ਟਰੰਪ ਨੇ ਵਾਈਟ ਹਾਊਸ 'ਚ ਮਨਾਈ ਦਿਵਾਲੀ, ਕਿਹਾ ਪ੍ਰਧਾਨ ਮੰਤਰੀ ਮੋਦੀ ਦਾ ਕਰਦਾ ਹਾਂ ਸਨਮਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਜਲਦੀ ਹੀ....

Donald Trump

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਜਲਦੀ ਹੀ ਉਨ੍ਹਾਂ ਨਾਲ ਗੱਲਬਾਤ ਕਰਨਗੇ। ਟਰੰਪ ਅਤੇ ਮੋਦੀ 30 ਨਵੰਬਰ ਅਤੇ ਇਕ ਦਸੰਬਰ ਨੂੰ ਅਰਜਨਟੀਨਾ 'ਚ ਜੀ-20 ਸਿਖਰ ਸੰਮੇਲਨ 'ਚ ਭਾਗ ਲੈਣਗੇ, ਜਿੱਥੇ ਇਨ੍ਹਾਂ ਦੋਹਾਂ ਵਿਚਕਾਰ ਬੈਠਕ ਹੋਣ ਦੀ ਸੰਭਾਵਨਾ ਹੈ ਪਰ ਵਾਈਟ ਹਾਊਸ ਨੇ ਅਜੇ ਤੱਕ  ਇਸ ਸਬੰਧ 'ਚ ਹੁਣ ਤਕ ਕੋਈ ਐਲਾਨ ਨਹੀਂ ਕੀਤੀ ਹੈ।

ਟਰੰਪ ਨੇ ਵਾਈਟ ਹਾਊਸ 'ਚ ਦਿਵਾਲੀ ਦੇ ਜਸ਼ਨ ਦੌਰਾਨ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਕਿਹਾ ਮੈਂ ਜਲਦੀ ਉਨ੍ਹਾਂ ਨਾਲ ਗੱਲਬਾਤ ਕਰਾਂਗਾ। ਧੰਨਵਾਦ।' ਸਰਨਾ ਨੇ ਟਰੰਪ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਕਿਹਾ,''ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਵਾਈਟ ਹਾਊਸ 'ਚ ਦੀਵਾਲੀ ਦੇ ਜਸ਼ਨ 'ਚ ਵਿਸ਼ੇਸ਼ ਰੂਪ ਨਾਲ ਸੱਦੇ ਗਏ ਸਰਨਾ ਨੂੰ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਭਾਰਤ ਨਾਲ ਲਗਾਓ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸਾਨੂੰ ਤੁਹਾਡਾ ਦੇਸ਼ ਪਸੰਦ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਲਈ ਮੇਰੇ ਮਨ 'ਚ ਬੇਹੱਦ ਸਨਮਾਨ ਹੈ। ਕ੍ਰਿਪਾ ਕਰਕੇ ਮੇਰੇ ਵਲੋਂ ਉਨ੍ਹਾਂ ਨੂੰ ਦਿਲ ਤੋਂ ਸ਼ੁੱਭਕਾਮਨਾਵਾਂ ਦਈਓ। ਤੁਹਾਨੂੰ ਦੱਸ ਦਈਏ ਕਿ ਟਰੰਪ ਅਤੇ ਮੋਦੀ ਵਿਚਕਾਰ ਕਾਫੀ ਚੰਗੀ ਦੋਸਤੀ ਵੀ ਹੈ। ਟਰੰਪ ਨੇ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦੌਰਾਨ ਦੇਸ਼ 'ਚ ਆਰਥਿਕ ਅਤੇ ਨੌਕਰਸ਼ਾਹੀ 'ਚ ਸੁਧਾਰਾਂ ਲਈ ਮੋਦੀ ਦੀ ਪ੍ਰਸ਼ੰਸਾ ਵੀ ਕੀਤੀ ਸੀ।

ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਸਾਲ ਜੂਨ 'ਚ ਵਾਈਟ ਹਾਊਸ 'ਚ ਮੋਦੀ ਦੀ ਮੇਜ਼ਬਾਨੀ ਵੀ ਕੀਤੀ ਸੀ। ਟਰੰਪ ਨੇ ਇਸ ਖਾਸ ਪ੍ਰਬੰਧ ਦੀ ਤਸਵੀਰ ਟਵੀਟ ਕਰਦੇ ਹੋਏ ਲਿਖਿਆ ਕਿ ਵਾਇਟ ਹਾਉਸ ਦੇ ਰੂਜਵੇਲਟ ਰੂਮ ਵਿਚ ਇਸ ਦੁਪਹਿਰ ਹਿਦੂੰਆਂ ਦੇ ਪ੍ਰਕਾਸ਼ ਪਰਵ ਦਿਵਾਲੀ ਮਨਾਉਣਾ ਮੇਰੇ ਲਈ ਵੱਡੇ ਸਨਮਾਨ ਦੀ ਗੱਲ ਹੈ। ਬਹੁਤ, ਬਹੁਤ, ਬਹੁਤ ਹੀ ਵਿਸ਼ੇਸ਼ ਲੋਕ। ਟਰੰਪ ਦੇ ਇਸ ਟਵੀਟ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਰੀ-ਟਵੀਟ ਕੀਤਾ ਹੈ।