ਮੈਲਬੌਰਨ ਦੇ ਦੁਰਗਾ ਮੰਦਰ ’ਚ ਮਨਾਇਆ ਗਿਆ ਦੁਸਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਵਣ ਸਾੜਨ ਤੋਂ ਪਹਿਲਾਂ ਦਿਖਾਈ ਗਈ ਰਾਮਲੀਲਾ

Dussehra celebrated at Melbourne's Durga Temple

ਮੈਲਬੌਰਨ (ਪਰਮਵੀਰ ਸਿੰਘ ਆਹਲੂਵਾਲੀਆ): ਜਿੱਥੇ ਪਿਛਲੇ ਦਿਨੀਂ ਪੂਰੇ ਭਾਰਤ ਭਾਰਤ ਵਿਚ ਦੁਸਹਿਰੇ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ, ਉਥੇ ਹੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਸ੍ਰੀ ਦੁਰਗਾ ਮੰਦਰ ਰੌਕਬੈਕ ਵਿਖੇ ਵੀ ਦੁਸਹਿਰੇ ਦਾ ਤਿਓਹਾਰ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿਚ ਮੈਲਬੌਰਨ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੂੰ ਸ਼ਮੂਲੀਅਤ ਕੀਤੀ।

ਇਸ ਮੌਕੇ ਦੁਸਹਿਰਾ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਰਾਮਲੀਲਾ ਦੇ ਦ੍ਰਿਸ਼ ਦਿਖਾਏ ਗਏ, ਜਿਸ ਵਿਚ ਰਾਵਣ ਤੇ ਅੰਤਲੇ ਦਿ੍ਰਸ਼ ਨੂੰ ਦਿਖਾਇਆ ਗਿਆ ਕਿ ਕਿਵੇਂ ਰਾਮ ਚੰਦਰ ਨੇ ਰਾਵਣ ਨੂੰ ਮੌਤ ਦੇ ਘਾਟ ਉਤਾਰਿਆ ਸੀ। ਇਸ ਮਗਰੋਂ ਸ਼ਾਮ ਦੇ ਸਮੇਂ ਇਕ ਵੱਡੇ ਮੈਦਾਨ ਵਿਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਗਈ, ਇਸ ਮੌਕੇ ਹੋਣ ਵਾਲੀ ਆਤਿਸ਼ਬਾਜ਼ੀ ਕਾਫ਼ੀ ਦੇਖਣ ਵਾਲੀ ਸੀ, ਜਿਸ ਦਾ ਬੱਚਿਆਂ ਸਮੇਤ ਸਾਰਿਆਂ ਨੇ ਖ਼ੂਬ ਆਨੰਦ ਮਾਣਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ