੰਨ ਸਾਲ 'ਚ ਪਹਿਲੀ ਵਾਰ ਟਰੰਪ ਦੀ ਆਮਦਨ ਵਧ ਕੇ ਪਹੁੰਚੀ 21 ਹਜ਼ਾਰ ਕਰੋੜ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁਲ ਆਮਦਨ ਵਿਚ ਬੀਤੇ ਤਿੰਨ ਸਾਲ ਦੌਰਾਨ ਪਹਿਲੀ ਵਾਰ ਵਾਧਾ ਹੋਇਆ ਹੈ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁਲ ਆਮਦਨ ਵਿਚ ਬੀਤੇ ਤਿੰਨ ਸਾਲ ਦੌਰਾਨ ਪਹਿਲੀ ਵਾਰ ਵਾਧਾ ਹੋਇਆ ਹੈ। ਬੀਤੇ ਸਾਲ ਟਰੰਪ ਦੀ ਆਮਦਨ ਵਿਚ ਪੰਜ ਫ਼ੀ ਸਦੀ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁਲ ਆਮਦਨ ਤਿੰਨ ਅਰਬ ਡਾਲਰ ਯਾਨੀ 21 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਰਿਪੋਰਟ ਮੁਤਾਬਕ ਟਰੰਪ ਦੀ ਆਮਦਨ ਵਿਚ ਇਹ ਵਾਧਾ ਦੋ ਆਫਿਸ ਬਿਲਡਿੰਗ ਦੀਆਂ ਕੀਮਤਾਂ ਵਧਣ ਨਾਲ ਹੋਇਆ ਹੈ। ਇਨ੍ਹਾਂ ਬਿਲਡਿੰਗਾਂ ਦੀ ਕੀਮਤ 33 ਫ਼ੀ ਸਦੀ ਵਧੀ ਹੈ।
ਦੱਸ ਦਈਏ ਕਿ ਡੋਨਾਲਡ ਟਰੰਪ ਦੇ ਦੋਸਤ ਸਟੀਵਨ ਰੋਥ ਦੇ ਵੋਰਨੇਡੋ ਰਿਐਲਿਟੀ ਟਰੱਸਟ ਦੀਆਂ ਦੋ ਜਾਇਦਾਦਾਂ ਵਿਚੋਂ ਟਰੰਪ ਦੇ 30 ਫ਼ੀ ਸਦੀ ਸ਼ੇਅਰ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਪਿਛਲੇ ਇਕ ਸਾਲ ਵਿਚ ਦੋਹਾਂ ਜਾਇਦਾਦਾਂ ਵਿਚ ਟਰੰਪ ਦੀ ਹਿੱਸੇਦਾਰੀ ਦੀ ਕੀਮਤ ਵਧ ਕੇ 5355 ਕਰੋੜ ਰੁਪਏ ਹੋ ਗਈ ਹੈ। ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ ਵਿਚ 33 ਫ਼ੀ ਸਦੀ ਜ਼ਿਆਦਾ ਹੈ।
ਟਰੰਪ ਦੀ ਕੁੱਲ ਆਮਦਨ ਵਿਚ ਤਕਰੀਬਨ ਇਕ ਚੌਥਾਈ ਭਾਈਵਾਲੀ ਇਨ੍ਹਾਂ ਇਮਾਰਤਾਂ ਦੀ ਕੀਮਤ ਤੋਂ ਹੈ। ਹਾਲਾਂਕਿ ਇਕ ਸਮੇਂ 'ਤੇ ਟਰੰਪ ਇਨ੍ਹਾਂ ਇਮਾਰਤਾਂ ਨਾਲ ਜੁੜੇ ਸੌਦੇ ਨੂੰ ਰੋਕਣਾ ਚਾਹੁੰਦੇ ਸਨ। ਬੀਤੇ ਇਕ ਸਾਲ ਵਿਚ ਟਰੰਪ ਤੋਂ ਗੋਲਫ ਕੋਰਸ ਅਤੇ ਰਿਜ਼ਾਰਟ ਦੀ ਕੀਮਤ 19 ਫ਼ੀ ਸਦੀ ਘਟੀ ਹੈ ਅਤੇ 3675 ਕਰੋੜ ਰੁਪਏ ਹੋ ਗਈ ਹੈ। ਉਥੇ ਹੀ ਟਰੰਪ ਦੇ ਕਰਜ਼ੇ ਦੀ ਰਕਮ ਵਿਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਬਦਲਾਅ ਨਹੀਂ ਹੋਇਆ ਹੈ, ਇਹ ਰਕਮ 55 ਕਰੋੜ ਡਾਲਰ ਹੈ।