ਪਾਬੰਦੀ ਦੇ ਬਾਵਜੂਦ ਪੋਰਨ ਸਮੱਗਰੀ ਦੇਖਣ ਵਾਲੇ ਦੁਨੀਆਂ ਦੇ ਮੁੱਖ -3 ਦੇਸ਼ਾਂ 'ਚ ਭਾਰਤੀ : ਪੋਰਨਹਬ
ਅਡਲਟ ਵੈਬਸਾਈਟ ਪੋਰਨਹਬ ਦੀ ਰੀਪੋਰਟ ਮੁਤਾਬਕ ਉਸ ਦੀ ਵੈਬਸਾਈਟ ਦੀ ਵਰਤੋਂ ਕਰਨ ਵਾਲਿਆਂ ਵਿਚ ਤੀਜੇ ਨੰਬਰ 'ਤੇ ਭਾਰਤੀ ਹਨ।
ਕੈਨੇਡਾ , ( ਭਾਸ਼ਾ ) : ਭਾਰਤ ਵਿਚ ਵਿਚ ਇਸੇ ਸਾਲ ਲਗਭਗ 827 ਪੋਰਨ ਵੈਬਸਾਈਟਸ 'ਤੇ ਪਾਬੰਦੀ ਲਗਾਈ ਗਈ ਸੀ। ਫਿਰ ਵੀ ਅਜਿਹੇ ਵਿਸ਼ਿਆਂ ਨੂੰ ਦੇਖਣ ਦੇ ਮਾਮਲੇ ਵਿਚ ਭਾਰਤੀ ਦੁਨੀਆਂ ਦੇ 3 ਮੁੱਖ ਦੇਸ਼ਾਂ ਵਿਚੋਂ ਤੀਜੇ ਨਬੰਰ ਤੇ ਹਨ। ਅਡਲਟ ਵੈਬਸਾਈਟ ਪੋਰਨਹਬ ਦੀ 2018 ਦੀ ਰੀਪੋਰਟ ਮੁਤਾਬਕ ਉਸ ਦੀ ਵੈਬਸਾਈਟ ਦੀ ਵਰਤੋਂ ਕਰਨ ਵਾਲਿਆਂ ਵਿਚ ਸੱਭ ਤੋਂ ਵੱਧ ਅਮਰੀਕੀ, ਦੂਜੇ ਨੰਬਰ 'ਤੇ ਬ੍ਰਿਟੇਨ ਅਤੇ ਤੀਜੇ ਨੰਬਰ 'ਤੇ ਭਾਰਤੀ ਹਨ। ਪੋਰਨਹਬ ਤੇ ਪੋਰਨ ਸਮੱਗਰੀ ਨੂੰ ਦੇਖਣ ਵਿਚ ਜੁੜੇ ਹੋਰਨਾਂ ਦੇਸ਼ਾਂ ਦੀ ਇਸ ਸੂਚੀ ਵਿਚ ਜਾਪਾਨ ਦਾ ਚੌਥਾ, ਕੇਨੈਡਾ ਦਾ ਪੰਜਵਾਂ, ਫਰਾਂਸ ਦਾ ਛੇਵਾਂ ਅਤੇ ਜਰਮਨੀ ਦਾ ਸਤਵਾਂ ਨਬੰਰ ਹੈ।
ਜਦਕਿ ਇਟਲੀ ਦਾ ਅਠਵਾਂ, ਆਸਟਰੇਲੀਆ ਦਾ ਨੌਵਾਂ ਅੇਤ ਫਿਲੀਪੀਂਸ ਦਾ ਨੰਬਰ ਦਸਵਾਂ ਹੈ। ਅੰਕੜਿਆਂ ਮੁਤਾਬਕ ਅਡਲਟ ਸਾਈਟ 'ਤੇ ਵਿਜ਼ੀਟ ਕਰਨ ਵਾਲੇ ਹਰ ਭਾਰਤੀ 10 ਵਿਜ਼ੀਟਰਸ ਵਿਚੋਂ 3 ਔਰਤਾਂ ਹੁੰਦੀਆਂ ਹਨ। ਜਦਕਿ ਫਿਲੀਪੀਂਸ ਵਿਚ ਲਗਭਗ 38 ਫ਼ੀ ਸਦੀ ਔਰਤਾਂ ਪੋਰਨ ਸਮੱਗਰੀ ਦੇਖਦੀਆਂ ਹਨ। ਇਕ ਭਾਰਤੀ ਔਸਤਨ 8 ਮਿੰਟ 23 ਸੈਕੰਡ ਤੱਕ ਪੋਰਨ ਸਾਈਟ ਦੀ ਵਰਤੋਂ ਕਰਦਾ ਹੈ। ਪੋਰਨਹਬ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਸਸਤੇ ਡਾਟਾ ਉਪਲਬਧ ਹੋਣ ਕਾਰਨ ਉਥੇ ਮੋਬਾਈਲ ਅਤੇ ਇੰਟਰਨੈਟ ਦੀ ਵਰਤੋਂ ਵੱਧ ਕਰਨਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ।
ਉਥੇ ਹੀ ਇਸ ਸਾਲ 95 ਫ਼ੀ ਸਦੀ ਲੋਕ ਮੋਬਾਈਲ ਦੀ ਵਰਤੋਂ ਕਰਨ ਲਗੇ ਹਨ। ਅੰਕੜਿਆਂ ਮੁਤਾਬਕ ਭਾਰਤੀ ਲੋਕ ਸਰਚ ਦੌਰਾਨ ਸੱਭ ਤੋਂ ਵੱਧ ਇੰਡੀਅਨ ਅਤੇ ਹਿੰਦੀ ਕੀਵਰਡ ਤੋਂ ਸਮੱਗਰੀ ਲੱਭਦੇ ਹਨ। ਉਥੇ ਹੀ ਸੱਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਪੋਰਨ ਸਿਤਾਰਿਆਂ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿਚ ਸਨੀ ਲਿਓਨੀ ਇਸ ਮਾਮਲੇ ਵਿਚ ਪਹਿਲੇ ਨੰਬਰ 'ਤੇ ਹੈ। ਦੱਸ ਦਈਏ ਕਿ ਸਾਲ 2016 ਵਿਚ ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਤੀਜੇ ਨੰਬਰ 'ਤੇ ਭਾਰਤ ਦੀ ਥਾਂ 'ਤੇ ਕੈਨੇਡਾ ਦਾ ਨਾਮ ਸੀ।