Noodles Ban News: ਡੈਨਮਾਰਕ ਦੀ ਸਰਕਾਰ ਨੇ ਲਗਾਈ ਨੂਡਲਜ਼ ’ਤੇ ਪਾਬੰਦੀ
Noodles Ban News: ਦਖਣੀ ਕੋਰੀਆ ’ਚ ਬਣਨ ਵਾਲੇ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ ਸਰੀਰ ’ਚ ਦਾਖ਼ਲ ਹੁੰਦੇ ਹੀ ਜ਼ਹਿਰ ਦਾ ਕਰਦੇ ਕੰਮ - ਫ਼ੂਡ ਅਥਾਰਟੀ
The Danish government has banned noodles News in punjabi : ਡੈਨਮਾਰਕ ਦੀ ਫ਼ੂਡ ਅਥਾਰਟੀ ਨੇ ਦਖਣੀ ਕੋਰੀਆ ’ਚ ਬਣਨ ਵਾਲੇ ਨੂਡਲਜ਼ ’ਤੇ ਪਾਬੰਦੀ ਲਗਾ ਦਿਤੀ ਹੈ। ਪਾਬੰਦੀ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਨੂਡਲਜ਼ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਵੀ ਚਿਤਾਵਨੀ ਦਿਤੀ ਗਈ ਹੈ। ਫ਼ੂਡ ਅਥਾਰਟੀ ਮੁਤਾਬਕ ਇਹ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ ਸਰੀਰ ’ਚ ਦਾਖ਼ਲ ਹੁੰਦੇ ਹੀ ਇਹ ਜ਼ਹਿਰ ਦਾ ਕੰਮ ਕਰਨ ਲਗਦੇ ਹਨ।
ਇਹ ਵੀ ਪੜ੍ਹੋ: A young man death in Canada: ਦੋ ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਇਹ ਇੰਨੇ ਮਸਾਲੇਦਾਰ ਹੁੰਦੇ ਹਨ ਕਿ ਉਹ ਕਿਸੇ ਦੇ ਵੀ ਸਰੀਰ ਵਿਚ ਜ਼ਹਿਰ ਦੇ ਰੂਪ ਵਿਚ ਕੰਮ ਕਰਨਗੇ। ਇਹ ਤਿੰਨੇ ਨੂਡਲਜ਼ ਦਖਣੀ ਕੋਰੀਆ ਦੀ ਸੱਭ ਤੋਂ ਵੱਡੀ ਨੂਡਲਜ਼ ਬਣਾਉਣ ਵਾਲੀ ਕੰਪਨੀ ਸਾਮਯਾਂਗ ਫ਼ੂਡਜ਼ ਦੁਆਰਾ ਬਣਾਏ ਗਏ ਹਨ। ਇਸ ਕੰਪਨੀ ਦੇ ਨੂਡਲਜ਼ ਦੁਨੀਆਂ ਦੇ ਹਰ ਕੋਨੇ ਵਿਚ ਭੇਜੇ ਜਾਂਦੇ ਹਨ।
ਇਹ ਵੀ ਪੜ੍ਹੋ: Punjab Culture: ਅਲੋਪ ਹੋਇਆ ਬੋਹੜ ਵਾਲਾ ਖੂਹ
ਇਸ ਦਾ ਜ਼ਿਆਦਾ ਮਾਤਰਾ ’ਚ ਸੇਵਨ ਸਿਹਤ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਡੈਨਮਾਰਕ ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਨੂਡਲਜ਼ ਦੀ ਲੋਕਪ੍ਰਿਅਤਾ ਬਹੁਤ ਜ਼ਿਆਦਾ ਹੈ ਅਤੇ ਇਸ ਦੀ ਮਾਰਕੀਟ ਵੀ ਬਹੁਤ ਵੱਡੀ ਹੈ ਪਰ ਹੁਣ ਤੋਂ ਇਹ ਨੂਡਲਜ਼ ਡੈਨਮਾਰਕ ਵਿਚ ਨਹੀਂ ਵੇਚੇ ਜਾਣਗੇ ਕਿਉਂਕਿ ਇਹ ਵੱਡੇ ਲੋਕਾਂ ਦੇ ਨਾਲ-ਨਾਲ ਬੱਚਿਆਂ ਲਈ ਵੀ ਨੁਕਸਾਨਦੇਹ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from A young man death in Canada Lehal Khurd News, stay tuned to Rozana Spokesman)