ਹਥਿਆਰ ਖਰੀਦਣ ਵਿਚ ਭਾਰਤ ਦੀ ਮਦਦ ਕਰਨ ਲਈ ਤਿਆਰ ਅਮਰੀਕਾ, ਪਰ ਰੱਖੀ ਇਹ ਸ਼ਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਸੁਰੱਖਿਆ ਜ਼ਰੂਰਤਾਂ ਨੂੰ ਅਧੁਨਿਕ ਤਕਨੀਕਾਂ ਨਾਲ ਪੂਰਾ ਕਰਨ ਵਿਚ ਮਦਦ ਕਰਨ ਲਈ ਤਿਆਰ ਹੈ।

Russian S-400

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਸੁਰੱਖਿਆ ਜ਼ਰੂਰਤਾਂ ਨੂੰ ਅਧੁਨਿਕ ਤਕਨੀਕਾਂ ਨਾਲ ਪੂਰਾ ਕਰਨ ਵਿਚ ਮਦਦ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਕਿ ਭਾਰਤ ਦਾ ਰੂਸ ਨਾਲ ਲੰਬੀ ਦੂਰੀ ਦਾ ‘ਐਸ-400 ਮਿਸਲ ਰੱਖਿਆ ਤੰਤਰ’ ਖਰੀਦਣ ਨਾਲ ਸਹਿਯੋਗ ‘ਤੇ ਅਸਰ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਦਾ ਇਹ ਬਿਆਨ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਕੁਝ ਹਫ਼ਤੇ ਪਹਿਲਾਂ ਦਿੱਤੀ ਗਈ ਇਸੇ ਤਰ੍ਹਾਂ ਦੀ ਚੇਤਾਵਨੀ ਤੋਂ ਬਾਅਦ ਆਇਆ ਹੈ।

ਅਧਿਕਾਰੀ ਨੇ ਕਿਹਾ ਸੀ ਕਿ ਭਾਰਤ ਦੇ ਰੂਸ  ਕੋਲੋਂ ਮਿਸਾਇਲ ਖਰੀਦਣ ਨਾਲ ਭਾਰਤ-ਅਮਰੀਕਾ ਰੱਖਿਆ ਸਬੰਧਾਂ ‘ਤੇ ਗੰਭੀਰ ਅਸਰ ਹੋਵੇਗਾ। ਜ਼ਿਕਰਯੋਗ ਹੈ ਕਿ ‘ਐਸ-400’ ਰੂਸ ਦਾ ਸਭ ਤੋਂ ਅਧੁਨਿਕ ਸਤਹ ਤੋਂ ਹਵਾ ਤੱਕ ਲੰਬੀ ਦੂਰੀ ਵਾਲਾ ਮਿਸਾਇਲ ਰੱਖਿਆ ਤੰਤਰ ਹੈ। ਚੀਨ 2014 ਵਿਚ ਇਸ ਯੰਤਰ ਦੀ ਖਰੀਦ ਵਾਲਾ ਪਹਿਲਾ ਦੇਸ਼ ਬਣ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਿਚਕਾਰ ਪਿਛਲੇ ਸਾਲ ਅਕਤੂਬਰ ਵਿਚ ਕਈ  ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਣ ਤੋਂ ਬਾਅਦ ਭਾਰਤ ਅਤੇ ਰੂਸ ਵਿਚਕਾਰ ਪੰਜ ਅਰਬ ਡਾਲਰ ਵਿਚ ‘ਐਸ-400’ ਹਵਾਈ ਰੱਖਿਆ ਤੰਤਰ ਖ਼ਰੀਦ ਸੌਦੇ ‘ਤੇ ਦਸਤਖ਼ਤ ਹੋਏ ਸੀ।

ਵਿਦੇਸ਼ ਮੰਤਰਾਲੇ ਦੀ ਮੁੱਖ ਅਧਿਕਾਰੀ ਏਲਿਸ ਜੀ ਵੇਲਸ਼ ਨੇ ਦੱਸਿਆ ਕਿ ਅਮਰੀਕਾ ਹੁਣ ਕਿਸੇ ਹੋਰ ਦੇਸ਼ ਦੇ ਮੁਕਾਬਲੇ ਭਾਰਤ ਨਾਲ ਸਭ ਤੋਂ ਜ਼ਿਆਦਾ ਫੌਜੀ ਅਭਿਆਸ ਕਰਦਾ ਹੈ। ਉਹਨਾਂ ਕਿਹਾ ‘ਟਰੰਪ ਪ੍ਰਸ਼ਾਸਨ ਨੇ ਅਧੀਨ ਅਸੀਂ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਾਂ ਕਿ ਅਸੀਂ ਭਾਰਤ ਦੀ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਕਰਨ ਲਈ ਤਿਆਰ ਹਾਂ ਅਤੇ ਕਾਂਗਰਸ ਨੇ ਭਾਰਤ ਨੂੰ ਜੋ ‘ਅਹਿਮ ਰੱਖਿਆ ਸਾਂਝੇਦਾਰ’ ਦਾ ਦਰਜਾ ਦਿੱਤਾ ਹੈ, ਉਸ ‘ਤੇ ਅਲੱਗ ਤਰੀਕੇ ਦੀ ਰੱਖਿਆ ਸਾਂਝੇਦਾਰੀ ਚਾਹ ਰਹੇ ਹਨ।